ਰੂਸ ਵਿਚ ਜਹਾਜ਼ ਹਾਦਸਾਗ੍ਰਸਤ, 28 ਲੋਕ ਸਨ ਸਵਾਰ

TeamGlobalPunjab
2 Min Read

ਮਾਸਕੋ  : ਰੂਸ ਵਿਚ ਇਕ ਜਹਾਜ਼ ਦਾ ਹਵਾਈ ਟ੍ਰੈਫਿਕ ਕੰਟਰੋਲ (ATC) ਨਾਲ ਸੰਪਰਕ ਟੁੱਟਣ ਕਾਰਨ ਕ੍ਰੈਸ਼ ਹੋ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਜਹਾਜ਼ ਵਿਚ 28 ਲੋਕ ਸਵਾਰ ਹਨ।

ਪਹਿਲਾਂ ਰੂਸ ਦੇ ਏਐਨ -26 ਜਹਾਜ਼ ਰੂਸ ਦੇ ਦੂਰ ਪੂਰਬ ਵਿੱਚ ਕਾਮਚੱਟਕਾ ਪ੍ਰਾਇਦੀਪ ਵਿੱਚ ਲਾਪਤਾ ਹੋਣ ਦੀ ਖਬਰ ਮਿਲੀ ਸੀ, ਇਸ ਬਾਰੇ ਤਾਜ਼ਾ ਜਾਣਕਾਰੀ ਅਨੁਸਾਰ ਇਹ ਸਮੁੰਦਰ ਵਿੱਚ ਟਕਰਾ ਗਿਆ ਹੈ। ਆਰਆਈਏ ਨੇ ਐਮਰਜੰਸੀ ਸੇਵਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਈ ਜਹਾਜ਼ ਹਾਦਸੇ ਵਾਲੀ ਜਗ੍ਹਾ ਵੱਲ ਜਾਂਦੇ ਵੇਖੇ ਗਏ ਹਨ ।

ਇਸ ਤੋਂ ਕੁਝ ਘੰਟੇ ਪਹਿਲਾਂ ਰੂਸ ਦੇ ਐਮਰਜੈਂਸੀ ਮੰਤਰਾਲੇ ਦੀ ਮੁੱਖ ਖੇਤਰੀ ਸ਼ਾਖਾ ਦੇ ਬੁਲਾਰੇ ਨੇ ਖ਼ਬਰ ਏਜੰਸੀ ‘ਤਾਸ’ ਨੂੰ ਦੱਸਿਆ ਕਿ ਇਕ ਐਂਟੋਨੋਵ-26 ਜਹਾਜ਼ ਰੂਸ ਦੇ ਕਾਮਚੱਟਕਾ ਖੇਤਰ ਵਿਚ ਰਾਡਾਰ ਤੋਂ ਗਾਇਬ ਹੋ ਗਿਆ ਹੈ।

ਬੁਲਾਰੇ ਨੇ ਕਿਹਾ, “ਏ -26 ਜਹਾਜ਼ ਰਾਡਾਰ ਤੋਂ ਗਾਇਬ ਹੋ ਗਿਆ ਹੈ। ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਹੋਇਆ।”

- Advertisement -

ਐਮਰਜੈਂਸੀ ਮੰਤਰਾਲੇ ਦੇ ਅਨੁਸਾਰ, ਇਸ ਵਿੱਚ 22 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸੀ । ਪੈਟਰੋਪੈਲੋਵਸਕ-ਕਾਮਚੱਟਕਾ ਤੋਂ ਪਲਾਣਾ ਜਾ ਰਹੇ ਜਹਾਜ਼ ਵਿੱਚ ਚਾਲਕ ਦਲ ਦੇ ਛੇ ਮੈਂਬਰ ਸਨ, ਕੁੱਲ 28 ਲੋਕ ਇਸ ਜਹਾਜ਼ ਵਿੱਚ ਸਵਾਰ ਸਨ।

ਇੱਕ ਐਮਰਜੈਂਸੀ ਸਰੋਤ ਨੇ ‘ਤਾਸ’ ਨੂੰ ਦੱਸਿਆ ਕਿ ਲੈਂਡਿੰਗ ਦੌਰਾਨ ਜਹਾਜ਼ ਨਾਲ ਸੰਪਰਕ ਖਤਮ ਹੋ ਗਿਆ ਸੀ।

ਇਸ ਤੋਂ ਪਹਿਲਾਂ 19 ਜੂਨ ਨੂੰ ਰੂਸ ਦੇ ਦੱਖਣੀ ਸਾਈਬੇਰੀਆ ਵਿਚ ਕਿਮੇਰੋਵੋ ਵਿਚ ਇਕ ਜਹਾਜ਼ ਕ੍ਰੈਸ਼ ਹੋ ਗਿਆ ਸੀ। ਰੂਸੀ ਨਿਊਜ਼ ਏਜੰਸੀ ਤਾਸ ਦੇ ਅਨੁਸਾਰ, ਇਸ ਹਾਦਸੇ ਵਿਚ ਘੱਟੋ ਘੱਟ ਸੱਤ ਲੋਕ ਮਾਰੇ ਗਏ ਅਤੇ ਚਾਰ ਹੋਰ ਜ਼ਖਮੀ ਹੋ ਗਏ ਸਨ। ਕ੍ਰੈਸ਼ ਹੋਇਆ ਜਹਾਜ਼ ਦੋ ਇੰਜਣ ਵਾਲਾ L410 ਸੀ।

Share this Article
Leave a comment