ਦੇਸ਼ ‘ਚ ਪਹਿਲੀ ਵਾਰ ਕੋਰੋਨਾ ਸੰਕਰਮਣ ਨਾਲ ਮੌਤ ਦਰ ‘ਚ ਆਈ ਗਿਰਾਵਟ : ਸਿਹਤ ਮੰਤਰਾਲਾ

TeamGlobalPunjab
2 Min Read

ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਜਾਨਲੇਵਾ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਦੇਸ਼ ‘ਚ ਵੀ ਕੋੋਰੋਨਾ ਘਾਤਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਦੌਰਾਨ ਭਾਰਤੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਦੇਬ ‘ਚ ਪਹਿਲੀ ਵਾਰ ਕੋਰੋਨਾ ਸੰਕਰਮਣ ਨਾਲ ਮੌਤ ਦਰ ‘ਚ ਗਿਰਾਵਟ ਆਈ ਹੈ। ਸਿਹਤ ਮੰਤਰਾਲੇ ਅਨੁਸਾਰ ਮੌਤ ਦਰ 2.5 ਫੀਸਦੀ ਤੋਂ ਵੀ ਘੱਟ ਦਰਜ ਕੀਤੀ ਗਈ ਹੈ। ਸ਼ਨੀਵਾਰ ਤੱਕ ਦੇਸ਼ ‘ਚ ਕੋਰੋਨਾ ਨਾਲ 26,816 ਲੋਕ ਦਮ ਤੋੜ ਚੁੱਕੇ ਹਨ। ਜਦ ਕਿ ਸੰਕਰਮਿਤ ਮਰੀਜ਼ਾਂ ਦਾ ਅੰਕੜਾ  10.77 ਲੱਖ ਤੋਂ ਉਪਰ ਚਲਾ ਗਿਆ ਹੈ।

ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ 2.49 ਫੀਸਦੀ ਦਰਜ ਕੀਤੀ ਗਈ ਹੈ। ਮੰਤਰਾਲੇ ਦੇ ਅਨੁਸਾਰ 29 ਰਾਜਾਂ ‘ਚ ਮੌਤ ਦਰ ਰਾਸ਼ਟਰੀ ਔਸਤ ਤੋਂ ਘੱਟ ਹੈ। ਇਨ੍ਹਾਂ ਵਿੱਚੋਂ ਪੰਜ ਰਾਜਾਂ ਵਿੱਚ ਮੌਤ ਦਰ ਜ਼ੀਰੋ ਹੈ ਅਤੇ 14 ਰਾਜਾਂ ਵਿੱਚ ਇੱਕ ਫੀਸਦੀ ਤੋਂ ਵੀ ਘੱਟ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕੋਰੋਨਾ ਪੀੜਤ ਮਰੀਜ਼ਾਂ ਨੂੰ ਬਿਹਤਰ ਇਲਾਜ ਮੁਹੱਈਆਂ ਕਰਵਾਉਣ ‘ਚ ਸੂਬੇ ਸਫਲ ਹੋ ਰਹੇ ਹਨ। ਜਿਸ ਕਾਰਨ ਹਰ ਰੋਜ਼ ਮੌਤ ਦਰ ‘ਚ ਗਿਰਾਵਟ ਆ ਰਹੀ ਹੈ।

ਸਿਹਤ ਮੰਤਰਾਲੇ ਅਨੁਸਾਰ ਮਨੀਪੁਰ, ਨਾਗਾਲੈਂਡ, ਸਿੱਕਮ, ਮਿਜੋਰਮ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਕੋਰੋਨਾ ਨਾਲ ਹੁਣ ਤੱਕ ਇੱਕ ਵੀ ਮੌਤ ਨਹੀਂ ਹੋਈ ਹੈ। ਲੱਦਾਖ 0.09, ਤ੍ਰਿਪੁਰਾ 0.19, ਅਸਾਮ 0.23, ਦਾਦਰਾ ਅਤੇ ਨਗਰ ਹਵੇਲੀ 0.33, ਕੇਰਲ 0.34, ਛੱਤੀਸਗੜ੍ਹ 0.46, ਅਰੁਣਾਚਲ 0.46, ਮੇਘਾਲਿਆ 0.48, ਓਡੀਸ਼ਾ 0.51, ਗੋਆ 0.60, ਹਿਮਾਚਲ ਪ੍ਰਦੇਸ਼ 0.75, ਬਿਹਾਰ 0.83, ਝਾਰਖੰਡ 0.86, ਤੇਲੰਗਾਨਾ 0.93 ਅਤੇ ਉਤਰਾਖੰਡ ਵਿਚ ਮੌਤ ਦਰ 1.22 ਫੀਸਦੀ ਦਰਜ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਆਂਧਰਾ ਪ੍ਰਦੇਸ਼ 1.31, ਹਰਿਆਣਾ 1.35, ਤਾਮਿਲਨਾਡੂ 1.45, ਪੁਡੂਚੇਰੀ 1.48, ਚੰਡੀਗੜ੍ਹ 1.71, ਜੰਮੂ ਕਸ਼ਮੀਰ 1.79, ਰਾਜਸਥਾਨ 1.94, ਕਰਨਾਟਕ 2.08 ਅਤੇ ਉੱਤਰ ਪ੍ਰਦੇਸ਼ ਵਿੱਚ ਮੌਤ ਦਰ 2.36 ਫੀਸਦੀ ਹੈ।

ਮਾਹਰਾਂ ਅਨੁਸਾਰ ਭਾਰਤ ਵਿੱਚ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਪੂਰੀ ਦੁਨੀਆਂ ਵਿੱਚ ਹੋਣ ਵਾਲੀਆਂ ਮੌਤਾਂ ਨਾਲੋਂ ਘੱਟ ਹਨ। ਇਸਦੇ ਉਲਟ ਗੁਜਰਾਤ ਇਕਲੌਤਾ ਅਜਿਹਾ ਰਾਜ ਹੈ ਜਿਥੇ ਮੌਤ ਦਰ ਆਲਮੀ ਔਸਤ ਨਾਲੋਂ ਵੱਧ ਹੈ। ਜਦੋਂ ਕਿ ਮਹਾਰਾਸ਼ਟਰ, ਮੱਧ ਪ੍ਰਦੇਸ਼, ਦਿੱਲੀ, ਪੱਛਮੀ ਬੰਗਾਲ ਅਤੇ ਪੰਜਾਬ ਵਿੱਚ ਮੌਤ ਦਰ ਰਾਸ਼ਟਰੀ ਔਸਤ ਨਾਲੋਂ ਵਧੇਰੇ ਹੈ।

- Advertisement -

Share this Article
Leave a comment