ਲਾਜ਼ਮੀ ਵੈਕਸੀਨੇਸ਼ਨ ਖਿਲਾਫ ਇਕਜੁੱਟ ਹੋਏ ਕੈਨੇਡਾ ਦੇ ਟਰੱਕ ਡਰਾਈਵਰ

TeamGlobalPunjab
1 Min Read

ਓਟਾਵਾ: ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨੇ ਕੈਨੇਡਾ-ਅਮਰੀਕਾ ਸਰਹੱਦ ‘ਤੇ ਟਰੱਕ ਡਰਾਈਵਰਾਂ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ ਸਨ, ਜਿਨਾਂ ਮੁਤਾਬਕ ਸਾਰੇ ਟਰੱਕ ਡਰਾਈਵਰਾਂ ਲਈ ਵੈਕਸੀਨ ਲਗਵਾਉਣੀ ਲਾਜ਼ਮੀ ਹੈ।

ਉਥੇ ਹੀ ਵੈਕਸੀਨ ਨਾਂ ਲਗਵਾਉਣ ਵਾਲੇ ਡਰਾਈਵਰਾਂ ਲਈ ਦੋ ਹਫ਼ਤੇ ਦਾ ਇਕਾਂਤਵਾਸ ਤੇ ਮੌਲਕਿਊਲਰ ਟੈਸਟ ਦੀ ਸ਼ਰਤ ਰੱਖੀ ਗਈ ਹੈ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਕੈਨੇਡਾ ਦੇ ਟਰੱਕ ਡਰਾਈਵਰਾਂ ‘ਚ ਰੋਸ ਪਾਇਆ ਜਾ ਰਿਹਾ ਹੈ ਜਿਸ ਕਾਰਨ ਉਹ ਸੜਕਾਂ ‘ਤੇ ਪ੍ਰਦਰਸ਼ਨ ਕਰਨ ਉੱਤਰ ਆਏ ਤੇ ਲਾਗੂ ਕੀਤੇ ਨਵੇਂ ਨਿਯਮਾਂ ਦਾ ਵਿਰੋਧ ਕਰ ਰਹੇ ਹਨ।

ਟਰੱਕ ਡਰਾਈਵਰਾਂ ਵੱਲੋਂ ਬ੍ਰਿਟਿਸ਼ ਕੋਲੰਬੀਆ ਤੋਂ ਓਟਾਵਾ ਤੱਕ ਫਰੀਡਮ ਰੈਲੀ ਕੱਢੀ ਗਈ। ਕੈਨੇਡੀਅਨ ਟਰੱਕਿੰਗ ਅਲਾਇਸ ਅਤੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਕਿਹਾ ਕਿ ਕੈਨੇਡਾ ਅਮਰੀਕਾ ਸਰਹੱਦ ‘ਤੇ 1 ਲੱਖ 60 ਹਜ਼ਾਰ ਟਰੱਕ ਡਰਾਇਵਰ ਲਗਾਤਾਰ ਆ ਰਹੇ ਹਨ। ਵੈਕਸੀਨ ਦੇ ਹੁਕਮਾਂ ਕਾਰਨ ਇਨਾਂ ‘ਚੋਂ 26 ਹਜ਼ਾਰ ਤੋਂ ਵੱਧ ਟਰੱਕ ਡਰਾਈਵਰਾਂ ਦੇ ਪਾਸੇ ਹਟਣ ਦੀ ਸੰਭਾਵਨਾ ਹੈ।

- Advertisement -

ਉੱਧਰ ਦੂਜੇ ਪਾਸੇ ਕੈਨੇਡਾ ਦੀ ਵੱਡੀ ਟਰੱਕਿੰਗ ਜਥੇਬੰਦੀ ਕੈਨੇਡੀਅਨ ਟਰੱਕਿੰਗ ਅਲਾਇਸ ਨੇ ਵੈਕਸੀਨ ਦੇ ਹੁਕਮਾਂ ਵਿਰੁੱਧ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਦੀ ਨਿੰਦਾ ਕੀਤੀ ਹੈ। ਇਸ ਜਥੇਬੰਦੀ ਨੇ ਕਿਹਾ ਕਿ ਟਰੱਕ ਡਰਾਈਵਰਾਂ ਨੂੰ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ ਤਾਂ ਕਿ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

Share this Article
Leave a comment