ਬੇਕਸੂਰ ਸਿੱਖਾਂ ਨੂੰ NSA ਹਟਾ ਕੇ ਤੁਰੰਤ ਪੰਜਾਬ ਦੀਆਂ ਜੇਲ੍ਹਾਂ ‘ਚ ਸ਼ਿਫਟ ਕਰੋ: ਕਰਨੈਲ ਸਿੰਘ ਪੰਜੋਲੀ

Rajneet Kaur
3 Min Read

ਚੰਡੀਗੜ੍ਹ ( ਦਰਸ਼ਨ ਸਿੰਘ ਸਿੱਧੂ) :  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਅਤੇ ਕੇਂਦਰੀ ਸਿੰਘ ਸਭਾ ਨਾਲ ਜੁੜੇ ਸਿੱਖ ਚਿੰਤਕਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਸਿੱਖ ਘੱਟ ਗਿਣਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਰੱਖਦੇ ਹੋਏ, ਉਹ ਬੇਗੁਨਾਹ ਸਿੱਖਾਂ ਉੱਤੇ ਲਾਏ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨ.ਐਸ.ਏ) ਨੂੰ ਤੁਰੰਤ ਵਾਪਿਸ ਕੀਤਾ ਜਾਵੇ। ਪੰਜਾਬੀ ਭਾਈਚਾਰਾ ਜਾਣਦਾ ਹੈ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਐਨ.ਐਸ.ਏ ਅਧੀਨ ਨਜ਼ਰਬੰਦ ਸਿੱਖਾਂ ਦਾ ਪਿਛੋਕੜ ਗੈਰ-ਅਪਰਾਧਕ ਹੈ ਅਤੇ ਉਹਨਾਂ ਨੇ ਦੇਸ਼ ਵਿਰੁੱਧ ਕੋਈ ਕਿਸੇ ਕਿਸਮ ਦੀ ਬਗਾਵਤ ਨਹੀਂ ਕੀਤੀ ਹੈ।

ਕੇਂਦਰੀ ਸਿੰਘ ਸਭਾ ਨੇ ਕੈਂਪਸ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ “ਅੰਮ੍ਰਿਤਪਾਲ ਨੂੰ ਫੜਨ ਦੇ ਬਹਾਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਭਾਜਪਾ ਦਾ ਹਿੰਦੂਤਵੀ ਏਜੰਡਾ ਲਾਗੂ ਕੀਤਾ। ਪੁਲਿਸ ਦਹਿਸ਼ਤ ਦਾ 10 ਦਿਨਾਂ ਤੱਕ ਨੰਗਾ ਨਾਚ ਨੱਚਿਆ ਗਿਆ। ਸਿੱਖ ਭਾਈਚਾਰੇ ਦੇ ਮੱਥੇ ਉੱਤੇ ਅੱਤਵਾਦੀ, ਵੱਖਵਾਦੀ ਲੇਬਲ ਲਾਉਣ ਅਤੇ ਬਦਨਾਮ ਕਰਨ ਦੀਆਂ ਬੇਵਜ੍ਹਾ ਕੋਸ਼ਿਸਾਂ ਕੀਤੀਆਂ ਗਈਆਂ। ਪਿਛਲੇ 75 ਸਾਲਾਂ ਤੋਂ ਵਿਤਕਰੇ ਅਤੇ ਸਰਕਾਰੀ ਦਹਿਸ਼ਤ ਝੱਲਦੀਆਂ ਪੰਜਾਬੀ, ਖਾਸ ਕਰਕੇ ਸਿੱਖ, ਪੁਲਿਸ ਦੀਆਂ ਘਿਨੌਣੀਆਂ ਚਾਲਾਂ ਨੂੰ ਸਮਝਦੇ ਹਨ। ਉਮੀਦ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਸਰਕਾਰ ਭਾਜਪਾ ਦੇ ਹਿੰਦੂਤਵੀ ਏਜੰਡੇ ਤੇ ਚੱਲਣ ਦੀ ਥਾਂ ਆਪਣੇ ਲੋਕਾਂ ਨਾਲ ਕੀਤੇ ਚੇਣ ਵਾਅਦਿਆ ਉੱਪਰ ਖਰੀ ਉਤਰੇਗੀ।”

ਸਿੱਖ ਲੀਡਰਾਂ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਬੇਗੁਨਾਹ ਸਿੱਖਾਂ ਨੂੰ ਕਾਨੂੰਨੀ ਪ੍ਰਕਿਰਿਆ ਚਲਦਿਆਂ, ਪੰਜਾਬ ਦੀਆਂ ਜੇਲ੍ਹਾਂ ਵਿੱਚ ਤੁਰੰਤ ਤਬਦੀਲ ਕੀਤਾ ਜਾਵੇ। ਪੰਜੋਲੀ ਨੇ ਕਿਹਾ, ਅੰਮ੍ਰਿਤਪਾਲ ਤੁਰੰਤ ਜਨਤਕ ਹੋ ਕੇ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰੇ ਅਤੇ ਆਪਣੇ ਅੰਮ੍ਰਿਤ ਛਕਾਉਂਣ ਦੇ ਮਿਸ਼ਨ ਨੂੰ ਸ਼ੁਰੂ ਕਰੇ।ਪੰਜੋਲੀ ਅਤੇ ਸਿੱਖ ਲੀਡਰ ਐਨ.ਐਸ.ਏ ਅਧੀਨ ਨੰਜਰਬੰਦ ਕੁਲਵੰਤ ਸਿੰਘ ਰਾਊਕੇ, ਗੁਰਮੀਤ ਬੁਕਣਵਾਲਾ ਅਤੇ ਦਲਿਤ ਸਿੱਖ ਬਸੰਤ ਸਿੰਘ ਦੌਲਤਪੁਰ ਦੇ ਘਰਾਂ ਵਿੱਚ ਗਏ ਅਤੇ ਦੱਸਿਆ ਉਹ ਸਾਰੇ ਛੋਟੇ ਕਿਸਾਨੀ ਅਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਨਜ਼ਰਬੰਦ ਸਿੱਖਾਂ ਦੇ ਪੈਰਵਾਈ ਲਈ ਅਦਾਲਤੀ ਖਰਚੇ ਦੇ ਨਾਲ-ਨਾਲ ਉਹਨਾਂ ਦੇ ਪੈਰੋਕਾਰਾਂ, ਮਾਤਾ-ਪਿਤਾ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਮੁਲਾਕਾਤ ਕਰਨ ਲਈ ਪ੍ਰਬੰਧ ਕਰੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment