ਬਲੀਆ ਗੋਲੀਕਾਂਡ: ਮੁਲਜ਼ਮ ਦੇ ਹੱਕ ‘ਚ ਖੜ੍ਹੇ ਬੀਜੇਪੀ ਵਿਧਾਇਕ ਨੂੰ ਫਟਕਾਰ, ਨੱਢਾ ਨੇ ਕਿਹਾ ਜਾਂਚ ਤੋਂ ਦੂਰ ਰਹਿਣ

TeamGlobalPunjab
1 Min Read

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਬਲੀਆ ‘ਚ ਹੋਏ ਗੋਲੀਕਾਂਡ ਅਤੇ ਉਸ ਤੋਂ ਬਾਅਦ ਦੇ ਘਟਨਾਕ੍ਰਮ ਦੌਰਾਨ ਬੀਜੇਪੀ ਦੀ ਹੋ ਰਹੀ ਖ਼ਿਲਾਫ਼ਤ ਨੂੰ ਦੇਖਦੇ ਹੋਏ ਭਾਜਪਾ ਨੇ ਇੱਕ ਵੱਡਾ ਫੈਸਲਾ ਲਿਆ ਹੈ। ਬੀਜੇਪੀ ਦੇ ਪ੍ਰਧਾਨ ਜੇਪੀ ਨੱਢਾ ਨੇ ਨਾਰਾਜ਼ਗੀ ਜਤਾਉਂਦੇ ਹੋਏ ਯੂਪੀ ਬੀਜੇਪੀ ਪ੍ਰਧਾਨ ਨਾਲ ਬਲੀਆ ਗੋਲੀਕਾਂਡ ਮੁੱਦੇ ‘ਤੇ ਗੱਲਬਾਤ ਕੀਤੀ ਹੈ।

ਬਲੀਆ ਗੋਲੀਕਾਂਡ ਦੇ ਮੁੱਖ ਮੁਲਜ਼ਮ ਧਰੇਂਦਰ ਸਿੰਘ ਦੇ ਹੱਕ ‘ਚ ਖੜ੍ਹਨ ਵਾਲੇ ਬੀਜੇਪੀ ਦੇ ਵਿਧਾਇਕ ਸੁਰਿੰਦਰ ਸਿੰਘ ਨੂੰ ਪਾਰਟੀ ਨੇ ਫਟਕਾਰ ਲਾਈ ਹੈ। ਬੀਜੇਪੀ ਪ੍ਰਧਾਨ ਨੇ ਵਿਧਾਇਕ ਸੁਰਿੰਦਰ ਸਿੰਘ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਜਾਂਚ ਤੋਂ ਦੂਰ ਰਹਿਣ।

ਇਸ ਦੇ ਨਾਲ ਹੀ ਜੇਪੀ ਨੱਢਾ ਨੇ ਕਿਹਾ ਕਿ ਪਾਰਟੀ ਨੂੰ ਇਸ ਤਰ੍ਹਾਂ ਦੀ ਹਰਕਤ ਬਰਦਾਸ਼ਤ ਨਹੀਂ ਹੈ। ਬਲੀਆ ਗੋਲੀ ਕਾਂਡ ਦੇ ਮੁੱਖ ਮੁਲਜ਼ਮ ਧਰੇਂਦਰ ਸਿੰਘ ਦੇ ਸਮਰਥਨ ‘ਚ ਖੜ੍ਹੇ ਹੋਣ ਵਾਲੇ ਬੀਜੇਪੀ ਵਿਧਾਇਕ ਸੁਰਿੰਦਰ ਸਿੰਘ ‘ਤੇ ਪਾਰਟੀ ਸਖਤ ਨਜ਼ਰ ਆ ਰਹੀ ਹੈ।

Share this Article
Leave a comment