ਯੂਕਰੇਨ ‘ਚ ਫੌਜ ਨਹੀਂ ਭੇਜਣਗੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ

TeamGlobalPunjab
2 Min Read

ਵਾਸ਼ਿੰਗਟਨ: ਯੂਕਰੇਨ-ਰੂਸ ਵਿਚਾਲੇ ਜਾਰੀ ਜੰਗ ਦਾ ਅੱਜ ਦੂਜਾ ਦਿਨ ਹੈ ਤੇ ਹਮਲੇ ਅਜੇ ਵੀ ਜਾਰੀ ਹਨ। ਹੁਣ ਤੱਕ ਯੂਕਰੇਨ ਦੇ 137 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚਾਲੇ ਅਮਰੀਕਾ ਤੋਂ ਖਬਰ ਆਈ ਹੈ ਕਿ ਅਮਰੀਕਾ ਤੇ ਨਾਟੋ ਦੇਸ਼ਾਂ ਨੇ ਯੂਕਰੇਨ ‘ਚ ਫ਼ੌਜ ਭੇਜਣ ਤੋਂ ਨਾਂ ਕਰ ਦਿੱਤੀ ਹੈ। ਇਸ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵਲੋਡਿਮਿਰ ਜ਼ੇਲੇਨਸਕੀ ਨੇ ਕਿਹਾ ਕਿ ਰੂਸ ‘ਤੇ ਵੱਡੇ ਪੈਮਾਨੇ ‘ਤੇ ਹਮਲਾ ਸ਼ੁਰੂ ਕਰਨ ਤੋਂ ਬਾਅਦ 130 ਤੋਂ ਵਧ ਯੂਕਰੇਨ ਨਾਗਰਿਕ ਮਾਰੇ ਗਏ ਹਨ। ਅਜਿਹੇ ‘ਚ ਪੂਰੀ ਦੁਨੀਆਂ ਨੇ ਉਨ੍ਹਾਂ ਨੂੰ ਜੰਗ ਦੇ ਮੈਦਾਨ ‘ਚ ਇਕੱਲਾ ਛੱਡ ਦਿੱਤਾ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਅਮਰੀਕਾ ਯੂਕਰੇਨ ‘ਚ ਆਪਣੀ ਫ਼ੌਜ ਨਹੀਂ ਭੇਜੇਗਾ। ਬਾਇਡਨ ਨੇ ਰੂਸੀ ਰਾਸ਼ਟਰਪਤੀ ਨੂੰ ਪੁਤਿਨ ਨੂੰ ਹਮਲਾਵਰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੰਗ ਨੂੰ ਚੁਣਿਆ ਹੈ। ਇਸ ਦੌਰਾਨ ਉਨ੍ਹਾਂ ਨੇ ਰੂਸ ਖ਼ਿਲਾਫ਼ ਨਵੀਆਂ ਆਰਥਿਕ ਪਾਬੰਦੀਆਂ ਲਗਾਉਣ ਦਾ ਵੀ ਐਲਾਨ ਕੀਤਾ। ਇਸ ‘ਚ ਰੂਸੀ ਬੈਂਕਾਂ ਤੇ ਸਰਕਾਰੀ ਕੰਪਨੀਆਂ ਖ਼ਿਲਾਫ਼ ਪਾਬੰਦੀਆਂ ਵੀ ਸ਼ਾਮਲ ਹਨ।

ਵ੍ਹਾਈਟ ਹਾਊਸ ‘ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਰੂਸ ਦੇ ਖਿਲਾਫ ਇਕਜੁੱਟ ਹੈ। ਅਸੀਂ ਇਸ ਹਮਲੇ ਦਾ ਜਵਾਬ ਦਿੱਤੇ ਬਿਨਾਂ ਨਹੀਂ ਰਹਾਂਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਰੂਸ ਤੋਂ ਕੋਈ ਸਾਈਬਰ ਹਮਲਾ ਹੁੰਦਾ ਹੈ ਤਾਂ ਅਮਰੀਕਾ ਜਵਾਬ ਦੇਣ ਲਈ ਤਿਆਰ ਹੈ। ਬਾਇਡਨ ਨੇ ਨਾਟੋ ਸਹਿਯੋਗੀਆਂ ਖਿਲਾਫ ਰੂਸੀ ਹਮਲਿਆਂ ਤੋਂ ਬਚਾਅ ਲਈ ਹੋਰ ਅਮਰੀਕੀ ਫ਼ੌਜ ਨੂੰ ਭੇਜਣ ਦਾ ਵੀ ਐਲਾਨ ਕੀਤਾ। ਉਸਨੇ ਕਿਹਾ ਕਿ ਇਹ ਪੂਰੇ ਯੂਰਪ ਲਈ ਇੱਕ ਖ਼ਤਰਨਾਕ ਪਲ ਹੈ ਤੇ ਇਹ ਹਮਲਾ ਰੂਸ ਲਈ ਕਦੇ ਵੀ ਅਸਲ ਸੁਰੱਖਿਆ ਚਿੰਤਾ ਨਹੀਂ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment