ਆਸਟਰੇਲੀਆ ’ਚ ਘਰ ਦੇ ਕਿਰਾਏ ਪਿੱਛੇ ਆਪਣੇ ਦੋਸਤ ਨਵਜੀਤ ਸੰਧੂ ਨੂੰ ਮਾਰਨ ਵਾਲੇ 2 ਭਰਾ ਗ੍ਰਿਫਤਾਰ

Prabhjot Kaur
3 Min Read

ਨਿਊਜ਼ ਡੈਸਕ:  ਆਸਟਰੇਲੀਆ ਪੁਲਿਸ ਨੇ 22 ਸਾਲਾ ਐੱਮਟੈੱਕ ਵਿਦਿਆਰਥੀ  ਦੇ ਕਤਲ ਮਾਮਲੇ ‘ਚ  ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੋਵਾਂ ’ਤੇ ਹਰਿਆਣਾ ਦੇ ਕਰਨਾਲ ਵਾਸੀ ਨੌਜਵਾਨ ਨਵਜੀਤ ਸੰਧੂ ਦਾ ਚਾਕੂ ਮਾਰਕੇ ਕਤਲ ਕਰਨ ਦਾ ਦੋਸ਼ ਹੈ। 26 ਸਾਲਾ ਮੁਲਜ਼ਮਾਂ ਅਭਿਜੀਤ  ਅਤੇ 27 ਸਾਲਾ ਰੌਬਿਨ ਗਾਰਟਨ ਨੂੰ ਮੰਗਲਵਾਰ ਨੂੰ ਨਿਊ ਸਾਊਥ ਵੇਲਜ਼ ਦੇ ਗੌਲਬਰਨ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਪੁਲੀਸ ਉਨ੍ਹਾਂ ਨੂੰ ਵਿਕਟੋਰੀਆ ਹਵਾਲੇ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਦੋਵੇਂ ਵੀ ਹਰਿਆਣਾ ਨਾਲ ਸਬੰਧਤ ਹਨ। ਨੋਬਲ ਪਾਰਕ ਨਿਵਾਸੀ ਨਵਜੀਤ ਸੰਧੂ ਦੀ ਸ਼ਨਿਚਰਵਾਰ ਦੇਰ ਰਾਤ ਮੈਲਬਰਨ ਦੇ ਦੱਖਣ-ਪੂਰਬ ਦੇ ਓਰਮੰਡ ਵਿੱਚ ਘਰ ਵਿੱਚ ਹੱਤਿਆ ਕਰਨ ਤੋਂ ਬਾਅਦ ਦੋਵੇਂ ਭਰਾ ਫ਼ਰਾਰ ਸਨ। ਇਸ ਦੌਰਾਨ ਇੱਕ 30 ਸਾਲਾ ਵਿਅਕਤੀ ਵੀ ਜ਼ਖਮੀ ਹੋਇਆ ਸੀ।

ਨਵਜੀਤ ਸੰਧੂ ਦੇ ਭਾਰਤ ਵਿੱਚ ਰਹਿੰਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਹ ਲੜਾਈ ਕਿਰਾਏ ਨੂੰ ਲੈ ਕੇ ਕਿਸੇ ਅਣਬਣ ਕਾਰਨ ਹੋਈ ਸੀ ਕਿਉਂਕਿ ਸਾਰੇ ਵਿਦਿਆਰਥੀ ਇੱਕੋ ਘਰ ਵਿੱਚ ਰਹਿੰਦੇ ਸਨ। ਨਵਜੀਤ ਦੇ ਦੋਸਤ (ਇੱਕ ਹੋਰ ਭਾਰਤੀ ਵਿਦਿਆਰਥੀ) ਨੇ ਉਸਨੂੰ ਆਪਣਾ ਸਮਾਨ ਲੈਣ ਲਈ ਉਸਦੇ ਘਰ ਜਾਣ ਲਈ ਕਿਹਾ ਸੀ ਕਿਉਂਕਿ ਉਸਦੇ ਕੋਲ ਕਾਰ ਸੀ। ਜਦੋਂ ਉਸ ਦਾ ਦੋਸਤ ਅੰਦਰ ਗਿਆ ਤਾਂ ਨਵਜੀਤ ਨੇ ਰੋਲਾ ਸੁਣਿਆ ਤਾਂ ਦੇਖਿਆ ਕਿ ਹੱਥੋਪਾਈ ਚੱਲ ਰਹੀ ਸੀ।

ਪੀੜਤ ਦੇ ਚਾਚਾ ਕਰਨਾਲ ਦੇ ਯਸ਼ਵੀਰ ਨੇ ਦੱਸਿਆ ਕਿ ਜਦੋਂ ਨਵਜੀਤ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਛਾਤੀ ‘ਚ ਚਾਕੂ ਨਾਲ ਵਾਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਐਤਵਾਰ ਸਵੇਰੇ ਮਿਲੀ। ਪਰਿਵਾਰ ਸਦਮੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਨਵਜੀਤ ਹੁਸ਼ਿਆਰ ਵਿਦਿਆਰਥੀ ਸੀ ਅਤੇ ਉਸ ਨੇ ਜੁਲਾਈ ਮਹੀਨੇ ਛੁੱਟੀਆਂ ਮਨਾਉਣ ਲਈ ਆਪਣੇ ਪਰਿਵਾਰ ਨਾਲ ਜਾਣਾ ਸੀ।

ਨਵਜੀਤ ਡੇਢ ਸਾਲ ਪਹਿਲਾਂ ਸਟਡੀ ਵੀਜ਼ੇ ‘ਤੇ ਆਸਟ੍ਰੇਲੀਆ ਗਿਆ ਸੀ ਅਤੇ ਉਸ ਦੇ ਕਿਸਾਨ ਪਿਤਾ ਨੇ ਉਸ ਦੀ ਪੜ੍ਹਾਈ ਲਈ ਆਪਣੀ ਡੇਢ ਏਕੜ ਜ਼ਮੀਨ ਵੇਚ ਦਿੱਤੀ ਸੀ। ਪਰਿਵਾਰ ਨੇ ਭਾਰਤ ਸਰਕਾਰ ਨੂੰ ਨਵਜੀਤ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਲਿਆਉਣ ਦੀ ਅਪੀਲ ਕੀਤੀ ਹੈ। ਆਸਟ੍ਰੇਲੀਅਨ ਪੁਲਿਸ ਨੇ ਦੱਸਿਆ ਕਿ ਦੋਸ਼ੀ ਅਭਿਜੀਤ ਅਤੇ ਰੌਬਿਨ 2014 ਦੀ ਇੱਕ ਚਿੱਟੀ ਟੋਇਟਾ ਕੈਮਰੀ ਸੇਡਾਨ ਵਿੱਚ ਫਰਾਰ ਹੋਏ ਸਨ, ਉਹਨਾਂ ਨੂੰ ਜਲਦ ਹੀ ਲੱਭ ਲਿਆ ਜਾਵੇਗਾ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share this Article
Leave a comment