ਪਾਕਿਸਤਾਨ ਦੀ ਭਾਰਤ ਖ਼ਿਲਾਫ਼ ਜਿੱਤ ਦਾ ਜਸ਼ਨ ਮਨਾਉਣ ਲਈ ਯੂਪੀ ਦੇ ਵਿਅਕਤੀ ਨੇ ਪਤਨੀ ਖ਼ਿਲਾਫ਼ ਐਫਆਈਆਰ ਕਰਵਾਈ ਦਰਜ

TeamGlobalPunjab
1 Min Read

ਯੂਪੀ: ਉੱਤਰ ਪ੍ਰਦੇਸ਼ ਜ਼ਿਲੇ ਦੇ ਇਕ ਵਿਅਕਤੀ ਨੇ ਆਪਣੀ ਹੀ ਪਤਨੀ ਅਤੇ ਸਹੁਰੇ ਦੇ ਖਿਲਾਫ ਐੱਫ.ਆਈ.ਆਰ ਦਰਜ ਕਰਵਾਈ ਹੈ ਅਤੇ ਦੋਸ਼ ਲਗਾਇਆ ਹੈ ਕਿ ਉਹ 24 ਅਕਤੂਬਰ ਨੂੰ ਹੋਏ ਟੀ-20 ਵਿਸ਼ਵ ਕੱਪ ਮੈਚ ‘ਚ ਪਾਕਿਸਤਾਨ ਦੀ ਭਾਰਤ ‘ਤੇ ਜਿੱਤ ਦਾ ਜਸ਼ਨ ਮਨਾ ਰਹੇ ਸਨ। ਰਾਮਪੁਰ ਦੇ ਅਜ਼ੀਮ ਨਗਰ ਦੇ ਰਹਿਣ ਵਾਲੇ ਇਸ਼ਾਨ ਮੀਆਂ ਨੇ ਦੱਸਿਆ ਕਿ ਉਹ ਦਿੱਲੀ ਦੀ ਇੱਕ ਫੈਕਟਰੀ ਵਿੱਚ ਆਪਣੇ ਦੋਸਤਾਂ ਨਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਦੇਖ ਰਿਹਾ ਸੀ। ਭਾਰਤ ਦੇ ਮੈਚ ਹਾਰਨ ਤੋਂ ਬਾਅਦ, ਇਸ਼ਾਨ ਮੀਆਂ ਨੇ ਦਾਅਵਾ ਕੀਤਾ ਕਿ ਉਸਦੀ ਪਤਨੀ ਰਾਬੀਆ ਸ਼ਮਸੀ ਨੇ ਇੱਕ ਵਟਸਐਪ ਸਟੇਟਸ ਪਾ ਦਿੱਤਾ ਜਿਸ ਵਿੱਚ “ਪਾਕਿਸਤਾਨ ਜ਼ਿੰਦਾਬਾਦ” ਲਿਖਿਆ ਹੋਇਆ ਸੀ ਅਤੇ ਭਾਰਤੀ ਕ੍ਰਿਕਟਰਾਂ ਬਾਰੇ ਅਪਮਾਨਜਨਕ ਪੋਸਟ ਵੀ ਪਾਈ ਸੀ।

ਪੁਲਿਸ ਸੁਪਰਡੈਂਟ ਅੰਕਿਤ ਮਿੱਤਲ ਨੇ ਕਿਹਾ, “ਇਹ ਐਫਆਈਆਰ ਸਾਡੇ ਧਿਆਨ ਵਿੱਚ ਆਉਣ ਤੋਂ ਬਾਅਦ ਦਰਜ ਕੀਤੀ ਗਈ ਹੈ ਕਿ ਇੱਕ ਵਿਅਕਤੀ ਦੁਆਰਾ ਕੀਤੀ ਗਈ ਸ਼ਿਕਾਇਤ ਦੇ ਅਧਾਰ ‘ਤੇ ਭਾਰਤੀ ਕ੍ਰਿਕਟ ਟੀਮ ਦਾ ਮਜ਼ਾਕ ਉਡਾਉਣ ਦਾ ਮਾਮਲਾ ਬਣਾਇਆ ਗਿਆ ਸੀ।

ਵਧੀਕ ਪੁਲਿਸ ਸੁਪਰਡੈਂਟ ਸੰਸਾਰ ਸਿੰਘ ਨੇ ਦੱਸਿਆ ਕਿ ਰਾਬੀਆ ਸ਼ਮਸੀ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 153-ਏ ਅਤੇ ਸੂਚਨਾ ਤਕਨਾਲੋਜੀ (ਸੋਧ) ਐਕਟ, 2008 ਦੀ ਧਾਰਾ 67 ਦੇ ਤਹਿਤ ਰਾਮਪੁਰ ਜ਼ਿਲ੍ਹੇ ਦੇ ਗੰਜ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

Share this Article
Leave a comment