ਅਮਰੀਕਾ: ਕਬਾੜਖਾਨੇ ਵਿੱਚੋਂ ਮਿਲੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਗੁੰਮ ਹੋਈ ਮੂਰਤੀ, ਮਹੀਨਾ ਪਹਿਲਾਂ ਚੋਰੀ

Global Team
2 Min Read

ਕੈਲੀਫੋਰਨੀਆ ਦੇ ਸੈਨ ਜੋਸ ਦੇ ਇੱਕ ਪਾਰਕ ਵਿੱਚੋਂ ਚੋਰੀ ਹੋਈ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਇੱਕ ਕਬਾੜਖਾਨੇ ਵਿੱਚੋਂ ਮਿਲੀ ਹੈ। ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਸ ਕਬਾੜ ਸਟੋਰ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਲੱਗੀ ਹੋਈ ਹੈ, ਉਹ ਗੈਰ-ਕਾਨੂੰਨੀ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ। ਇਹ ਉੱਤਰੀ ਅਮਰੀਕਾ ਵਿੱਚ ਮਰਾਠਾ ਸ਼ਾਸਕ ਦੀ ਇੱਕੋ ਇੱਕ ਮੂਰਤੀ ਸੀ।

ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਇਹ ਮੂਰਤੀ 9 ਫਰਵਰੀ ਨੂੰ ਕਬਾੜਖਾਨੇ ‘ਚੋਂ ਮਿਲੀ ਸੀ। ਇਹ ਕਬਾੜਖਾਨਾ ਕਈ ਵਾਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਲੈ ਕੇ ਸੁਰਖੀਆਂ ‘ਚ ਰਿਹਾ ਹੈ। ਦੱਸ ਦੇਈਏ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਇਹ ਮੂਰਤੀ ਲਗਭਗ 200 ਕਿਲੋ ਦੀ ਹੈ। ਇਹ ਮੂਰਤੀ 1999 ਵਿੱਚ ਸੈਨ ਜੋਸ ਨੂੰ ਭਾਰਤੀ ਸ਼ਹਿਰ ਪੁਣੇ ਤੋਂ ਤੋਹਫ਼ੇ ਵਜੋਂ ਦਿੱਤੀ ਗਈ ਸੀ।

ਇਹ 31 ਜਨਵਰੀ ਨੂੰ ਗੁਆਡਾਲੁਪ ਰਿਵਰ ਪਾਰਕ ਤੋਂ ਚੋਰੀ ਹੋਣ ਦੀ ਸੂਚਨਾ ਮਿਲੀ ਸੀ। ਚੋਰਾਂ ਨੇ ਮੂਰਤੀ ਦੇ ਘੋੜੇ ਦੇ ਖੁਰ ਤੋੜ ਦਿੱਤੇ ਸਨ। ਰਿਪੋਰਟਾਂ ਅਨੁਸਾਰ ਪੁਲਿਸ ਨੇ ਕਬਾੜਖਾਨੇ ਤੋਂ ਮੂਰਤੀ ਬਰਾਮਦ ਕਰ ਲਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਕਬਾੜਖਾਨੇ ਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ। ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

ਚੋਰੀ ਦੀ ਘਟਨਾ ਤੋਂ ਬਾਅਦ ਵਿਭਾਗ ਨੇ ਇੱਕ ਟਵੀਟ ਵਿੱਚ ਕਿਹਾ, ਸ਼ਹਿਰ ਇਸ ਲੈਂਡਮਾਰਕ ਦੀ ਚੋਰੀ ਤੋਂ ਬਹੁਤ ਦੁਖੀ ਹੈ। ਅਸੀਂ ਇੱਕ ਹੱਲ ਲੱਭਣ ਲਈ ਕਮਿਊਨਿਟੀ ਲੀਡਰਾਂ ਨਾਲ ਕੰਮ ਕਰ ਰਹੇ ਹਾਂ ਅਤੇ ਜਲਦੀ ਹੀ ਇੱਕ ਅਪਡੇਟ ਪ੍ਰਦਾਨ ਕਰਾਂਗੇ।

- Advertisement -

Share this Article
Leave a comment