ਇੱਥੇ ਸ਼ਰੇਅਮ ਵਿੱਕ ਰਿਹਾ ਹੈ ਨਸ਼ਾ!ਕਰਿਆਨੇ ਵਾਂਗ ਨਸ਼ਾ ਖਰੀਦਦੇ ਨੇ ਲੋਕ! ਦੇਖੋ ਵੀਡੀਓ

TeamGlobalPunjab
2 Min Read

ਮਾਨਸਾ : ਪੰਜਾਬ ਸਰਕਾਰ ਜੋ ਹਰ ਦਿਨ ਨਸ਼ਾ ਬੰਦ ਕਰਨ ਦੇ ਵੱਡੇ ਵੱਡੇ ਦਾਅਵੇ ਕਰਦੀ ਰਹਿੰਦੀ  ਹੈ ਉਸ ਦੇ ਇਹ ਸਾਰੇ ਦਾਅਵੇ ਇਹ ਵੀਡੀਓ ਦੇਖਦਿਆਂ ਹੀ ਝੂਠੇ ਸਾਬਤ ਹੁੰਦੇ ਪ੍ਰਤੀਤ ਹੁੰਦੇ ਹਨ। ਜੀ ਹਾਂ, ਝੂਠੇ ਦਾਅਵੇ ਤੇ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨਿੱਜੀ ਮੈਡੀਕਲ ਸਟੋਰ ਦਾ ਮਾਲਕ ਸ਼ਰੇਆਮ ਨਸ਼ੇ ਦੀਆਂ ਗੋਲੀਆਂ ਵੇਚ ਰਿਹਾ ਹੈ।ਪਤਾ ਲੱਗਾ ਹੈ ਕਿ ਇਹ ਵਾਇਰਲ ਹੋ ਰਹੀ ਵੀਡੀਓ ਜਿਲ੍ਹਾ ਮਾਨਸਾ ਦੀ ਗਊਸ਼ਾਲਾ ਰੋਡ ਦੀ ਦੱਸੀ ਜਾ ਰਹੀ ਹੈ। ਕੁੱਲ 51 ਸਕਿੰਟ ਦੀ ਇਹ ਵੀਡੀਓ ਸਰਕਾਰ ਦੀਆਂ ਨਸ਼ਾ ਰੋਕਣ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ‘ਤੇ ਪਾਣੀ ਫੇਰਦੀ ਨਜ਼ਰ ਆ ਰਹੀ ਹੈ। ਵੀਡੀਓ ਸਾਫ ‘ਚ ਦਿਖਾਈ ਦਿੰਦਾ ਹੈ ਕਿ ਇਕ ਵਿਅਕਤੀ ਮੈਡੀਕਲ ਸਟੋਰ ‘ਤੇ ਆਉਂਦਾ ਹੈ ਤੇ ਦੁਕਾਨਦਾਰ ਤੋਂ ਟਰਾਮਾਡੋਲ ਦੀਆਂ ਨਸ਼ੀਲੀਆਂ ਗੋਲੀਆਂ ਮੰਗਦਾ ਹੈ।  

ਉਸ ਵਿਅਕਤੀ ਦੇ ਇੰਨਾ ਕਹਿਣ ਦੀ ਹੀ ਦੇਰ ਹੁੰਦੀ ਹੈ ਕਿ ਦੁਕਾਨਦਾਰ ਉਸ ਵਿਅਕਤੀ ਨੂੰ ਪੁੱਛਦਾ ਹੈ ਕਿ ਕਿੰਨੀਆਂ ਗੋਲੀਆਂ ਚਾਹੀਦੀਆਂ ਹਨ। ਦਵਾਈ ਖਰੀਦਣ ਵਾਲਾ ਕਹਿੰਦਾ ਹੈ 5 ਗੋਲੀਆਂ ਦੇ ਦਿਓ। ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਦਵਾਈਆਂ ਵੇਚਣ ਵਾਲੇ ਦੁਕਾਨਦਾਰ ਨੇ ਇੱਕ ਵਾਰ ਵੀ ਉਸ ਵਿਅਕਤੀ ਤੋਂ ਇਹ ਨਹੀਂ ਪੁੱਛਿਆ ਕਿ ਕਿਸ ਡਾਕਟਰ ਨੇ ਇਹ ਦਵਾਈ ਲੈਣ ਲਈ ਕਿਹਾ ਹੈ ਅਤੇ ਇਸ ਦਵਾਈ ਨੂੰ ਲੈਣ ਲਈ ਡਾਕਟਰ ਦੀ ਪਰਚੀ ਕਿੱਥੇ ਹੈ । ਇਸ ਤੋਂ ਬਾਅਦ ਦੁਕਾਨਦਾਰ ਉਸ ਵਿਅਕਤੀ ਨੂੰ ਪੈਸੇ ਲੈ ਕੇ ਦਵਾਈ ਵਾਲੇ ਪੱਤੇ ਚੋਂ  6 ਗੋਲੀਆਂ ਕੱਟ ਕੇ ਦੇ ਦਿੰਦਾ ਹੈ।

ਇੱਥੇ ਵੱਡਾ ਸਵਾਲ ਇਹ ਹੈ ਕਿ ਦਵਾਈਆਂ ਵੇਚਣ ਵਾਲੇ ਕੁੱਝ ਕੁ ਪੈਸਿਆਂ ਦੇ ਲਾਲਚ ‘ਚ ਕਿਵੇਂ ਕਿਸੇ ਨੂੰ ਵੀ ਨਸ਼ੇ ਦੀ ਦਵਾਈ ਵੇਚ ਦਿੰਦੇ ਹਨ। ਕੀ ਇਨ੍ਹਾਂ ਨੂੰ ਕਾਨੂੰਨ ਜਾਂ ਸਿਹਤ ਵਿਭਾਗ ਦਾ ਕੋਈ ਡਰ ਨਹੀਂ ਹੈ ? ਸਿਹਤ ਵਿਭਾਗ ਅਜਿਹੇ ਮੈਡੀਕਲ ਸਟੋਰਾਂ ਦੇ ਮਾਲਕਾਂ ‘ਤੇ ਕਾਰਵਾਈ ਕਿਉਂ ਨਹੀਂ ਕਰਦਾ ? ਬੇਸ਼ੱਕ ਪੰਜਾਬ ਸਰਕਾਰ ਨਸ਼ੇ ਨੂੰ ਰੋਕਣ ਦੇ ਲੱਖ ਦਾਅਵੇ ਕਰੇ ਪਰ ਅਜਿਹੀਆਂ ਤਸਵੀਰਾਂ ਵੇਖ ਕੇ ਸਰਕਾਰ ਦੇ ਦਾਅਵੇ ਖੋਖਲੇ ਹੀ ਸਾਬਤ ਹੁੰਦੇ ਹਨ।

https://youtu.be/WlnwS4oN3Mo

- Advertisement -

Share this Article
Leave a comment