ਅਮਰੀਕਾ : ਟਰੰਪ ਦੀ ਇੱਕ ਹੋਰ ਨੀਤੀ ਨੂੰ ਪਲਟਿਆ, ਅਮਰੀਕੀ ਨਾਗਰਿਕਤਾ ਪਾਉਣ ਦੇ ਰਾਹ ਹੋਏ ਆਸਾਨ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ‘ਚ ਬਾਇਡਨ ਪ੍ਰਸ਼ਾਸਨ ਨੇ ਸੱਤਾ ‘ਚ ਆਉਣ ਪਿੱਛੋਂ ਟਰੰਪ ਦੀ ਨਾਗਰਿਕਤਾ ਸਬੰਧੀ ਇਕ ਨੀਤੀ ਨੂੰ ਪਲਟ ਦਿੱਤਾ ਹੈ। ਪ੍ਰਸ਼ਾਸਨ ਨੇ ਨਾਗਰਿਕਤਾ ਸਬੰਧੀ ਪ੍ਰਰੀਖਿਆ ‘ਤੇ ਪੁਰਾਣੀ ਵਿਵਸਥਾ ਬਹਾਲ ਕਰ ਦਿੱਤੀ ਹੈ। ਇਸ ਨਾਲ ਸਾਰੇ ਜਾਇਜ਼ ਲੋਕਾਂ ਲਈ ਅਮਰੀਕੀ ਨਾਗਰਿਕਤਾ ਪਾਉਣ ਦੇ ਰਾਹ ਆਸਾਨ ਹੋ ਸਕਦੇ ਹਨ। ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ ਵਿਭਾਗ ਨੇ ਬੀਤੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਨਵੀਂ ਵਿਵਸਥਾ ਤਹਿਤ ਹੁਣ ਨਾਗਰਿਕਤਾ ਦੀ ਪ੍ਰਰੀਖਿਆ 2008 ਦੇ ਤਰਜ਼ ‘ਤੇ ਹੋਵੇਗੀ। ਇਹ ਵਿਵਸਥਾ ਇਕ ਮਾਰਚ ਤੋਂ ਲਾਗੂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲੇ ਟਰੰਪ ਪ੍ਰਸ਼ਾਸਨ ਨੇ ਨਾਗਰਿਕਤਾ ਸਬੰਧੀ ਇਸ ਪ੍ਰਰੀਖਿਆ ‘ਚ ਕੁਝ ਬਦਲਾਅ ਕਰ ਦਿੱਤੇ ਸਨ। ਸਵਾਲਾਂ ਦੀ ਗਿਣਤੀ ਨੂੰ 100 ਤੋਂ ਵਧਾ ਕੇ 128 ਕਰ ਦਿੱਤਾ ਸੀ।

ਦੱਸ ਦਈਏ ਯੂਐਸਸੀਆਈਐਸ ਨੇ ਕਿਹਾ ਕਿ ਮੁੜ ਬਹਾਲ ਕੀਤੀ ਗਈ ਪ੍ਰੀਖਿਆ ਉਨ੍ਹਾਂ ਲਈ ਲਾਗੂ ਹੋਵੇਗੀ ਜਿਨ੍ਹਾਂ ਨੇ 1 ਦਸੰਬਰ, 2020 ਤੋਂ ਬਾਅਦ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ। ਇਹ ਟੈਸਟ ਉਨ੍ਹਾਂ ਲੋਕਾਂ ਨੂੰ ਦੇਣਾ ਪੈਂਦਾ ਹੈ ਜੋ ਅਮਰੀਕਾ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਅਪਲਾਈ ਕਰਦੇ ਹਨ। ਇਸ ਪ੍ਰੀਖਿਆ ਦੁਆਰਾ, ਬਿਨੈਕਾਰ ਸਾਬਤ ਕਰਦੇ ਹਨ ਕਿ ਉਨ੍ਹਾਂ ਨੂੰ ਅਮਰੀਕਾ ਦੇ ਇਤਿਹਾਸ, ਸਿਧਾਂਤਾਂ ਤੇ ਸਰਕਾਰ ਸਬੰਧੀ ਚੰਗੀ ਸਮਝ ਹੈ।

 ਇਸ ਤੋਂ ਪਹਿਲਾਂ ਵੀ ਬਾਇਡਨ ਪ੍ਰਸ਼ਾਸਨ ਨੇ ਟਰੰਪ ਦੇ ਇੱਕ ਹੋਰ ਫੈਸਲੇ ਨੂੰ ਪਲਟ ਦਿੱਤਾ ਸੀ। ਸ਼ਰਨਾਰਥੀਆਂ ਲਈ ਨੀਤੀਗਤ ਤਬਦੀਲੀ ਉਨ੍ਹਾਂ ਲਈ ਵੱਡੀ ਰਾਹਤ ਲੈ ਕੇ ਆਈ ਹੈ ਜੋ ਮੈਕਸੀਕੋ ‘ਚ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਨਵੀਂ ਨੀਤੀ ਤਹਿਤ ਸ਼ਰਨਾਰਥੀਆਂ ਦੇ ਇਕ ਸਮੂਹ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਆਗਿਆ ਸੀ। ਮੈਕਸੀਕੋ ‘ਚ ਅਮਰੀਕਾ ‘ਚ ਪਨਾਹ ਲੈਣ ਦੀ ਉਡੀਕ ਕਰ ਰਹੇ 25,000 ਲੋਕਾਂ ਚੋਂ ਪਹਿਲੇ 25 ਨੂੰ ਪ੍ਰਵੇਸ਼ ਕਰਨ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਨੂੰ ਅਦਾਲਤ ‘ਚ ਵਿਚਾਰ ਅਧੀਨ ਪੈਂਡਿੰਗ ਮਾਮਲਿਆਂ ਦੀ ਸੁਣਵਾਈ ਲਈ ਅਮਰੀਕਾ ਆਉਣ ਦੀ ਆਗਿਆ ਦਿੱਤੀ ਗਈ ਹੈ।

Share this Article
Leave a comment