ਰੂਸੀ ਰਾਸ਼ਟਰਪਤੀ ਪੁਤਿਨ ‘ਤੇ ਹੋਇਆ ਜਾਨਲੇਵਾ ਹਮਲਾ, ਵਿਸ਼ੇਸ਼ ਕਾਰ ਨੇ ਬਚਾਈ ਜਾਨ!

Prabhjot Kaur
3 Min Read

ਮੌਸਕੋ: ਰੂਸ-ਯੂਕਰੇਨ ਵਿਚਾਲੇ ਜਾਰੀ ਜੰਗ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਿਪੋਰਟਾਂ ਮੁਤਾਬਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ‘ਤੇ ਹੋਏ ਹਮਲੇ ‘ਚ ਵਾਲ-ਵਾਲ ਬਚੇ ਗਏ। ਦੱਸਿਆ ਜਾ ਰਿਹਾ ਹੈ ਕਿ ਪੁਤਿਨ ਆਪਣੀ ਸਰਕਾਰੀ ਰਿਹਾਇਸ਼ ਵੱਲ ਪਰਤ ਰਹੇ ਸਨ, ਜਦੋਂ ਕੁਝ ਕਿਲੋਮੀਟਰ ਪਹਿਲਾਂ ਇੱਕ ਐਂਬੂਲੈਂਸ ਨੇ ਸੁਰੱਖਿਆ ਦਸਤੇ ਦੀ ਪਹਿਲੀ ਕਾਰ ਨੂੰ ਰੋਕਿਆ। ਰੁਕਣ ਤੋਂ ਬਾਅਦ ਪੁਤਿਨ ਦੀ ਕਾਰ ਦੇ ਖੱਬੇ ਪਹੀਏ ਵਿੱਚ ਜ਼ੋਰਦਾਰ ਧਮਾਕਾ ਹੋਇਆ। ਇਸ ਤੋਂ ਬਾਅਦ ਚਾਰੇ ਪਾਸੇ ਧੂੰਆਂ ਫੈਲ ਗਿਆ। ਪੁਤਿਨ ਨੂੰ ਬੰਬ ਨਿਰੋਧਕ ਦਸਤੇ ਅਤੇ ਬੁਲੇਟਪਰੂਫ ਸੁਰੱਖਿਆ ਬਲ ਨੇ ਤੁਰੰਤ ਘੇੇਰੇ ‘ਚ ਲੈ ਲਿਆ।

ਇਸ ਘਟਨਾ ਦੇ ਕੁਝ ਹੀ ਸਕਿੰਟਾਂ ‘ਚ ਪੁਤਿਨ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ। ਇਸ ਤੋਂ ਬਾਅਦ ਪੁਤਿਨ ਦੇ ਦਸਤੇ ਨੂੰ ਰੋਕਣ ਵਾਲੀ ਐਂਬੂਲੈਂਸ ਦੀ ਜਾਂਚ ਕੀਤੀ ਗਈ ਤਾਂ ਉਸ ਡਰਾਈਵਿੰਗ ਸੀਟ ‘ਤੇ ਇੱਕ ਲਾਸ਼ ਮਿਲੀ। ਸ਼ੱਕ ਹੈ ਕਿ ਪੁਤਿਨ ‘ਤੇ ਹਮਲਾ ਕਰਨ ਵਾਲਾ ਵਿਅਕਤੀ ਆਤਮਘਾਤੀ ਹਮਲਾਵਰ ਸੀ। ਹਾਲਾਂਕਿ ਰਿਪੋਰਟ ‘ਚ ਇਹ ਨਹੀਂ ਦੱਸਿਆ ਗਿਆ ਕਿ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਮਾਰਨ ਦੀ ਕੋਸ਼ਿਸ਼ ਕਦੋਂ ਹੋਈ ਸੀ। ਇਸ ਰਿਪੋਰਟ ਦੀ ਸੱਚਾਈ ਬਾਰੇ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪਰ ਇਸ ਖਬਰ ਤੋਂ ਬਾਅਦ ਪੁਤਿਨ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।

ਰਿਪੋਰਟਾਂ ਮੁਤਾਬਕ ਪੁਤਿਨ ਦੀ ਸੁਰੱਖਿਆ ‘ਚ ਤਾਇਨਾਤ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਨਾ ਹੀ ਨਹੀਂ ਪੁਤਿਨ ਦੇ ਦੌਰੇ ਦੀ ਜਾਣਕਾਰੀ ਲੀਕ ਹੋਣ ਤੋਂ ਬਾਅਦ ਉਨ੍ਹਾਂ ਦੇ ਕਈ ਬਾਡੀਗਾਰਡਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਸਾਲ ਫਰਵਰੀ ‘ਚ ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਰਾਸ਼ਟਰਪਤੀ ਪੁਤਿਨ ਦੀ ਸਿਹਤ ਅਤੇ ਜਾਨ ਨੂੰ ਖਤਰੇ ਨੂੰ ਲੈ ਕੇ ਅਫਵਾਹਾਂ ਫੈਲ ਰਹੀਆਂ ਹਨ। ਜਿੱਥੋਂ ਤੱਕ ਰੂਸੀ ਰਾਸ਼ਟਰਪਤੀ ਦੀ ਗੱਲ ਹੈ, ਉਨ੍ਹਾਂ ਨੇ 2017 ਵਿੱਚ ਜਨਤਕ ਤੌਰ ‘ਤੇ ਖੁਲਾਸਾ ਕੀਤਾ ਸੀ ਕਿ ਉਹ ਘੱਟੋ-ਘੱਟ ਪੰਜ ਜਾਨਲੇਵਾ ਹਮਲਿਆਂ ਤੋਂ ਬਚ ਚੁੱਕੇ ਹਨ।

ਵਿਸ਼ੇਸ਼ ਕਾਰ ਨੇ ਬਚਾਈ ਜਾਨ

- Advertisement -

ਰੂਸੀ ਰਾਸ਼ਟਰਪਤੀ 7 ਟਨ ਵਜ਼ਨ ਵਾਲੀ ਕਾਰ ਵਿੱਚ ਸਫ਼ਰ ਕਰਦੇ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਪੁਤਿਨ ਦੀ ਕਾਰ ਅਮਰੀਕੀ ਰਾਸ਼ਟਰਪਤੀ ਦੀ ‘ਦ ਬੀਸਟ’ ਕਾਰ ਤੋਂ ਘੱਟ ਨਹੀਂ ਹੈ। ਪੁਤਿਨ ਦੀ ਬੁਲੇਟਪਰੂਫ ਕਾਰ ਬੰਬਾਂ ਅਤੇ ਰਸਾਇਣਕ ਹਥਿਆਰਾਂ ਦੇ ਹਮਲਿਆਂ ਤੋਂ ਆਸਾਨੀ ਨਾਲ ਬਚ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਰ ਨੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ, ਜਿਸ ਕਾਰਨ ਪੁਤਿਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment