ਲੰਡਨ :- ਅੱਜ ਪ੍ਰਿੰਸ ਫਿਲਿਪ ਦੀ ਹੋਣ ਵਾਲੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਵਾਲਾ ਸ਼ਾਹੀ ਪਰਿਵਾਰ ਸੀਨੀਅਰ ਮੈਂਬਰ ਦੀ Uniform ’ਚ ਨਹੀਂ ਸਗੋਂ ਆਮ ਕੱਪੜਿਆਂ ’ਚ ਦਿਖਣਗੇ।
ਦੱਸ ਦਈਏ ਕਿ ਸ਼ਾਹੀ ਪਰਿਵਾਰ ਦੇ ਮੈਂਬਰ ਜਨਤਕ ਪ੍ਰੋਗਰਾਮਾਂ ’ਚ ਹਮੇਸ਼ਾ Uniform ’ਚ ਦਿਖਦੇ ਹਨ ਜੋ ਬ੍ਰਿਟਿਸ਼ ਆਰਮੀ, ਰਾਇਲ ਨੇਵੀ ਤੇ ਰਾਇਲ ਏਅਰਫੋਰਸ ਦੇ ਨਾਲ ਆਪਣੀ ਆਨਰੇਰੀ ਫ਼ੌਜੀ ਭੂਮਿਕਾ ’ਚ ਹੁੰਦੀ ਹੈ ਪਰ ਹੈਰੀ ਨੇ ਆਪਣੇ ਇਸ ਆਨਰੇਰੀ ਖਿਤਾਬ ਨੂੰ ਗੁਆ ਦਿੱਤਾ ਤੇ ਪਿਛਲੇ ਸਾਲ ਹੀ ਫਰੰਟ ਲਾਈਨ ਸ਼ਾਹੀ ਡਿਊਟੀ ਨੂੰ ਵੀ ਤਿਆਗ ਦਿੱਤਾ ਸੀ।
ਇਸਤੋਂ ਇਲਾਵਾ ਪ੍ਰਿੰਸ ਵਿਲੀਅਮ ਤੇ ਹੈਰੀ ਵਿਚਾਲੇ ਮਤਭੇਦ ਇਕ ਵਾਰ ਫਿਰ ਸਾਹਮਣੇ ਆ ਗਏ ਹਨ ਕਿਉਂਕਿ ਉਹ ਆਪਣੇ ਦਾਦਾ ਪ੍ਰਿੰਸ ਫਿਲਿਪ ਦੀ ਆਖਰੀ ਫੇਰੀ ‘ਚ ਇਕੱਠੇ ਨਹੀਂ ਚੱਲਣਗੇ। ਆਖਰੀ ਯਾਤਰਾ ਦੇ ਕਾਫਲੇ ‘ਚ ਦੋਵਾਂ ਭਰਾਵਾਂ ਵਿਚਾਲੇ ਮਹਾਰਾਣੀ ਐਲਿਜ਼ਾਬੈਥ II ਦੀ ਧੀ ਰਾਜਕੁਮਾਰੀ ਐਨ ਦਾ ਪੁੱਤਰ ਪੀਟਰ ਫਿਲਿਪ ਹੋਵੇਗਾ।