ਕੈਨੇਡਾ ’ਚ ਸਿੱਖ ਉਮੀਦਵਾਰ ਦੇ ਚੋਣ ਬੋਰਡ ’ਤੇ ਕਾਲੀ ਸਿਆਹੀ ਨਾਲ ਬਣਾਇਆ ਗਿਆ ਨਫ਼ਰਤੀ ਚਿੰਨ੍ਹ

TeamGlobalPunjab
2 Min Read

ਸਰੀ : ਕੈਨੇਡਾ ‘ਚ ਚੋਣਾਂ ਦੇ ਪ੍ਰਚਾਰ ਦੌਰਾਨ ਇੱਕ ਸਿੱਖ ਉਮੀਦਵਾਰ ਦੇ ਚੋਣ ਬੋਰਡ ’ਤੇ ਨਸਲੀ ਹਮਲਾ ਹੋਇਆ ਹੈ। ਸਰੀ ਸੈਂਟਰ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਰਣਦੀਪ ਸਰਾਏ ਨੇ ਇਤਰਾਜ਼ ਜਤਾਇਆ ਹੈ ਕਿ ਸਰੀ ’ਚ ਲੱਗੇ ਉਨ੍ਹਾਂ ਦੇ ਚੋਣ ਬੋਰਡ ’ਤੇ ਕਿਸੇ ਨੇ ਸਵਾਸਤਿਕ ਦਾ ਨਿਸ਼ਾਨ ਬਣਾ ਕੇ ਉਨ੍ਹਾਂ ਦੇ ਬੋਰਡ ਨੂੰ ਵਿਗਾੜਨ ਦਾ ਯਤਨ ਕੀਤਾ ਹੈ।

ਰਣਦੀਪ ਸਰਾਏ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਸ ਘਟਨਾ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ ਹੈ ਕਿ ਸਰੀ ਸੈਂਟਰ ’ਚ ਲੱਗੇ ਉਨ੍ਹਾਂ ਦੇ ਫੈਡਰਲ ਚੋਣ ਬੋਰਡ ’ਤੇ ਕਿਸੇ ਨੇ ਕਾਲੀ ਸਿਆਹੀ ਨਾਲ ਨਾਜ਼ੀ ਚਿੰਨ੍ਹ ‘ਸਵਾਸਤਿਕ’ ਬਣਾ ਦਿੱਤਾ। ਇਸ ਕਾਰਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਰਣਦੀਪ ਸਰਾਏ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਭੇਦਭਾਵ ਦੀ ਭਾਵਨਾ ਛੱਡ ਕੇ ਮਨੁੱਖਤਾ ਨੂੰ ਮੁੱਖ ਰੱਖਣਾ ਚਾਹੀਦਾ ਹੈ ਤੇ ਇਕੱਠਿਆਂ ਮਿਲ ਕੇ ਅੱਗੇ ਵਧਣਾ ਚਾਹੀਦਾ ਹੈ। ਟਵਿੱਟਰ ਅਕਾਊਂਟ ’ਤੇ ਉਨ੍ਹਾਂ ਦੀ ਇਸ ਪੋਸਟ ਮਗਰੋਂ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆ ਦਿੱਤੀ।

ਇਕ ਵਿਅਕਤੀ ਨੇ ਕਿਹਾ ਕਿ ਰਣਦੀਪ ਸਰਾਏ ਜੀ ਤੁਹਾਡੇ ਨਾਲ ਜੋ ਘਟਨਾ ਵਾਪਰੀ, ਇਹ ਮੰਦਭਾਗੀ ਅਤੇ ਅਸਹਿਣਯੋਗ ਹੈ। ਇੱਕ ਹੋਰ ਟਵੀਟ ਕੀਤਾ ਕਿ ਇਸ ਘਟਨਾ ਦੌਰਾਨ ਤੁਹਾਨੂੰ ਨਹੀਂ, ਸ਼ਾਇਦ ਲਿਬਰਲ ਪਾਰਟੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਪਰ ਜੋ ਵੀ ਹੋਇਆ ਇਹ ਬਿਲਕੁਲ ਗ਼ਲਤ ਹੈ।

Share this Article
Leave a comment