ਲਓ ਬਈ ਕਿਸਾਨਾਂ ਨੂੰ ਹੁਣ ਨਹੀ ਡੀਜ਼ਲ ਦੀ ਚਿੰਤਾ, ਪਾਣੀ ਨਾਲ ਚੱਲਣਗੇ ਟਰੈਕਟਰ!

TeamGlobalPunjab
2 Min Read

ਲੁਧਿਆਣਾ : ਆਉਣ ਵਾਲੇ ਸਮੇਂ ‘ਚ ਤੇਲ ਦੀ ਖਪਤ ਬਹੁਤ ਘਟਣ ਵਾਲੀ ਹੈ ਕਿਉਂਕਿ ਹੁਣ ਟ੍ਰੈਕਟਰ ਡੀਜ਼ਲ ਦੀ ਬਜਾਏ ਪਾਣੀ ਨਾਲ ਚਲਿਆ ਕਰਨਗੇ। ਜੀ ਹਾਂ  ਗੁਜਰਾਤ ਦੇ ਵਿਗਿਆਨੀ ਤੇ ਜਿਮਪੈਕਸ ਬਾਇਓਟੈਕਨਾਲੌਜੀ ਦੇ ਮਾਹਿਰ ਜੈ ਸਿੰਘ ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸ ਲਈ ਇੱਕ ਵੱਖਰੀ ਕਿੱਟ ਤਿਆਰ ਕੀਤੀ ਹੈ ਜਿਹੜੀ ਕਿ ਸਭ ਤੋਂ ਪਹਿਲਾਂ ਪੰਜਾਬ ਵਿੱਚ ਲਾਂਚ ਕੀਤੀ ਜਾਵੇਗੀ।

ਜਾਣਕਾਰੀ ਮੁਤਾਬਿਕ ਇਸ ਕਿੱਟ ਦਾ ਪ੍ਰਯੋਗ ਫਰਵਰੀ ਮਹੀਨੇ ‘ਚ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਨਾਲ ਨਾ ਸਿਰਫ ਕਿਸਾਨਾਂ ਦੀ ਖੇਤੀ ਲਾਗਤ ਘੱਟ ਹੋਵੇਗੀ ਬਲਕਿ ਇਸ ਦੀ ਵਰਤੋਂ ਨਾਲ ਹਵਾ ਪ੍ਰਦੂਸ਼ਣ ‘ਚ ਵੀ ਭਾਰੀ ਗਿਰਾਵਟ ਆਵੇਗੀ।

ਇਸ ਕਿੱਟ ਦਾ ਪ੍ਰਯੋਗ 35 ਹਾਰਸ ਪਾਵਰ ਤੋਂ ਲੈ ਕੇ 90 ਹਾਰਸ ਪਾਵਰ ਤੱਕ ਦੇ ਟਰੈਕਟਰਾਂ ‘ਤੇ ਕੀਤਾ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਕਿੱਟ ਨੂੰ ਡੀਜ਼ਲ ਇੰਜਨ ਦੇ ਨਾਲ ਅਲੱਗ ਤੋਂ ਫਿੱਟ ਕੀਤਾ ਜਾਵੇਗਾ। ਇਸ ਕਿੱਟ ਰਾਹੀਂ ਹਾਈਡ੍ਰੋਜਨ ਬਾਲਣ ਪਾਈਪਾਂ ਰਾਹੀਂ ਟਰੈਕਟਰ ਦੇ ਇੰਜਨ ‘ਚ ਪਹੁੰਚੇਗਾ। ਹਾਈਡ੍ਰੋਜਨ ਬਾਲਣ ਤੋਂ ਟਰੈਕਟਰ ਦੇ ਇੰਜਨ ਨੂੰ ਵਧੇਰੇ ਤਾਕਤ ਮਿਲੇਗੀ ਤੇ ਨਾਲ ਹੀ ਇਸ ਨਾਲ ਇੰਜਨ ਦੇ ਦੂਸਰੇ ਬਾਲਣਾਂ ਦੀ ਖਪਤ ਵੀ ਘੱਟ ਹੋਵੇਗੀ।

ਇਸ ਕਿੱਟ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਟਰੈਕਟਰਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰੇਗਾ। ਇਸ ਕਿੱਟ ਨੂੰ ਐੱਚ-2 ਫਿਊਲ ਸੈੱਲ ਹਾਈਬ੍ਰਿਡ ਸਿਸਟਮ ਨਾਲ ਤਿਆਰ ਕੀਤਾ ਗਿਆ ਹੈ।

- Advertisement -

ਕੰਪਨੀ ਦਾ ਦਾਅਵਾ ਹੈ ਕਿ ਇਸ ਤਕਨਾਲੌਜੀ ਦੇ ਬਹੁਤ ਸਾਰੇ ਫਾਇਦੇ ਹਨ ਤੇ ਭਵਿੱਖ ‘ਚ ਇਸ ਕਿੱਟ ਨੂੰ ਹੋਰ ਵੀ ਕਈ ਮਸ਼ੀਨਾਂ ਤੇ ਇੰਜਣਾਂ ‘ਚ ਇਸਤੇਮਾਲ ਕੀਤਾ ਜਾਵੇਗਾ। ਇਸ ਤਕਨੀਕ ਨੂੰ ਸਭ ਤੋਂ ਪਹਿਲਾਂ ਪੰਜਾਬ ਸੂਬੇ ‘ਚ ਪ੍ਰਯੋਗ ਕੀਤਾ ਜਾਵੇਗਾ।

Share this Article
Leave a comment