ਅਮਰੀਕਾ ਦੇ ਰੱਖਿਆ ਮੰਤਰੀ ਦੀ ਭਾਰਤ ਯਾਤਰਾ ਨੂੰ ਲੈ ਕੇ ਅਮਰੀਕਾ ਆਸਵੰਦ

TeamGlobalPunjab
2 Min Read

ਵਾਸ਼ਿੰਗਟਨ :ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਦੀ ਭਾਰਤ ਯਾਤਰਾ ਨੂੰ ਲੈ ਕੇ ਅਮਰੀਕਾ ਦੇ ਰੱਖਿਆ ਮਾਹਿਰ ਬਹੁਤ ਆਸਵੰਦ ਹਨ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਸਬੰਧਾਂ ਦੀ ਦਹਾਕਿਆਂ ਬਾਅਦ ਚੰਗੀ ਸ਼ੁਰੂਆਤ ਹੋ ਰਹੀ ਹੈ। ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਬੀਤੇ ਸ਼ੁੱਕਰਵਾਰ ਨੂੰ ਆਪਣੇ ਤਿੰਨ ਦਿਨਾਂ ਦੌਰੇ ’ਤੇ ਭਾਰਤ ਪਹੁੰਚ ਗਏ ਹਨ। ਇੱਥੇ ਉਹ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਗੱਲਬਾਤ ਕਰਨਗੇ। ਉਨ੍ਹਾਂ ਦੀ ਗੱਲਬਾਤ ਰਾਸ਼ਟਰੀ ਸੁਰੱਖਿਆ ਸਲਾਹਕਾਰ ਡੋਭਾਲ ਨਾਲ ਵੀ ਹੋਵੇਗੀ।

ਦੱਸਣਯੋਗ ਹੈ ਕਿ ਅਮਰੀਕਾ ਨੇ 2016 ਤੋਂ ਭਾਰਤ ਨੂੰ ਪ੍ਰਮੁੱਖ ਰੱਖਿਆ ਭਾਈਵਾਲ ਦਾ ਦਰਜਾ ਦਿੱਤਾ ਹੋਇਆ ਹੈ। ਪਿਛਲੇ ਹਫ਼ਤੇ ਹੀ ਪੈਂਟਾਗਨ ਨੇ ਭਾਰਤ ਦੇ ਸਬੰਧੀ ‘ਚ ਜੋਅ ਬਾਇਡਨ ਦੀਆਂ ਨੀਤੀਆਂ ਨੂੰ ਸਪੱਸ਼ਟ ਕੀਤਾ ਸੀ। ਮੌਜੂਦਾ ਅਮਰੀਕੀ ਪ੍ਰਸ਼ਾਸਨ ਭਾਰਤ ਨਾਲ ਰੱਖਿਆ ਭਾਈਵਾਲੀ ਤਹਿਤ ਹਥਿਆਰਾਂ ਤੇ ਤਕਨੀਕ ਨੂੰ ਦੇਣ ਦੇ ਨਾਲ ਹੀ ਰੱਖਿਆ ਉਪਕਰਨਾਂ ਦੇ ਉਤਪਾਦਨ ‘ਚ ਵੀ ਮਦਦ ਕਰਨਾ ਚਾਹੁੰਦਾ ਹੈ ਜਿਸ ਨਾਲ ਭਾਰਤ ਇਸ ਖੇਤਰ ਦਾ ਵੱਡਾ ਰੱਖਿਆ ਉਤਪਾਦਕ ਬਣ ਸਕੇ।

ਇਸਤੋਂ ਇਲਾਵਾ ਅਮਰੀਕੀ ਸੰਸਦ ਮੈਂਬਰ ਰਾਬਰਟ ਮੈਂਡੇਜ਼ ਨੇ ਦੇਸ਼ ਦੇ ਰੱਖਿਆ ਸਕੱਤਰ (ਰੱਖਿਆ ਮੰਤਰੀ) ਲਾਇਡ ਆਸਟਿਨ ਨੂੰ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਨਵੀਂ ਦਿੱਲੀ ਦੌਰੇ ਦੌਰਾਨ ਭਾਰਤ ਵੱਲੋਂ ਰੂਸੀ ਐੱਸ-400 ਮਿਜ਼ਾਇਲ ਰੱਖਿਆ ਪ੍ਰਣਾਲੀ ਖ਼ਰੀਦਣ ਦੀ ਯੋਜਨਾ ਤੇ ਮੁਨੱਖੀ ਅਧਿਕਾਰਾਂ ਦੇ ਮੁੱਦਿਆਂ ’ਤੇ ਚਰਚਾ ਕਰਨ ਦੀ ਅਪੀਲ ਕੀਤੀ ਹੈ।

Share this Article
Leave a comment