ਕੈਪਟਨ ਨਹੀਂ ਕਰਵਾ ਸਕਦੇ ਕਾਲੇ ਕਾਨੂੰਨ ਰੱਦ: ਗੁਰਨਾਮ ਸਿੰਘ ਚੜੂਨੀ

TeamGlobalPunjab
1 Min Read

ਲੁਧਿਆਣਾ: ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ਦੀ ਸਿਆਸਤ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੈਪਟਨ ਚਾਹੇ ਭਾਜਪਾ ‘ਚ ਚਲੇ ਜਾਣ ਪਰ ਉਹ ਕਾਲੇ ਕਾਨੂੰਨ ਰੱਦ ਨਹੀਂ ਕਰਾ ਸਕਦੇ। ਉਹਨਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤਕੜੇ ਹੋ ਕੇ ਆਪਣੀ ਤਾਕਤ ਦਿਖਾਉਣ ਅਤੇ ਰਵਾਇਤੀ ਪਾਰਟੀਆਂ ਤੇ ਇਹਨਾਂ ਦੇ ਚਿਹਰਿਆਂ ਨੂੰ ਨਕਾਰਨ।

ਖੰਨਾ ਰੇਲਵੇ ਸਟੇਸ਼ਨ ‘ਤੇ ਲਗਾਤਾਰ ਜਾਰੀ ਕਿਸਾਨਾਂ ਦੇ ਧਰਨੇ ‘ਚ ਹਿੱਸਾ ਲੈਣ ਪੁੱਜੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਭਾਜਪਾ ‘ਚ ਚਲੇ ਵੀ ਜਾਂਦੇ ਹਨ ਤਾਂ ਉਹਨਾਂ ਦਾ ਸਮਰਥਨ ਕਰਨਾ ਹੈ ਜਾਂ ਨਹੀਂ ਇਹ ਫੈਸਲਾ ਸੰਯੁਕਤ ਕਿਸਾਨ ਮੋਰਚੇ ਅੰਦਰ ਪੰਜਾਬ ਦੇ ਕਿਸਾਨ ਆਗੂਆਂ ਨੇ ਕਰਨਾ ਹੈ।

ਉਹਨਾਂ ਕਿਹਾ ਕਿ ਕਿਸਾਨ ਮੋਰਚੇ ਤੋਂ ਬਾਅਦ ਭਾਜਪਾ ਦਾ ਗ੍ਰਾਫ 66 ਤੋਂ 22 ਫੀਸਦੀ ਰਹਿ ਗਿਆ ਹੈ। ਹੁਣ ਲੜਾਈ ਅਖੀਰਲੇ ਪੜਾਅ ‘ਚ ਹੈ। ਉਹਨਾਂ ਇਹ ਵੀ ਕਿਹਾ ਕਿ ਭਾਵੇਂ ਕਾਂਗਰਸ ਪੰਜਾਬ ਅੰਦਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦੇਣ ਇਹ ਸਾਰੇ ਕਿਸਾਨਾਂ ਦੇ ਹਿੱਤ ‘ਚ ਨਹੀਂ ਹਨ। ਚਿਹਰਾ ਬਦਲ ਕੇ ਰਵਾਇਤੀ ਪਾਰਟੀਆਂ ਨੂੰ ਵੋਟ ਨਹੀਂ ਪਾਉਣੀ। ਕਿਸਾਨਾਂ ਨੂੰ ਸੱਤਾ ਆਪਣੇ ਹੱਥਾਂ ‘ਚ ਲੈਣੀ ਪੈਣੀ ਹੈ।

Share this Article
Leave a comment