ਬ੍ਰਿਟੇਨ: ਚੋਟੀ ਦੀਆਂ 50 ਮਹਿਲਾ ਇੰਜੀਨੀਅਰਾਂ ਦੀ ਸੂਚੀ ‘ਚ 5 ਭਾਰਤੀਆਂ ਨੇ ਬਣਾਈ ਜਗ੍ਹਾ

TeamGlobalPunjab
1 Min Read

ਲੰਦਨ: ਯੂਕੇ ‘ਚ ਭਾਰਤੀ ਮੂਲ ਦੀਆਂ ਪੰਜ ਮਹਿਲਾ ਇੰਜੀਨੀਅਰਾਂ ਨੇ ਸਾਲ 2020 ਲਈ ਬ੍ਰਿਟੇਨ ਦੀ ਚੋਟੀ ਦੀਆਂ 50 ਮਹਿਲਾ ਇੰਜੀਨੀਅਰਾਂ ਦੀ ਸੂਚੀ ਵਿੱਚ ਜਗ੍ਹਾ ਬਣਾਈ ਹੈ।

ਇਨ੍ਹਾਂ ਇੰਜੀਨੀਅਰਾਂ ਦੀ ਸੂਚੀ ‘ਚ ਚਿਤਰਾ ਸ੍ਰੀਨਿਵਾਸਨ, ਯੂਕੇਏਈਏ ਦੀ ਫਿਊਜ਼ਨ ਰਿਸਰਚ ਲੈਬ ਵਿੱਚ ਸਾਫਟਵੇਅਰ ਇੰਜੀਨੀਅਰ ਹਨ,ਇਨ੍ਹਾਂ ਤੋਂ ਇਲਾਵਾ ਟਰਾਂਸਪੋਰਟ ਇੰਜੀਨੀਅਰ ਰਿਤੁ ਗਰਗ, ਭੂ- ਵਿਗਿਆਨੀ ਇੰਜੀਨੀਅਰ ਬਰਨਾਲੀ ਘੋਸ਼, ਜਲਵਾਯੂ ਤਬਦੀਲੀ ਮਾਹਰ ਅਨੁਸ਼ਾ ਸ਼ਾਹ ਅਤੇ ਇੰਜੀਨੀਅਰ ਕੁਸੁਮ ਤਰਿਖਾ ਸ਼ਾਮਲ ਹਨ।

‘ਮਹਿਲਾ ਇੰਜੀਨਿਅਰਿੰਗ ਦਿਵਸ’ ‘ਤੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਗਿਆ। ਇੰਜੀਨਿਅਰਿੰਗ ਜਗਤ ਦੇ ਮਾਹਰਾਂ ਵੱਲੋਂ ਇਨ੍ਹਾਂ 50 ਮਹਿਲਾਵਾਂ ਦੀ ਚੋਣ ਕੀਤੀ ਗਈ ਹੈ। ਇਸ ਦਾ ਟੀਚਾ ਇੰਜੀਨੀਅਰਿੰਗ ਜਗਤ ਵਿੱਚ ਮਹਿਲਾ ਕਰਮੀਆਂ ਨੂੰ ਉਤਸ਼ਾਹਿਤ ਕਰਨਾ ਹੈ। ਹਰ ਸਾਲ ‘ਵੂਮੇਨ ਇੰਜੀਨੀਅਰਿੰਗ ਸੋਸਾਇਟੀ’ ਵੱਲੋਂ ਇਸ ਦਾ ਆਯੋਜਨ ਕੀਤਾ ਜਾਂਦਾ ਹੈ।

- Advertisement -

Share this Article
Leave a comment