UP ਪੁਲਿਸ ਨੇ ਸਾਬਕਾ ਸਿੱਖ ਫੌਜੀ ਦੀ ਕੁੱਟਮਾਰ ਮਾਮਲੇ ‘ਚ 8 ਪੁਲਿਸ ਵਾਲਿਆਂ ਤੇ ਕੀਤਾ ਕੇਸ ਦਰਜ

TeamGlobalPunjab
2 Min Read

ਨਿਊਜ਼ ਡੈਸਕ(ਬਿੰਦੂ ਸਿੰਘ): ਪੀਲੀਭੀਤ ‘ਚ ਇਕ ਸਾਬਕਾ ਫੋਜੀ ਰੇਸ਼ਮ ਸਿੰਘ ਦੀ ਪੁਲਿਸ ਵਲੋਂ ਕੀਤੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਫੌਜੀ ਰੇਸ਼ਮ ਸਿੰਘ ਵਲੋਂ ਦਿੱਤੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਇਲਾਕਾ ਪੁਲਿਸ ਨੇ 2 ਪੁਲਿਸ ਅਧਿਕਾਰੀਆਂ  ਰਾਮਰਨਰੇਸ਼,  ਰਸੀਦ ਅਹਿਮਦ ਤੇ 5-6 ਅਣਪਛਾਤੇ ਸਿਪਾਹੀਆਂ ਦੇ ਖਿਲਾਫ ਧਾਰਾ 147,323,342,504 ਦੇ  ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ‘ਚ ਪੀਲੀਭੀਤ ਦੇ ਐਸ.ਪੀ ਕੀਰਤੀ ਕੁਮਾਰ ਦਾ ਕਹਿਣਾ ਹੈ ਕਿ ਦੋਹਾਂ ਪੱਖਾਂ ਦੇ ਵੱਖ-ਵੱਖ ਬਿਆਨ ਆ ਰਹੇ  ਹਨ ।ਪਰ  ਥਾਣੇ ਦੇ ਮੌਕੇ ਦੇ ਅਧਿਕਾਰੀ ਵਲੋਂ  ਅਣਗਹਿਲੀ  ਕਰਨ ਦੀ ਜਾਣਕਾਰੀ ਮਿਲਣ ਤੇ ਉਸ ਨੂੰ ਲਾਇਨ ਹਾਜ਼ਿਰ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਰੇਸ਼ਮ ਸਿੰਘ ਆਪਣੇ ਪਰਿਵਾਰ ਨਾਲ ਜਾ ਰਹੇ ਸਨ ਜਦੋਂ ਤੈਨਾਤ  ਪੁਲਿਸ ਅਧਿਕਾਰੀਆਂ ਵਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਕਹਿ ਸੁਣੀ ਦੇ ਬਾਅਦ ਰੇਸ਼ਮ ਸਿੰਘ ਨੂੰ ਥਾਣੇ ਲੈ ਜਾ ਕੇ ਪਰਚਾ ਦਰਜ ਕਰ ਦਿੱਤਾ ਗਿਆ।  ਰੇਸ਼ਮ ਸਿੰਘ ਨੇ ਇਕ ਵੀਡੀਓ ‘ਚ ਲਾਈਵ ਹੋ ਕੇ ਆਪਣੇ ਉਤੇ ਪੁਲਿਸ ਵਲੋਂ ਢਾਹੇ ਤਸ਼ੱਦਦ ਬਾਰੇ ਖੁੱਲ ਕੇ ਦੱਸਿਆ ਤੇ ਆਪਣੇ ਜ਼ਖਮ ਵੀ ਦਿਖਾਏ  ਸਨ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ  ਨੇ ਕਿਹਾ   “ਇਹ ਘਟਨਾ ਬਹੁਤ ਹੀ ਨਿੰਦਣਯੋਗ ਹੈ ਅਤੇ ਇਹ ਬਹੁਤ ਮੰਦਭਾਗਾ ਹੈ ਕਿ ਸਥਾਨਕ ਪੁਲਿਸ ਦੁਆਰਾ ਇਸ ਤਰ੍ਹਾਂ ਕਿਸੇ ਨੂੰ ਵੀ ਤਸੀਹੇ ਦਿੱਤੇ ਜਾ ਰਹੇ ਹਨ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਦੀ ਸਖਤ ਨਿੰਦਾ ਕਰਦੀ ਹੈ ਅਤੇ ਯੂਪੀ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੀ ਹੈ ਕਿ ਅਜਿਹੇ ਪੁਲਿਸ ਅਧਿਕਾਰੀਆਂ ਖਿਲਾਫ ਤੁਰੰਤ ਕੇਸ ਦਰਜ ਕੀਤਾ ਜਾਵੇ ਅਤੇ ਪੀੜਤ ਨੂੰ ਇਨਸਾਫ ਦਿਵਾਇਆ ਜਾਵੇ।” ਪੀਰ ਮੁਹੰਮਦ ਨੇ ਇਹ ਮਾਮਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਧਿਆਨ ਵਿੱਚ ਲਿਆਂਦਾ ਅਤੇ ਯੂਪੀ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ। ਇਸ ਲਈ ਪੀਰ ਮੁਹੰਮਦ ਨੇ  ਮਨਜਿੰਦਰ ਸਿੰਘ ਸਿਰਸਾ ਦਾ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਅਤੇ ਸੰਵੇਦਨਸ਼ੀਲ ਢੰਗ ਨਾਲ ਲੈਣ ਲਈ ਧੰਨਵਾਦ ਵੀ ਕੀਤਾ।

- Advertisement -

 

Share this Article
Leave a comment