ਦੇਸ਼ ‘ਚ 24 ਘੰਟੇ ਦੌਰਾਨ ਕੋਰੋਨਾ ਦੇ 22,000 ਤੋਂ ਜ਼ਿਆਦਾ ਮਾਮਲਿਆਂ ਦੀ ਹੋਈ ਪੁਸ਼ਟੀ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਸੰਕਰਮਤਾਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਲਾਕਡਾਊਨ ਹਟਾਉਣ ਤੋਂ ਬਾਅਦ ਮਾਮਲਿਆਂ ਵਿੱਚ ਹੋਰ ਤੇਜੀ ਦੇਖਣ ਨੂੰ ਮਿਲੀ ਹੈ। ਸ਼ਨੀਵਾਰ ਨੂੰ ਸਾਹਮਣੇ ਆਏ ਅੰਕੜਿਆਂ ਵਿੱਚ ਇੱਕ ਵਾਰ ਫਿਰ 24 ਘੰਟੇ ਵਿੱਚ 20 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟੇ ਵਿੱਚ 22,771 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ ਵਧਕੇ 6,48,315 ਪਹੁੰਚ ਗਈ ਹੈ।

ਇਹ ਇੱਕ ਦਿਨ ਵਿੱਚ ਆਏ ਸਭ ਤੋਂ ਜ਼ਿਆਦਾ ਮਾਮਲੇ ਹਨ, ਉਥੇ ਹੀ ਪਿਛਲੇ 24 ਘੰਟੇ ਵਿੱਚ 442 ਲੋਕਾਂ ਦੀ ਮੌਤ ਹੋਈ ਹੈ ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 18,655 ਹੋ ਗਈ ਹੈ। ਇਸ ਵਾਇਰਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ ਜੋਕਿ ਵਧ ਕੇ 3,94,227 ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਦੇਸ਼ ਵਿੱਚ ਰਿਕਵਰੀ ਰੇਟ 60.80 ਫੀਸਦੀ ‘ਤੇ ਬਣੀ ਹੋਈ ਹੈ।

ਸਿਹਤ ਮੰਤਰਾਲਾ ਦੇ ਅਨੁਸਾਰ 3 ਜੁਲਾਈ ਨੂੰ ਪੂਰੇ ਦੇਸ਼ ਵਿੱਚ 2 ਲੱਖ 42 ਹਜਾਰ 383 ਟੈਸਟ ਕੀਤੇ ਗਏ ਇਸ ਦੇ ਨਾਲ ਹੁਣ ਤੱਕ ਹੋਏ ਟੇਸਟਾਂ ਦੀ ਗਿਣਤੀ ਵਧ ਕੇ 95 ਲੱਖ 40 ਹਜ਼ਾਰ 132 ਹੋ ਗਈ ਹੈ। ਪਾਜ਼ਿਟਿਵ ਰੇਟ ਵਧਕੇ 9.39 ਫੀਸਦੀ ‘ਤੇ ਪਹੁੰਚ ਗਿਆ ਹੈ ਜੋਕਿ ਕੱਲ 9 ਫੀਸਦੀ ਦੇ ਹੇਠਾਂ ਸੀ।

Share this Article
Leave a comment