ਵਾਸ਼ਿੰਗਟਨ: ਭਾਰਤ ਤੋਂ ਅਮਰੀਕਾ ਜਾਣ ਵਾਲਿਆਂ ਲਈ ਇੱਕ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਅਮਰੀਕਾ ਦਾ ਵੀਜ਼ਾ ਲੈਣ ਲਈ ਇੰਟਰਵਿਊ ਦੇ ਸਮੇਂ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਪਹਿਲਾਂ ਦੇ ਮੁਕਾਬਲੇ ਅਮਰੀਕਾ ਜਾਣ ਲਈ ਵੀਜ਼ਾ ਇੰਟਰਵਿਊ ਲਈ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਇੱਕ ਰਿਪੋਰਟ ਮੁਤਾਬਕ ਯੂਐਸ ਵੀਜ਼ਾ ਸਰਵਿਸਿਜ਼ ਵਿਭਾਗ ਦੀ ਡਿਪਟੀ ਅਸਿਸਟੈਂਟ ਸੈਕਟਰੀ ਜੂਲੀ ਸਟਫਟ ਨੇ ਕਿਹਾ ਕਿ ਭਾਰਤ ਵਿੱਚ ਅਮਰੀਕੀ ਵੀਜ਼ਾ ਲਈ ਇੰਟਰਵਿਊ ਦੇ ਵੇਟਿੰਗ ਦੇ ਸਮੇਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਕੀਤੇ ਗਏ ਯਤਨਾਂ ਸਦਕਾ ਉਡੀਕ ਸਮੇਂ ਵਿੱਚ 60 ਫੀਸਦੀ ਦੀ ਕਮੀ ਆਈ ਹੈ, ਜੋ ਵੀਜ਼ਾ ਚਾਹੁਣ ਵਾਲਿਆਂ ਲਈ ਰਾਹਤ ਦੀ ਗੱਲ ਹੈ।
ਅਮਰੀਕਾ ਨੇ ਐੱਚ-1ਬੀ ਵੀਜ਼ੇ ਨੂੰ ਲੈ ਕੇ ਕਿਹਾ ਹੈ ਕਿ ਉਸ ਨੇ ਵਿੱਤੀ ਵਰ੍ਹੇ 2024 ਲਈ ਕਾਂਗਰਸ ਵੱਲੋਂ ਨਿਰਧਾਰਤ ਵੀਜ਼ਾ ਹੱਦ 65 ਹਜ਼ਾਰ ਨੂੰ ਪੂਰਾ ਕਰ ਲਿਆ ਹੈ। ਦੇਸ਼ ਦੀ ਫੈਡਰਲ ਇਮੀਗ੍ਰੇਸ਼ਨ ਸੇਵਾ ਏਜੰਸੀ ਨੇ ਇਸ ਬਾਰੇ ਸਫਲ ਬਿਨੈਕਾਰਾਂ ਨੂੰ ਸੂਚਿਤ ਕਰ ਦਿੱਤਾ ਹੈ।
ਅਮਰੀਕਾ ਵਿਚ ਐੱਚ-1ਬੀ ਵੀਜ਼ਾ (H-1B visa) ਇਕ ਗੈਰ-ਇਮੀਗ੍ਰੈਂਟ ਵੀਜ਼ਾ ਹੈ ਜੋ ਤਕਨੀਕੀ ਖੇਤਰ ‘ਚ ਮਾਹਰ ਪਰਵਾਸੀ ਪੇਸ਼ੇਵਰਾਂ ਨੂੰ ਅਮਰੀਕੀ ਕੰਪਨੀਆਂ ‘ਚ ਨਿਯੁਕਤੀ ਦੀ ਇਜਾਜ਼ਤ ਦਿੰਦਾ ਹੈ। ਤਕਨੀਕੀ ਕੰਪਨੀਆਂ ਹਰ ਸਾਲ ਭਾਰਤ, ਚੀਨ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ‘ਚ ਮਾਹਰ ਪੇਸ਼ੇਵਰਾਂ ਨੂੰ ਨਿਯੁਕਤ ਕਰਦੀਆਂ ਹਨ। ਇਸ ਤੋਂ ਇਲਾਵਾ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (USCIS) ਨੇ ਜਾਣਕਾਰੀ ਦਿੰਦੇ ਕਿਹਾ ਕਿ ਉਸ ਨੂੰ ਵਿੱਤੀ ਵਰ੍ਹੇ 2024 ਲਈ ਲੋੜੀਂਦੇ ਇਲੈਕਟ੍ਰਾਨਿਕ ਰਜਿਸਟਰਡ ਬਿਨੈਕਾਰ ਮਿਲ ਚੁੱਕੇ ਹਨ। ਐੱਚ-1ਬੀ ਸ਼੍ਰੇਣੀ ਵੀਜ਼ੇ ਲਈ 65 ਹਜ਼ਾਰ ਸਾਲਾਨਾ ਹੱਦ ‘ਚ 6,800 ਵੀਜ਼ੇ ਅਮਰੀਕਾ-ਚਿਲੀ ਅਤੇ ਅਮਰੀਕਾ-ਸਿੰਗਾਪੁਰ ਮੁਕਤ ਵਪਾਰ ਸਮਝੌਤੇ ਤਹਿਤ ਸੁਰੱਖਿਅਤ ਹਨ। ਐੱਚ-1ਬੀ ਵੀਜ਼ਾ (H-1B visa) ਵਿਸ਼ੇ ਨੂੰ ਜਾਇਜ਼ ਰੂਪ ਨਾਲ ਪੰਜੀਕ੍ਰਿਤ ਲੋਕ ਆਪਣੀ ਅਪੀਲ ਪਹਿਲੀ ਅਪ੍ਰੈਲ 2023 ਤੋਂ ਯੂਐੱਸਸੀਆਈਐੱਸ ਨੂੰ ਦੇ ਸਕਦੇ ਹਨ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.