ਅਮਰੀਕਾ: ਨੈਨਸੀ ਪੇਲੋਸੀ ਮੁੜ ਚੁਣੀ ਗਈ ਸਦਨ ਦੀ ਸਪੀਕਰ

TeamGlobalPunjab
1 Min Read

ਵਰਰਲਡ ਡੈਸਕ – ਅਮਰੀਕਾ ‘ਚ ਡੈਮੋਕਰੇਟਿਕ ਪਾਰਟੀ ਦੀ ਸੀਨੀਅਰ ਨੇਤਾ ਨੈਨਸੀ ਪੇਲੋਸੀ ਨੂੰ ਮੁੜ ਤੋਂ ਸਦਨ ਦਾ ਸਪੀਕਰ ਚੁਣ ਲਿਆ ਗਿਆ ਹੈ। ਪੈਲੋਸੀ ਨੇ ਬੀਤੇ ਐਤਵਾਰ ਨੂੰ ਇਸ ਅਹੁਦੇ ਲਈ ਚੋਣ 216-208 ਵੋਟਾਂ ਦੇ ਫਰਕ ਨਾਲ ਜਿੱਤੀ। ਡੈਮੋਕਰੇਟਿਕ ਪਾਰਟੀ ਦੇ ਪੰਜ ਮੈਂਬਰਾਂ ਨੇ 80 ਸਾਲਾ ਪੈਲੋਸੀ ਦੇ ਖਿਲਾਫ ਵੋਟ ਦਿੱਤੀ।

ਕੈਲੀਫੋਰਨੀਆਂ ਦੀ ਡੈਮੋਕਰੇਟ, 80 ਸਾਲਾਂ ਪੈਲੋਸੀ ਲਗਾਤਾਰ ਦੂਸਰੇ ਸਾਲ ਇਸ ਅਹੁਦੇ ਦਾ ਕਾਰਜਕਾਲ ਸੰਭਾਲੇਗੀ ਜਦਕਿ ਪੈਲੋਸੀ ਨੂੰ ਕੁੱਲ ਚਾਰ ਵਾਰ ਇਸ ਅਹੁਦੇ ਰਾਹੀਂ ਸੇਵਾ ਨਿਭਾਉਣ ਦਾ ਅਵਸਰ ਮਿਲਿਆ ਹੈ। ਇਹ ਅਹੁਦਾ ਸੰਭਾਲਣ ਵਾਲੀ ਅਮਰੀਕੀ ਇਤਿਹਾਸ ਦੀ ਪਹਿਲੀ ਔਰਤ ਹੈ।

ਇਸਤੋਂ ਇਲਾਵਾ ਅਮਰੀਕੀ ਕਾਂਗਰਸ ਦੇ ਉਪਰਲੇ ਸਦਨ ਸੈਨੇਟ ਲਈ ਚੁਣੇ ਗਏ ਨਵੇਂ ਮੈਂਬਰਾਂ ਨੇ ਬੀਤੇ ਐਤਵਾਰ ਨੂੰ ਕੈਪੀਟਲ ਹਿੱਲ ਵਿਖੇ ਸਹੁੰ ਚੁੱਕੀ। ਅਮਰੀਕਾ ਵਿਚ 117ਵੀਂ ਕਾਂਗਰਸ ਦਾ ਗਠਨ ਕੀਤਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸਦਨ ਦੇ ਪ੍ਰਤੀਨਿਧੀ ਤੇ ਸੈਨੇਟ ਦੇ ਸੈਸ਼ਨ ਆਯੋਜਿਤ ਕੀਤੇ ਗਏ ਸਨ।

ਦੱਸਣਯੋਗ ਹੈ ਕਿ ਡੈਮੋਕ੍ਰੇਟਿਕ ਪਾਰਟੀ ਦੇ ਕਾਂਗਰਸ ਦੇ ਹੇਠਲੇ ਸਦਨ ‘ਚ 222 ਮੈਂਬਰ ਹਨ, ਜਦਕਿ ਰਿਪਬਲੀਕਨ ਪਾਰਟੀ ਦੇ 211 ਮੈਂਬਰ ਹਨ।

- Advertisement -

Share this Article
Leave a comment