ਕਾਬੁਲ ਗੁਰਦਵਾਰਾ ਸਾਹਿਬ ‘ਤੇ ਹਮਲਾ ਕਰਨ ਵਾਲਾ ਹਮਲਾਵਰ ਗ੍ਰਿਫਤਾਰ !

TeamGlobalPunjab
1 Min Read

ਕਾਬੁਲ : ਕਾਬੁਲ ਦੇ ਗੁਰਦਵਾਰਾ ਸਾਹਿਬੇ ਤੇ ਹੋਏ ਹਮਲੇ ਚ ਅਫਗਾਨਿਸਤਾਨ ਪੁਲਿਸ ਨੇ ਕਾਰਵਾਈ ਕਰਦਿਆਂ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਮੁਤਾਬਿਕ ਹਮਲਾਵਰ ਨੂੰ ਉਸ ਦੇ 4 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।ਇਸ ਦੀ ਪੁਸ਼ਟੀ ਅਫਗਾਨ ਦੀ ਇੰਟੈੱਲ ਏਜੰਸੀ ਨੈਸ਼ਨਲ ਡਾਇਰੈਕਟੋਰੇਟ ਆਫ ਸਿਕਉਰਟੀ ਨੇ ਕੀਤੀ ਹੈ।

- Advertisement -

ਦੱਸ ਦੇਈਏ ਕਿ 25 ਮਾਰਚ ਨੂੰ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਅਫਗਾਨ ਸਿੱਖਾਂ ਉੱਤੇ ਹੋਏ ਸਭ ਤੋਂ ਵੱਡੇ ਹਮਲੇ ਵਿੱਚ 27 ਲੋਕਾਂ ਦੀ ਜਾਨ ਚਲੀ ਗਈ ਸੀ। ਪਤਾ ਲਗਾ ਹੈ ਕਿ ਹਮਲਾਵਰ ਅਸਲਮ ਫਾਰੂਕ ਦਾ ਸੰਬੰਧ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਨਾਲ ਹੈ। ਫਾਰੂਕ ਦੇ ਨਾਲ ਪਾਕਿਸਤਾਨੀ ਮੂਲ ਦੇ ਆਈਐਸਆਈਐਸ ਦੇ ਚਾਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ । ਰਿਪੋਰਟਾਂ ਮੁਤਾਬਿਕ ਇਨ੍ਹਾਂ ਦੀ ਪਛਾਣ ਖੈਬਰ ਪਖਤੂਨਖਵਾ ਦੇ ਮਸੂਦੁੱਲਾ ਅਤੇ ਖਾਨ ਮੁਹੰਮਦ, ਕਰਾਚੀ ਦੇ ਸਲਮਾਨ ਅਤੇ ਇਸਲਾਮਾਬਾਦ ਦੇ ਅਲੀ ਮੁਹੰਮਦ ਵਜੋਂ ਹੋਈ ਹੈ।

Share this Article
Leave a comment