ਤੇਜ਼ ਹਵਾਵਾਂ ਕਾਰਨ ਲੋਕਾਂ ‘ਤੇ ਡਿੱਗੇ ਐਡ ਵਾਲ ਹੋਰਡਿੰਗ, 14 ਲੋਕਾਂ ਦੀ ਮੌਤ, 78 ਤੋਂ ਵੱਧ ਜ਼ਖਮੀ

Prabhjot Kaur
2 Min Read

ਮਹਾਰਾਸ਼ਟਰ ਦੇ ਘਾਟਕੋਪਰ ਵਿੱਚ ਇੱਕ ਪੈਟਰੋਲ ਪੰਪ ਉੱਤੇ ਇੱਕ ਹੋਰਡਿੰਗ ਡਿੱਗਣ ਤੋਂ ਬਾਅਦ ਰਾਹਤ ਕੰਮ ਚੱਲ ਰਿਹਾ ਹੈ। ਮੁੰਬਈ ਦੇ ਘਾਟਕੋਪਰ ‘ਚ ਹੋਰਡਿੰਗ ਡਿੱਗਣ ਦੀ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਇਸ ਘਟਨਾ ‘ਚ 43 ਲੋਕ ਮਾਰੇ ਗਏ ਹਨ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਬੀਐਮਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 31 ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

FIRSTPOST: LIVE updates, Latest News, Breaking News, World News, Sports News,  Bollywood News, Business, Entertainment, Tech, Political News and more  Firstpost

ਬੀਐਮਸੀ ਦੇ ਅਧਿਕਾਰੀਆਂ ਮੁਤਾਬਕ ਘਾਟਕੋਪਰ ਵਿੱਚ ਡਿੱਗਿਆ ਇਹ ਹੋਰਡਿੰਗ ਗ਼ੈਰਕਾਨੂੰਨੀ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ, “ਹੁਣ ਤੱਕ 78 ਲੋਕਾਂ ਨੂੰ ਹੋਰਡਿੰਗ ਦੇ ਹੇਠਾਂ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਵਿੱਚੋਂ 70 ਜ਼ਖ਼ਮੀ ਹਨ। ਜ਼ਖਮੀਆਂ ਨੂੰ ਮੁੰਬਈ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।

Latest News, Breaking News, Today Headlines, India News, Mumbai News | Free  Press Journal

- Advertisement -

ਨਿਊਜ਼ ਏਜੰਸੀ ਏਐਨਆਈ ਮੁਤਾਬਕ ਮੁੰਬਈ ਦੇ ਘਾਟਕੋਪਰ ਹੋਰਡਿੰਗ ਡਿੱਗਣ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਇਸ ਘਟਨਾ ਵਿੱਚ 88 ਲੋਕ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚੋਂ 74 ਨੂੰ ਬਚਾਇਆ ਆਗਿ। ਬਾਕੀ ਲੋਕ ਜ਼ਖਮੀ ਹਨ ਅਤੇ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਦਰਅਸਲ, ਮੁੰਬਈ ਦੇ ਘਾਟਕੋਪਰ ਇਲਾਕੇ ‘ਚ ਆਈ ਹਨੇਰੀ ਅਤੇ ਮੀਂਹ ਦੌਰਾਨ ਪੈਟਰੋਲ ਪੰਪ ‘ਤੇ 100 ਫੁੱਟ ਲੰਬਾ ਨਾਜਾਇਜ਼ ਹੋਰਡਿੰਗ ਡਿੱਗ ਗਿਆ। ਵਡਾਲਾ ਇਲਾਕੇ ਵਿੱਚ ਵੀ ਤੇਜ਼ ਹਵਾਵਾਂ ਦੌਰਾਨ ਉਸਾਰੀ ਅਧੀਨ ‘ਮੈਟਲ ਪਾਰਕਿੰਗ ਟਾਵਰ’ ਸੜਕ ’ਤੇ ਡਿੱਗ ਪਿਆ।

Mumbai Buzz: Top Headlines & Latest News from the City That Never Sleeps |  Mid-Day

Share this Article
Leave a comment