‘ਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ ਪਾਕਿਸਤਾਨ ਨੂੰ ਵੋਟ ਦੇਣਾ’ ਬਿਆਨ ‘ਤੇ ਭਾਜਪਾ ਨੇਤਾ ‘ਤੇ FIR

Prabhjot Kaur
3 Min Read

ਨਿਊਜ਼ ਡੈਸਕ: ‘ਪਾਕਿਸਤਾਨ ਵਾਲੇ  ਬਿਆਨ’ ਨੂੰ ਲੈ ਕੇ ਭਾਜਪਾ ਦੀ  ਨੇਤਾ ਨਵਨੀਤ ਰਾਣਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਚੋਣ ਪ੍ਰਚਾਰ ਦੌਰਾਨ ਕਾਂਗਰਸ ਖਿਲਾਫ ਟਿੱਪਣੀ ਕਰਨ ਦੇ ਦੋਸ਼ ‘ਚ ਸ਼ੁੱਕਰਵਾਰ ਨੂੰ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਰਾਣਾ ਮਹਾਰਾਸ਼ਟਰ ਦੀ ਅਮਰਾਵਤੀ ਲੋਕ ਸਭਾ ਸੀਟ ਤੋਂ ਮੁੜ ਚੋਣ ਲੜ ਰਹੀ ਹੈ। ਅੱਜ ਉਹਨਾਂ ਦੇ ਖਿਲਾਫ ਤੇਲੰਗਾਨਾ ਦੇ ਸ਼ਾਦਨਗਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਮਾਧਵੀ ਲਤਾ ਹੈਦਰਾਬਾਦ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਹੈ। ਰਾਣਾ ਉਨ੍ਹਾਂ ਲਈ ਚੋਣ ਪ੍ਰਚਾਰ ਕਰਨ ਲਈ ਹੈਦਰਾਬਾਦ ਪੁੱਜੀ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਏਆਈਐਮਆਈਐਮ ਦੇ ਹੱਕ ਵਿੱਚ ਪਾਈ ਗਈ ਹਰ ਵੋਟ ‘ਪਾਕਿਸਤਾਨ ਲਈ ਵੋਟ’ ਹੋਵੇਗੀ।

ਪੁਲਿਸ ਨੇ ਖ਼ੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਬਿਆਨ ਨੂੰ ਲੈ ਕੇ ਭਾਜਪਾ ਆਗੂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ। ਅਧਿਕਾਰੀ ਨੇ ਕਿਹਾ ਕਿ ਉਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਕੀਤੀ, ਨਾ ਕਿ ਖੁਦ ਨੋਟਿਸ ‘ਤੇ। ਪੁਲਿਸ ਨੇ ਕਿਹਾ, ‘ਚੋਣ ਕਮਿਸ਼ਨ ਦੇ FST ਫਲਾਇੰਗ ਸਕੁਐਡ ਦੇ ਕ੍ਰਿਸ਼ਨਾ ਮੋਹਨ ਰਾਜ ਵਿੱਚ ਚੋਣ ਡਿਊਟੀ ‘ਤੇ ਹਨ। ਉਨ੍ਹਾਂ ਨੇ ਭਾਜਪਾ ਨੇਤਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ‘ਤੇ ਕਾਰਵਾਈ ਕੀਤੀ ਗਈ। ਸ਼ਾਦਨਗਰ ਥਾਣੇ ਦੇ ਇੰਸਪੈਕਟਰ ਪ੍ਰਤਾਪ ਲਿੰਗਮ ਨੇ ਦੱਸਿਆ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਮਿਲੀ ਸੀ। ਇਸ ਸਬੰਧੀ ਨਵਨੀਤ ਰਾਣਾ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ।

‘ਜੇਕਰ 15 ਸੈਕਿੰਡ ਲਈ ਪੁਲਿਸ ਨੂੰ ਡਿਊਟੀ ਤੋਂ ਹਟਾ ਦਿੱਤਾ ਜਾਂਦਾ ਹੈ…’

- Advertisement -

ਨਵਨੀਤ ਰਾਣਾ ਨੇ AIMIM ਦੇ ਪ੍ਰਧਾਨ ਅਸਦੁਦੀਨ ਓਵੈਸੀ ਅਤੇ ਉਨ੍ਹਾਂ ਦੇ ਭਰਾ ਅਕਬਰੂਦੀਨ ‘ਤੇ ਤਿੱਖਾ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੂੰ 15 ਸਕਿੰਟ ਲਈ ਡਿਊਟੀ ਤੋਂ ਹਟਾ ਦਿੱਤਾ ਜਾਂਦਾ ਤਾਂ ਦੋਵੇਂ ਭਰਾ ਪਤਾ ਨਹੀਂ ਚੱਲਣਾ ਕਿੱਥੋਂ ਆਏ ਅਤੇ ਕਿੱਥੇ ਚਲੇ ਗਏ। ਰਾਣਾ ਨੇ ਕਿਹਾ, ‘ਛੋਟਾ (ਅਕਬਰੂਦੀਨ) ਕਹਿੰਦਾ ਹੈ ਕਿ ਜੇਕਰ ਅਸੀਂ 15 ਮਿੰਟ ਲਈ ਪੁਲਿਸ ਨੂੰ ਹਟਾਉਂਦੇ ਹਾਂ ਤਾਂ ਅਸੀਂ ਦਿਖਾਵਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ। ਮੇਰਾ ਕਹਿਣਾ ਹੈ ਕਿ ਤੁਹਾਨੂੰ 15 ਮਿੰਟ ਲੱਗਣਗੇ ਪਰ ਸਾਨੂੰ 15 ਸਕਿੰਟ ਲੱਗਣਗੇ। ਜੇਕਰ ਪੁਲਿਸ ਨੂੰ 15 ਸਕਿੰਟਾਂ ਲਈ ਹਟਾ ਦਿੱਤਾ ਜਾਂਦਾ ਹੈ, ਤਾਂ ਛੋਟੇ ਅਤੇ ਵੱਡੇ ਨੂੰ ਇਹ ਨਹੀਂ ਪਤਾ ਲੱਗਣਾ ਕਿ ਉਹ ਕਿੱਥੋਂ ਆਏ ਅਤੇ ਕਿੱਥੇ ਗਏ।

Share this Article
Leave a comment