ਸਮੁੰਦਰ ‘ਚ ਡੁੱਬ ਰਿਹੈ ਪਾਣੀ ‘ਚ ਤੈਰਨ ਵਾਲਾ ਇਹ ਸ਼ਹਿਰ

TeamGlobalPunjab
1 Min Read

ਰੋਮ: ਇਟਲੀ ਦੇ ਖੂਬਸੂਰਤ ਸ਼ਹਿਰ ਵੇਨਿਸ ‘ਚ ਸਮੁੰਦਰ ‘ਚ ਉੱਠ ਰਹੀਆਂ ਉੱਚੀਆਂ ਲਹਿਰਾਂ ਕਾਰਨ ਭਿਆਨਕ ਹੜ੍ਹ ਆਇਆ ਹੈ। ਜਿਸ ਕਾਰਨ ਸ਼ਹਿਰ ਦੀਆਂ ਮੁੱਖ ਇਤਿਹਾਸਿਕ ਇਮਾਰਤਾਂ ਵਿੱਚ ਵੀ ਪਾਣੀ ਭਰ ਗਿਆ ਹੈ। ਵੇਨਿਸ ਦੇ ਮੇਅਰ ਲੁਇਗੀ ਬਰੁਗਨਾਰੋ ਨੇ ਦੱਸਿਆ ਕਿ ਸ਼ਹਿਰ ਵਿੱਚ 53 ਸਾਲ ਬਾਅਦ ਅਜਿਹਾ ਹੜ੍ਹ ਆਇਆ ਹੈ ਜਿਸ ਨਾਲ ਇਤਿਹਾਸਿਕ ਮਾਰਕ ਸਕੁਏਅਰ ‘ਤੇ ਵੀ 6.2 ਫੁੱਟ ਪਾਣੀ ਭਰ ਗਿਆ ਹੈ। ਬਰੁਗਨਾਰੋ ਨੇ ਕਿਹਾ ਕਿ ਇਹ ਇਤਿਹਾਸਿਕ ਤਬਾਹੀ ਹੈ ਇਸ ਨਾਲ ਨਿਪਟਣ ਲਈ ਸਾਨੂੰ ਜੀਅ-ਜਾਨ ਨਾਲ ਇਕੱਠੇ ਹੋਣਾ ਪਵੇਗਾ।

ਕੀਮਤੀ ਚੀਜਾਂ ਨੂੰ ਵੀ ਪਹੁੰਚਿਆ ਨੁਕਸਾਨ
ਉੱਥੋਂ ਦੀ ਵਿਸ਼ਵ ਪ੍ਰਸਿੱਧ ਗਰਿਟੀ ਪੈਲੇਸ ਦੀ ਕਈ ਕੀਮਤੀ ਵਸਤਾਂ ਨੂੰ ਵੀ ਪਾਣੀ ਭਰਨ ਨਾਲ ਨੁਕਸਾਨ ਹੋਇਆ ਹੈ। ਕੋਸਟਗਾਰਡ ਟੀਮ ਤੋਂ ਇਲਾਵਾ ਕਿਸ਼ਤੀ ਤੇ ਵਾਟਰ ਐਂਬੁਲੈਂਸ ਬਚਾਅ ਕਾਰਜ ਵਿੱਚ ਲੱਗੀ ਹੈ।

- Advertisement -

ਘਟਨਾ ‘ਚ 4 ਲੋਕਾਂ ਦੀ ਮੌਤ
ਇਟਲੀ ਵਿੱਚ ਖ਼ਰਾਬ ਮੌਸਮ ਦੇ ਕਾਰਨ ਪਿਛਲੇ ਸਾਲ 11 ਲੋਕਾਂ ਦੀ ਮੌਤ ਹੋਈ ਸੀ ਇਸ ਵਾਰ ਵੇਨਿਸ ਵਿੱਚ ਆਏ ਹੜ੍ਹ ਨਾਲ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।

Share this Article
Leave a comment