ਅਮਰੀਕਾ ਦੇ ਵਰਜੀਨੀਆ ਬੀਚ ‘ਚ ਇੱਕ ਨਗਰਪਾਲਿਕਾ ਕਰਮਚਾਰੀ ਨੇ ਸਰਕਾਰੀ ਇਮਾਰਤ ਅੰਦਰ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ ਜਿਸ ‘ਚ 12 ਲੋਕਾਂ ਦੀ ਮੌਤ ਹੋ ਗਈ ਤੇ ਲਗਭਗ ਪੰਜ ਵਿਅਕਤੀ ਜ਼ਖਮੀ ਹੋ ਗਏ। ਗੋਲੀਬਾਰੀ ਦੀ ਇਹ ਘਟਨਾ ਸ਼ੁੱਕਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ ਦੇ ਲਗਭਗ ਚਾਰ ਵਜੇ ਵਾਪਰੀ।
ਹਾਲਾਂਕਿ ਪੁਲਿਸ ਮੁਠਭੇੜ ‘ਚ ਗੋਲੀ ਚਲਾਉਣ ਵਾਲੇ ਹਮਲਾਵਰ ਦੀ ਵੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਹਮਲਾਵਰ ਵਰਜੀਨੀਆ ਬੀਚ ‘ਤੇ ਹੀ ਨੌਕਰੀ ਕਰਦਾ ਸੀ ਤੇ ਆਪਣੀ ਨੌਕਰੀ ਤੋਂ ਅਸੰਤੁਸ਼ਟ ਸੀ ਜਿਸ ਕਾਰਨ ਉਸਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਘਟਨਾ ਵੇਲੇ ਮੌਜੂਦ ਇਕ ਕਰਮਚਾਰੀ ਨੇ ਦੱਸਿਆ ਜਦ ਉਸਨੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕੀਤੀਆਂ ਉਸ ਵੇਲੇ ਕਰਮਚਾਰੀ ਆਪੋ ਆਪਣੇ ਕੰਮਾਂ ‘ਚ ਰੁਝੇ ਹੋਏ ਸਨ।
ਵਰਜੀਨੀਆ ਬੀਚ ਵਾਸ਼ਿੰਗਟਨ ਡੀਸੀ ਤੋਂ ਲਗਭਗ ਚਾਰ ਘੰਟੇ ਦਿ ਦੂਰੀ ‘ਤੇ ਵਰਰਜੀਨੀਆ ਰਾਜ ‘ਚ ਅਟਲਾਂਟਿਕ ਤੱਟ ‘ਤੇ 500,000 ਲੋਕਾਂ ਦੀ ਆਬਾਦੀ ਵਾਲਾ ਸ਼ਹਿਰ ਹੈ। ਰਾਜ ਦੇ ਗਵਰਨਰ ਰਾਲਫ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਨਜ਼ਰ ਪੂਰੇ ਹਾਲਾਤਾਂ ‘ਤੇ ਨਜ਼ਰ ਰੱਖੀ ਹੋਈ ਹੈ।
ਪੁਲਿਸ ਅਧਿਕਾਰੀ ਜੇਮਸ ਨੇ ਦੱਸਿਆ ਕਿ ਛੇ ਜ਼ਖ਼ਮੀਆਂ ਵਿੱਚੋਂ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ, ਪਰ ਉਹ ਸੁਰੱਖਿਆ ਜੈਕੇਟ ਦੀ ਵਜ੍ਹਾ ਨਾਲ ਬੱਚ ਗਿਆ। ਜੇਮਸ ਨੇ ਦੱਸਿਆ ਕਿ ਬੰਦੂਕਧਾਰੀ ਨੇ ਬਿਲਡਿੰਗ ਦੀ ਕਈ ਮੰਜ਼ਿਲਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਹੈ। ਉਥੇ ਹੀ ਵਰਜੀਨਿਆ ਦੇ ਮੇਅਰ ਬਾਬੀ ਡਾਇਰ ਨੇ ਇਸ ਘਟਨਾ ਨੂੰ ਵਰਜੀਨੀਆ ਦੇ ਇਤਿਹਾਸ ‘ਚ ਸਭ ਤੋਂ ਦੁਖਦਾਈ ਦਿਨ ਦੱਸਿਆ ਹੈ।
ਦੱਸ ਦੇਈਏ ਕਿ ਅਮਰੀਕਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣੇ ਹਾਲ ਹੀ ਵਿੱਚ ਡੇਂਵਰ ਦੇ ਇੱਕ ਸਕੂਲ ‘ਚ ਗੋਲੀਬਾਰੀ ਦੌਰਾਨ 1 ਬੱਚੀ ਦੀ ਮੌਤ ਅਤੇ 7 ਜਖ਼ਮੀ ਹੋ ਗਏ ਸਨ।
ਨੌਕਰੀ ਤੋਂ ਅਸੰਤੁਸ਼ਟ ਕਰਮਚਾਰੀ ਨੇ ਗੋਲੀਬਾਰੀ ਕਰ 12 ਸਹਿਕਰਮੀਆਂ ਦੀ ਲਈ ਜਾਨ
Leave a comment
Leave a comment