ਅਮਰੀਕੀ ਸੰਸਦ ਨੇ ਜੋਅ ਬਾਇਡਨ ਤੇ ਕਮਲਾ ਹੈਰਿਸ ਦੀ ਜਿੱਤ ’ਤੇ ਲਗਾਈ ਮੋਹਰ

TeamGlobalPunjab
1 Min Read

ਵਾਸ਼ਿੰਗਟਨ: ਟਰੰਪ ਦੇ ਸਮਰਥਕਾਂ ਵੱਲੋਂ ਕੀਤੀ ਗਈ ਹਿੰਸਾ ਦੇ ਵਿਚਾਲੇ ਮਰੀਕਾ ਦੀ ਸੰਸਦ ਨੇ ਜੋਅ ਬਾਇਡਨ ਅਤੇ ਕਮਲਾ ਹੈਰਿਸ ਦੀ ਜਿੱਤ ‘ਤੇ ਰਸਮੀ ਤੌਰ ’ਤੇ ਪੁਸ਼ਟੀ ਕਰ ਦਿੱਤੀ ਹੈ। ਹੁਣ 20 ਜਨਵਰੀ ਨੂੰ ਜੋਅ ਬਾਇਡਨ ਦੇਸ਼ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਉੱਥੇ ਹੀ ਟਰੰਪ ਨੇ ਪਹਿਲੀ ਵਾਰ ਹਾਰ ਸਵੀਕਾਰ ਕਰਦੇ ਹੋਏ ਸੱਤਾ ਛੱਡਣ ਦੀ ਗੱਲ ਕਹੀ ਹੈ।

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਕੈਪੀਟਲ ਕੰਪਲੈਕਸ ਵਿੱਚ ਟਰੰਪ ਸਮਰਕਾਂ ਵੱਲੋਂ ਕੀਤੀ ਹਿੰਸਾ ’ਤੇ ਕਿਹਾ ਕਿ ਉਹ ਹੈਰਾਨ ਅਤੇ ਦੁਖੀ ਹਨ ਕਿ ਅਮਰੀਕਾ ਨੂੰ ਅਜਿਹੇ ਦਿਨ ਵੀ ਦੇਖਣੇ ਪੈਣਗੇ। ਉਨ੍ਹਾਂ ਕਿਹਾ, “ਇਸ ਵੇਲੇ ਸਾਡੇ ਲੋਕਤੰਤਰ ’ਤੇ ਗੰਭੀਰ ਹਮਲਾ ਹੋ ਰਿਹਾ ਹੈ। ਅਸੀਂ ਅਜਿਹੀ ਚੀਜ਼ ਕਦੇ ਨਹੀਂ ਵੇਖੀ। ਉਨ੍ਹਾਂ ਕਿਹਾ ਕਿ ਹਿੰਸਾ ਦੇਸ ਧ੍ਰੋਹ ਦੇ ਬਰਾਬਰ ਹੈ ਤੇ ਇਸ ਦਾ ਤੁਰੰਤ ਅੰਤ ਹੋਣਾ ਚਾਹੀਦਾ ਹੈ।

Share this Article
Leave a comment