ਚਿਹਰੇ ਨੂੰ ਨਿਖਾਰਨ ਲਈ ਵਰਤੋਂ ਇਹ ਘਰੇਲੂ ਚੀਜ਼ਾਂ

navdeep kaur
5 Min Read

ਨਿਊਜ਼ ਡੈਸਕ : ਗਰਮੀ ਸ਼ੁਰੂ ਹੁੰਦਿਆਂ ਹੀ ਚਿਹਰੇ ਦਾ ਰੰਗ ਵੀ ਬਦਲ ਜਾਂਦਾ ਹੈ। ਤਿੱਖੀ ਧੁੱਪ ਵਿੱਚ ਮੂੰਹ ਤੇ ਕਿੱਲ ਨਿਲਕ ਜਾਂਦੇ ਹਨ ਜਿਨ੍ਹਾਂ ਨਾਲ ਮੂੰਹ ਤੇ ਦਾਗ ਪੈ ਜਾਂਦੇ ਹਨ। ਹਰ ਵਿਅਕਤੀ ਸੁੰਦਰ ਦਿਖਣਾ ਚਾਹੁੰਦਾ ਹੈ। ਸੁੰਦਰ ਦਿਖਣਲਈ ਉਹ ਹਰ ਨੁਸਖ਼ਾ ਵਰਤਦਾ ਹੈ। ਖ਼ਾਸ ਕਰਕੇ ਗਰਮੀ ਵਿੱਚ ਮੂੰਹ ਜ਼ਿਆਦਾ ਖਰਾਬ ਹੁੰਦਾ ਹੈ। ਅਸੀਂ ਆਪਣੇ ਚਿਹਰੇ ਨੂੰ ਸਾਫ਼ ਦਿਖਾਉਣ ਲਈ ਕਈ ਕੈਮੀਕਲ ਵਾਲੇ face ਵਾਸ਼ ਵਰਤਦੇ ਹਾਂ। ਜਿਨ੍ਹਾਂ ਦਾ ਅਸਰ ਥੋੜੇ ਸਮੇਂ ਤੱਕ ਹੀ ਰਹਿੰਦਾ ਹੈ। ਫਿਰ ਤੋਂ ਮੂੰਹ ਉਸੇ ਤਰ੍ਹਾਂ ਖਰਾਬ ਹੋ ਜਾਂਦਾ ਹੈ। ਆਓ ਜਾਂਦੇ ਕਿਵੇਂ ਘਰੇਲੂ ਤਰੀਕਿਆਂ ਨਾਲ ਅਸੀਂ ਆਪਣੇ ਮੂੰਹ ਨੂੰ ਸਾਫ਼ ਰੱਖ ਸਕਦੇ ਹਾਂ –
ਹਲਦੀ -:

ਹਲਦੀ ਅਕਸਰ ਹੀ ਘਰ ਦੀ ਰਸੋਈ ਵਿੱਚ ਪਈ ਹੁੰਦੀ ਹੈ। ਹਲਦੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਐਂਟੀ-ਇਨਫਲੇਮੇਟਰੀ, ਐਂਟੀਬੈਕਟੀਰੀਅਲ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਹਲਦੀ ਨੂੰ ਚਮੜੀ ‘ਤੇ ਲਗਾ ਕੇ ਚਮਕ ਅਤੇ ਨਿਖ਼ਾਰ ‘ਚ ਵਾਧਾ ਕੀਤਾ ਜਾ ਸਕਦਾ ਹੈ। ਸੂਰਜ ਦੀਆਂ ਹਾਨੀਕਾਰਕ ਕਿਰਨਾਂ ਕਾਰਨ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਵੀ ਹਲਦੀ ਦੀ ਵਰਤੋਂ ਕੀਤੀ ਜਾ ਸਕਦਾ ਹੈ। ਹਲਦੀ ਨੂੰ ਛੋਲਿਆਂ ਦੇ ਆਟੇ ਵਿਚ ਮਿਲਾ ਕੇ ਚਿਹਰੇ ‘ਤੇ ਲਗਾਇਆ ਜਾ ਸਕਦਾ ਹੈ, ਇਸ ਨੂੰ ਸ਼ਹਿਦ ਵਿਚ ਮਿਲਾ ਕੇ ਵੀ ਲਗਾਇਆ ਜਾ ਸਕਦਾ ਹੈ ਜਾਂ ਦੁੱਧ ਦੇ ਨਾਲ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅੰਦਰ ਦੀ ਸੱਟ ਨੂੰ ਖ਼ਤਮ ਕਰਨ ਲਈ ਦੁੱਖ ਵਿਚ ਹਲਦੀ ਪਾ ਕਿ ਪੀਣ ਨਾਲ ਅਰਾਮ ਮਿਲਦਾ ਹੈ।

ਟਮਾਟਰ -:

- Advertisement -

ਟਮਾਟਰ ਕਈ ਐਂਟੀ-ਆਕਸੀਡੈਂਟਸ ਅਤੇ ਵਿਟਾਮਿਨ ਸੀ ਨਾਲ ਵੀ ਭਰਪੂਰ ਹੁੰਦਾ ਹੈ। ਇਸ ਨੂੰ ਚਿਹਰੇ ‘ਤੇ ਲਗਾਉਣ ਲਈ ਇਕ ਕਟੋਰੀ ‘ਚ ਟਮਾਟਰ ਦਾ ਰਸ ਕੱਢ ਲਓ। ਹੁਣ ਰੂੰ ਦੀ ਮਦਦ ਨਾਲ ਟਮਾਟਰ ਦਾ ਰਸ ਚਿਹਰੇ ‘ਤੇ ਲਗਾਓ। 10 ਤੋਂ 15 ਮਿੰਟ ਬਾਅਦ ਆਪਣਾ ਚਿਹਰਾ ਧੋ ਲਓ। ਚਮੜੀ ‘ਚ ਚਮਕ ਆਵੇਗੀ ਅਤੇ ਟੈਨਿੰਗ (ਧੁੱਪ ਕਾਰਨ ਆਇਆ ਕਾਲਾਪਨ) ਵੀ ਦੂਰ ਹੋਵੇਗੀ। ਟਮਾਟਰ ਵੀ ਆਮ ਹੀ ਮਿਲ ਜਾਂਦਾ ਹੈ। ਟਮਾਟਰ ਨੂੰ ਸਵੇਰੇ ਖ਼ਾਲੀ ਪੇਟ ਖਾਣ ਨਾਲ ਪੇਟ ਅੰਦਰਲੇ ਕੀੜੇ ਖ਼ਤਮ ਹੁੰਦੇ ਹਨ।

ਸ਼ਹਿਦ-:

ਸ਼ਹਿਦ ਆਪਣੇ ਐਂਟੀਬੈਕਟੀਰੀਅਲ ਗੁਣਾਂ ਅਤੇ ਐਂਟੀ-ਆਕਸੀਡੈਂਟਸ ਦੇ ਕਾਰਨ ਚਮੜੀ ਦੀ ਦੇਖਭਾਲ ਵਿੱਚ ਵਰਤਿਆ ਜਾਂਦਾ ਹੈ। ਚਮੜੀ ਦੀ ਬਣਤਰ ਨੂੰ ਸੁਧਾਰਨ ਦੇ ਨਾਲ-ਨਾਲ ਇਹ ਕਿਲ-ਮੁਹਾਂਸਿਆਂ (ਫਿਨਸੀਆਂ) ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਕਾਰਗਰ ਹੈ। ਇਸ ਤੋਂ ਇਲਾਵਾ ਸ਼ਹਿਦ ਚਮੜੀ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦਾ ਹੈ। ਇਸ ਨੂੰ 5 ਤੋਂ 10 ਮਿੰਟ ਤੱਕ ਚਿਹਰੇ ‘ਤੇ ਲਗਾ ਕੇ ਰੱਖਣ ਤੋਂ ਬਾਅਦ ਧੋ ਸਕਦੇ ਹੋ । ਇਸ ਤੋਂ ਇਲਾਵਾ ਸਕਰਬ ਅਤੇ ਫੇਸ ਪੈਕ ਬਣਾਉਣ ਲਈ ਵੀ ਸ਼ਹਿਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਰਾਤ ਨੂੰ ਮੂੰਹ ਤੇ ਸ਼ਹਿਦ ਲਾਉਣ ਨਾਲ ਦਿਨ ਵਿਚ ਤੁਸੀ ਮੁਲਾਇਮ ਸ੍ਕਿਨ ਪਾ ਸਕਦੇ ਹੋ।

- Advertisement -

ਸੰਤਰਾ-:

ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਚਮੜੀ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਸੰਤਰੇ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਹਾਈਪਰਪਿਗਮੈਂਟੇਸ਼ਨ ਭਾਵ ਸ਼ਾਹੀਆਂ ਨਾਲ ਲੜਦੇ ਹਨ। ਇਸ ਦੀ ਵਰਤੋਂ ਚਿਹਰੇ ਦੇ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ। ਤੁਸੀਂ ਸੰਤਰੇ ਦਾ ਜੂਸ ਚਮੜੀ ‘ਤੇ ਲਗਾ ਸਕਦੇ ਹੋ, ਇਸ ਦੇ ਗੁੱਦੇ ਨਾਲ ਫੇਸ ਮਾਸਕ ਬਣਾ ਸਕਦੇ ਹੋ ਅਤੇ ਸੁੱਕੇ ਸੰਤਰੇ ਦਾ ਪਾਊਡਰ ਬਣਾ ਸਕਦੇ ਹੋ ਅਤੇ ਇਸ ਨੂੰ ਫੇਸ ਮਾਸਕ ਦੇ ਰੂਪ ਵਿੱਚ ਲਗਾ ਸਕਦੇ ਹੋ। ਸੰਤਰਾ ਖਾਣ ਨਾਲ ਸਰੀਰ ਦੇ ਅੰਦਰ ਦੀ ਗਰਮੀ ਖਤਮ ਉਂਦੀ ਹੈ। ਮੂੰਹ ਤੇ glow ਆਉਂਦੀ ਹੈ।

ਕੌਫ਼ੀ

ਕੌਫ਼ੀ ਦੀ ਵਰਤੋਂ ਚਮੜੀ ਦੀ ਦੇਖਭਾਲ ਲਈ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਤੋਂ ਪ੍ਰੇਸ਼ਾਨ ਹੋ ਤਾਂ ਕੌਫ਼ੀ ‘ਚ ਸ਼ਹਿਦ ਮਿਲਾ ਕੇ ਅੱਖਾਂ ਦੇ ਹੇਠਾਂ ਲਗਾਓ ਅਤੇ ਕੁਝ ਦੇਰ ਬਾਅਦ ਧੋ ਲਓ। ਤੁਸੀਂ ਇਸ ਨੂੰ ਫੇਸ ਪੈਕ ਬਣਾ ਕੇ ਵੀ ਲਗਾ ਸਕਦੇ ਹੋ ਅਤੇ ਕੌਫ਼ੀ ਸਕਰਬ ਵੀ ਬਣਾ ਸਕਦੇ ਹੋ। ਕੌਫ਼ੀ ਸਕਰਬ ਬਣਾਉਣ ਲਈ ਇਕ ਚਮਚ ਨਾਰੀਅਲ ਤੇਲ ‘ਚ ਇਕ ਚਮਚ ਕੌਫ਼ੀ ਪਾਊਡਰ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ ‘ਤੇ ਇਕ-ਦੋ ਮਿੰਟ ਤੱਕ ਰਗੜਨ ਤੋਂ ਬਾਅਦ ਧੋ ਲਓ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment