ਰਾਸ਼ਟਰਪਤੀ ਨੇ ਖ਼ਾਰਜ ਕੀਤੀ ਦੋਸ਼ੀ ਮੁਕੇਸ਼ ਦੀ ਰਹਿਮ ਅਪੀਲ

TeamGlobalPunjab
1 Min Read

ਨਵੀਂ ਦਿੱਲੀ: ਨਿਰਭਿਆ ਮਾਮਲੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡਾ ਫੈਸਲਾ ਆਇਆ ਹੈ ਚਾਰੇ ਦੋਸ਼ੀਆਂ ‘ਚੋਂ ਇੱਕ ਮੁਕੇਸ਼ ਸਿੰਘ ਦੀ ਰਹਿਮ ਅਪੀਲ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫਾਰਿਸ਼ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ ਹੈ। ਅਜਿਹੇ ਵਿੱਚ ਮੁਕੇਸ਼ ਸਿੰਘ ਕੋਲ ਫ਼ਾਂਸੀ ਤੋਂ ਬਚਣ ਦਾ ਅੰਤਮ ਰਸਤਾ ਵੀ ਬੰਦ ਹੋ ਗਿਆ ਹੈ ਅਤੇ ਮੁਕੇਸ਼ ਨੂੰ ਫ਼ਾਂਸੀ ਲਗਣਾ ਤੈਅ ਹੈ ।

ਦੱਸ ਦਈਏ ਕਿ ਮੁਕੇਸ਼ ਦੀ ਰਹਿਮ ਅਪੀਲ ਰਾਸ਼ਟਰਪਤੀ ਦੇ ਕੋਲ ਭੇਜਣ ਦੇ ਨਾਲ ਉਸਨੂੰ ਖਾਰਜ ਕਰਨ ਦੀ ਵੀ ਸਿਫਾਰਿਸ਼ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੀਤੀ ਗਈ ਸੀ। ਇਸ ‘ਤੇ ਅਮਲ ਕਰਦੇ ਹੋਏ ਰਾਸ਼ਟਰਪਤੀ ਵੱਲੋਂ ਇਹ ਮੰਗ ਖਾਰਜ ਕੀਤੀ ਗਈ ਹੈ ਇਸ ਤੋਂ ਪਹਿਲਾਂ ਦਿੱਲੀ ਸਰਕਾਰ ਵੱਲੋਂ ਮੰਗ ਖਾਰਿਜ ਕਰਨ ਦੀ ਅਪੀਲ ਕਰਦੇ ਹੋਏ ਇਸ ਨੂੰ ਉਪਰਾਜਪਾਲ ਅਨਿਲ ਬੈਜਲ ਕੋਲ ਭੇਜਿਆ ਗਿਆ ਸੀ।

ਪਟਿਆਲਾ ਹਾਊਸ ਕੋਰਟ ਨੇ ਪਹਿਲਾਂ ਵਿਨੈ ਸ਼ਰਮਾ , ਮੁਕੇਸ਼ ਸਿੰਘ, ਪਵਨ ਗੁਪਤਾ ਅਤੇ ਅਕਸ਼ੈ ਕੁਮਾਰ ਸਿੰਘ ਦੇ ਖਿਲਾਫ ਡੈੱਥ ਵਾਰੰਟ ਜਾਰੀ ਕੀਤੇ ਸੀ ਅਤੇ 22 ਜਨਵਰੀ ਨੂੰ ਫ਼ਾਂਸੀ ਦੀ ਤਾਰੀਖ ਤੈਅ ਕੀਤੀ ਸੀ।

ਪਰ ਮੁਕੇਸ਼ ਸਿੰਘ ਦੀ ਰਹਿਮ ਅਪੀਲ ਤੋਂ ਬਾਅਦ ਇਹ ਤੈਅ ਹੋ ਗਿਆ ਸੀ ਕਿ ਇਸ ਦਿਨ ਫ਼ਾਂਸੀ ਨਹੀਂ ਦਿੱਤੀ ਜਾ ਸਕੇਗੀ। ਹੁਣ ਇਹੀ ਕੋਰਟ ਤਿਹਾੜ ਜੇਲ੍ਹ ਦੀ ਰਿਪੋਰਟ ਦੇ ਆਧਾਰ ‘ਤੇ ਫ਼ਾਂਸੀ ਦੀ ਨਵੀਂ ਤਾਰੀਖ ਤੈਅ ਕਰੇਗਾ।

- Advertisement -

Share this Article
Leave a comment