ਅਮਰੀਕੀ ਮਰੀਨ ਕੌਰਪਸ ‘ਚ ਤਾਇਨਾਤ ਸੁਖਬੀਰ ਸਿੰਘ ਤੂਰ ਨੂੰ ਮਿਲੀ ਤਰੱਕੀ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਦੀ ਮਰੀਨ ਕੌਰਪਸ ਵਿੱਚ ਸੇਵਾ ਨਿਭਾ ਰਹੇ ਸਿੱਖ ਨੌਜਵਾਨ ਸਖਬੀਰ ਸਿੰਘ ਤੂਰ ਨੂੰ ਤਰੱਕੀ ਮਿਲੀ ਹੈ। ਸੁਖਬੀਰ ਤੂਰ ਨੂੰ ਹਾਲ ਹੀ ਵਿੱਚ ਲੈਫਟੀਨੈਂਟ ਤੋਂ ਕੈਪਟਨ ਦਾ ਅਹੁਦਾ ਮਿਲ ਗਿਆ ਹੈ। ਕੈਪਟਨ ਸੁਖਬੀਰ ਸਿੰਘ ਤੂਰ ਮਰੀਨ ਕੌਰਪਸ ਦੇ ਪਹਿਲੇ ਸਿੱਖ ਫੌਜੀ ਹਨ, ਜਿਨ੍ਹਾਂ ਨੂੰ ਅਮਰੀਕਾ ਦੀ ਮਰੀਨ ਕੌਰਪਸ ਨੇ ਆਪਣੀ ਰੋਜ਼ਾਨਾ ਡਿਊਟੀ ਦੇ ਸਮੇਂ ਦਸਤਾਰ ਸਜਾਉਣ ਦੀ ਪ੍ਰਵਾਨਗੀ ਮਿਲੀ ਸੀ।

 

ਕੈਪਟਨ ਤੂਰ ਕਾਲਜ ਤੋਂ ਬਾਅਦ ਸਾਲ 2017 ਵਿੱਚ ਅਮਰੀਕਾ ਦੀ ਮਰੀਨ ਕੋਰ ਵਿੱਚ ਲੈਫਟੀਨੈਂਟ ਦੇ ਅਹੁਦੇ ‘ਤੇ ਭਰਤੀ ਹੋਏ ਸਨ ਅਤੇ ਸ਼ੁਰੂਆਤੀ ਸਮੇਂ ਉਨ੍ਹਾਂ ਨੂੰ ਆਪਣੀ ਸਿੱਖ ਪਹਿਚਾਣ ਤਿਆਗਣੀ ਪਈ ਸੀ ਤੇ ਆਪਣੇ ਇਸ ਅਧਿਕਾਰ ਲਈ ਉਸ ਨੇ ਪਿਛਲੇ ਪੰਜ ਸਾਲਾਂ ਤੋਂ ਸੰਘਰਸ ਵੀ ਕੀਤਾ ਸੀ।

- Advertisement -

ਅਮਰੀਕਾ ਦੀ ਸੰਸਥਾ ਸਿੱਖ ਕੋਲੀਸ਼ਨ ਦੇ ਸਹਿਯੋਗ ਨਾਲ ਕੈਪਟਨ ਤੂਰ ਨੇ ਅਮਰੀਕਨ ਫੌਜ ਪਾਸੋਂ ਆਪਣੇ ਧਾਰਮਿਕ ਚਿੰਨ੍ਹ ਪਹਿਨ ਕੇ ਡਿਊਟੀ ਕਰਨ ਲਈ ਅਰਜ਼ੀ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਉੱਦੋਂ ਤੱਕ ਦਸਤਾਰ ਸਜਾਉਣ ਦੀ ਇਜਾਜ਼ਤ ਦਿੱਤੀ ਗਈ ਜਦੋਂ ਤੱਕ ਉਹ ਕਿਸੇ ਲੜਾਕੂ ਯੁਨਿਟ ਵਿੱਚ ਤਾਇਨਾਤ ਨਹੀਂ ਕੀਤੇ ਜਾਂਦੇ ਜਾਂ ਜਨਤਕ ਤੌਰ ‘ਤੇ ਕਿਸੇ ਰਸਮੀ ਡਿਊਟੀ ਨੂੰ ਨਹੀਂ ਨਿਭਾ ਰਹੇ ਹੋਣ।

- Advertisement -

ਦੱਸਣਯੋਗ ਹੈ ਕਿ ਤੂਰ ਦਾ ਜਨਮ ਵਾਸ਼ਿੰਗਟਨ ‘ਚ ਹੋਇਆ ਸੀ ਤੇ ਉਸ ਨੇ ਹਾਈ ਸਕੂਲ ਵਿੱਚ ਪੜ੍ਹਦਿਆਂ ਹੀ ਯੂਐਸਐਮਸੀ ਵਿੱਚ ਸ਼ਾਮਲ ਹੋਣ ਦਾ ਆਪਣਾ ਮਨ ਬਣਾ ਲਿਆ ਅਤੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ ਤੋਂ ਫ਼ੌਜੀ ਇਤਿਹਾਸ ਵਿੱਚ ਡਿਗਰੀ ਪ੍ਰਾਪਤ ਕੀਤੀ।

 

Share this Article
Leave a comment