ਗੂਗਲ ਦੇ ਗਾਹਕ ਹੋਏ ਖੱਜਲ ਖੁਆਰ, ਜੀ ਮੇਲ ਤੇ ਯੂਟਿਊਬ ‘ਚ ਵੀ ਆ ਰਹੀ ਪਰੇਸ਼ਾਨੀਆਂ

TeamGlobalPunjab
1 Min Read

ਨਵੀਂ ਦਿੱਲੀ : ਦੁਨੀਆਂ ਦੀ ਸਭ ਤੋਂ ਵੱਡੀ ਟੈਕ ਕੰਪਨੀ ਗੂਗਲ ਦੇ ਗਾਹਕਾਂ ਨੂੰ ਅੱਜ ਕਈ ਸਰਵਿਸ ਡਾਊਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚ ਸਭ ਤੋਂ ਵੱਧ ਸਮੱਸਿਆ Gmail, ਗੂਗਲ ਡ੍ਰਾਈਵ ਅਤੇ YouTube ‘ਤੇ ਦੇਖਣ ਨੂੰ ਮਿਲੀ ਹੈ।

ਜੀ ਮੇਲ ਅਤੇ ਗੂਗਲ ਡਰਾਈਵ ‘ਤੇ ਫਾਈਲ ਅਟੈਚ ਨਹੀਂ ਹੋ ਰਹੀ। ਦੂਸਰੇ ਪਾਸੇ ਯੂ ਯੂਟਿਊਬ ਤੇ ਵੀਡੀਓ ਅਪਲੋਡ ਕਰਨ ਵਿੱਚ ਵੀ ਕਾਫ਼ੀ ਦਿੱਕਤਾਂ ਆ ਰਹੀਆਂ ਹਨ।

ਗੂਗਲ ਦੀਆਂ ਕੁੱਲ ਛੇ ਸਰਵਿਸਾਂ ਵਿੱਚ ਸ਼ਿਕਾਇਤ ਆਈ ਹੈ। ਜੀ ਮੇਲ ਗੂਗਲ ਡ੍ਰਾਈਵ ਅਤੇ ਯੂ ਟਿਊਬ ਤੋਂ ਇਲਾਵਾ, ਗੂਗਲ ਮੀਟ, ਗੂਗਲ ਵਾਇਸ, ਗੂਗਲ ਡਾਕਸ ਵਿੱਚ ਤਕਨੀਕੀ ਪਰੇਸ਼ਾਨੀਆਂ ਪਾਈਆਂ ਗਈਆਂ ਹਨ।

ਇਹ ਸਮੱਸਿਆਵਾਂ ਵੈੱਬ ਦੇ ਨਾਲ ਨਾਲ ਐਪਲੀਕੇਸ਼ਨ ਤੇ ਵੀ ਆ ਰਹੀਆਂ ਹਨ। ਸ਼ਿਕਾਇਤ ਮਿਲਣ ਤੋਂ ਬਾਅਦ ਗੂਗਲ ਵੱਲੋਂ ਇਨ੍ਹਾਂ ਸਾਰਿਆਂ ਨੂੰ ਠੀਕ ਕਰਨ ਦੀ ਕੋਸ਼ਿਸ਼ਾਂ ਕਰ ਦਿੱਤੀਆਂ ਗਈਆਂ ਹਨ।

- Advertisement -

Share this Article
Leave a comment