ਬੰਗਾ ਤੋਂ ਬਾਅਦ ਲੁਧਿਆਣਾ ‘ਚ ਕੋਰੋਨਾ ਦੇ 6 ਹੋਰ ਨਵੇਂ ਮਾਮਲੇ, ਪੀੜਤਾਂ ‘ਚ ਦੋ ਰੇਲਵੇ ਦੇ ਸੁਰੱਖਿਆ ਮੁਲਾਜ਼ਮ

TeamGlobalPunjab
1 Min Read

ਲੁਧਿਆਣਾ : ਸੂੁਬੇ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਇੱਕ ਵਾਰ ਫਿਰ ਰਫਤਾਰ ਫੜ੍ਹ ਲਈ ਹੈ। ਸੂਬੇ ਦੇ ਜ਼ਿਲ੍ਹਾ ਲੁਧਿਆਣਾ ‘ਚ ਅੱਜ ਕੋਰੋਨਾ ਦੇ 6 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਲ੍ਹਾ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ‘ਚ ਅੱਜ ਕੋਰੋਨਾ ਦੇ 6 ਹੋਰ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੀੜਤਾਂ ‘ਚ 2 ਮਰੀਜ਼ ਰੇਲਵੇ ਸੁਰੱਖਿਆ ਪੁਲਿਸ ਦੇ ਮੁਲਾਜ਼ਮ ਹਨ ਜਿਨ੍ਹਾਂ ਦਾ ਸੰਬੰਧ ਦਿੱਲੀ ਨਾਲ ਹੈ।

ਜ਼ਿਕਰਯੋਗ ਹੈ ਕਿ ਅੱਜ ਸਵੇਰੇ ਜ਼ਿਲ੍ਹਾਂ ਸਹੀਦ ਭਗਤ ਸਿੰਘ ਨਗਰ ਦੇ ਬੰਗਾ ਹਲਕੇ ‘ਚ ਵੀ ਕੋਰੋਨਾ ਵਾਇਰਸ ਦੇ ਪੰਜ ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨਵੇਂ ਮਾਮਲਿਆਂ ‘ਚ ਪਿੰਡ ਮੰਡੇਰਾਂ ਦਾ ਜਸਵੰਤ ਸਿੰਘ ਅਤੇ ਸੰਦੀਪ ਕੌਰ, ਗੁਣਾਚੌਰ ਦੀ ਮਨਜੀਤ ਕੌਰ, ਮੱਲਾਂ ਬੇਦੀਆਂ ਦਾ ਰਾਮੇਸ਼ ਕੁਮਾਰ, ਮਾਲੋ ਮਜਾਰਾ ਦਾ ਵਰਿੰਦਰ ਸਿੰਘ ਦੀ ਰਿਪੋਰਟਾਂ ਪਾਜ਼ੀਵਿਟ ਪਾਇਆ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਲੋਂ ਉਕਤ ਮਰੀਜ਼ਾ ਨੂੰ ਢਾਹਾ ਕਲੇਰਾ ਵਾਰਡ ‘ਚ ਸ਼ਿਫਟ ਕੀਤਾ ਜਾ ਰਿਹਾ ਹੈ ।

Share this Article
Leave a comment