ਪੁਲੀਸ ਹਿਰਾਸਤ ‘ਚ ਦਲਿਤ ਮਹਿਲਾ ਦੀ ਮੌਤ: ਰਾਸ਼ਟਰੀ SC ਕਮੀਸ਼ਨ ਨੇ ਤੇਲੰਗਾਨਾ ਸਰਕਾਰ ਨੂੰ ਜਾਰੀ ਕੀਤਾ ਨੋਟਿਸ

TeamGlobalPunjab
2 Min Read

ਨਵੀਂ ਦਿੱਲੀ : ਤੇਲੰਗਾਨਾ ਵਿਚ ਇਕ ਦਲਿਤ ਮਹਿਲਾ ਦੀ ਪੁਲੀਸ ਕਸਟਡੀ ‘ਚ ਹੋਈ ਮੌਤ ਦੇ ਮਾਮਲੇ ਨੂੰ ਧਿਆਨ ਵਿਚ ਰੱਖਦਿਆਂ ਰਾਸ਼ਟਰੀ ਅਨੁਸੂਚਿਤ ਜਾਤੀ ਕਮੀਸ਼ਨ ਨੇ ਆਪਣੇ ਚੇਅਰਮੈਨ ਵਿਜੈ ਸਾਂਪਲਾ ਦੇ ਆਦੇਸ਼ ’ਤੇ ਤੇਲੰਗਾਨਾ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।

ਕਮੀਸ਼ਨ ਦੇ ਕੋਲ ਸੂਚਨਾ ਦੇ ਮੁਤਾਬਿਕ ਤੇਲੰਗਾਨਾ ਦੇ ਜ਼ਿਲ੍ਹਾ ਭੋਂਗਿਰ ਦੇ ਅਧੀਨ ਆਉਂਦੇ ਅੱਡਗੁਦਰ ਪੁਲੀਸ ਥਾਣੇ ਵਿਚ ਇਕ ਦਲਿਤ ਮਹਿਲਾ ਮਰਿਯਮਾ ਦੇ ਖਿਲਾਫ ਉਸੇ ਦੇ ਮਾਲਿਕ ਨੇ ਚੋਰੀ ਦੀ ਸ਼ਿਕਾਇਤ ਦਰਜ਼ ਕਰਵਾਈ ਸੀ। ਪੁਲੀਸ ਉਸ ਮਹਿਲਾ ਅਤੇ ਉਸ ਦੇ ਪੁੱਤਰ ਉਦੈਕਿਰਣ ਨੂੰ ਚੁੱਕ ਕੇ ਥਾਣੇ ਵਿਚ ਲੈ ਆਈ। ਥਾਣੇ ਵਿਚ ਮਰਿਯਮਾ ਦੀ ਪੁੱਤਰੀ ਦੇ ਸਾਹਮਣੇ ਉਸ ਦੀ ਮਾਂ ਦੇ ਵੱਖ ਵੱਖ ਅੰਗਾਂ ’ਤੇ ਅਤਿਆਚਾਰ ਕੀਤਾ ਗਿਆ ਅਤੇ ਅਤਿਆਚਾਰ ਨਾ ਸਹਿਣ ਕਰ ਪਾਉਣ ਕਾਰਨ ਮਰਿਯਮਾ ਆਪਣੀ ਪੁੱਤਰ ਦੇ ਸਾਹਮਣੇ ਦਮ ਤੋੜ ਗਈ।

ਰਾਸ਼ਟਰੀ ਅਨੁਸੂਚਿਤ ਜਾਤੀ ਕਮੀਸ਼ਨ ਨੇ ਤੇਲੰਗਾਨਾ ਦੇ ਜਿਲਾ ਭੋਂਗਿਰ ਦੇ ਡਿਪਟੀ ਕਮਿਸ਼ਨਰ ਅਤੇ ਐਸਪੀ ਦੇ ਨਾਲ-ਨਾਲ ਤੇਲੰਗਾਨਾ ਸਰਕਾਰ ਦੇ ਮੁੱਖ ਸਕੱਤਰ ਅਤੇ ਪੁਲੀਸ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਦਿਆਂ ਸਬੰਧਤ ਦੋਸ਼ੀਆਂ ਦੇ ਖਿਲਾਫ ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਤੁਰੰਤ ਐਕਸ਼ਨ ਟੇਕਨ ਰਿਪੋਰਟ ਕਮੀਸ਼ਨ ਕੋਲ ਸੱਤ ਦਿਨਾਂ ਵਿਚ ਭੇਜਣ ਦੇ ਨਿਰਦੇਸ਼ ਦਿੱਤੇ ਹਨ।

ਸਾਂਪਲਾ ਨੇ ਆਖਿਰ ਵਿਚ ਕਿਹਾ ਕਿ ਜਿਨ੍ਹਾਂ ਅਫਸਰਾਂ ਨੂੰ ਕਮੀਸ਼ਨ ਨੇ ਨੋਟਿਸ ਜਾਰੀ ਕੀਤਾ ਹੈ, ਜੇਕਰ ਉਹ ਸੱਤ ਦਿਨ੍ਹਾਂ ਵਿਚ ਜਵਾਬ ਨਹੀਂ ਦਿੰਦੇ ਤਾਂ ਕਮੀਸ਼ਨ ਸੰਵਿਧਾਨ ਦੀ ਧਾਰਾ 338 ਦੇ ਤਹਿਤ ਮਿਲੀ ਸਿਵਿਲ ਕੋਰਟ ਦੀ ਪਾਵਰ ਦਾ ਇਸਤੇਮਾਲ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਵਿਅਕਤੀਗਤ ਤੌਰ ’ਤੇ ਕਮੀਸ਼ਨ ਦੇ ਅੱਗੇ ਮੌਜੂਦ ਹੋਣ ਦੇ ਸੰਮਨ ਜਾਰੀ ਕਰ ਸਕਦਾ ਹੈ।

- Advertisement -

Share this Article
Leave a comment