ਧੂਰੀ ‘ਚ ਕਾਂਗਰਸੀ ਉਮੀਦਵਾਰ ਨੇ ਵੱਖਰੇ ਢੰਗ ਨਾਲ ਕੀਤਾ ਪ੍ਰਚਾਰ, ਭਗਵੰਤ ਮਾਨ ਨੇ ਕਿਹਾ ‘ਕਿਤੇ ਠੰਢ ਨਾ ਲਗਵਾ ਲਿਓ’

TeamGlobalPunjab
2 Min Read

ਸੰਗਰੂਰ : ਪੰਜਾਬ ਵਿੱਚ 20 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਨੂੰ ਦੇਖਦੇ ਹੋਏ ਸਿਆਸੀ ਪਾਰਟੀਆਂ ਵੱਲੋਂ ਪ੍ਰਚਾਰ ਜ਼ੋਰਾਂ ਸ਼ੋਰਾਂ ‘ਤੇ ਹੈ। ਇਸ ਦੌਰਾਨ ਵਿਧਾਨ ਸਭਾ ਹਲਕਾ ਧੂਰੀ ਤੋਂ ਅਨੋਖੇ ਤਰੀਕੇ ਨਾਲ ਚੋਣ ਪ੍ਰਚਾਰ ਕਰਦਾ ਇੱਕ ਉਮੀਦਵਾਰ ਨਜ਼ਰ ਆਇਆ। ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਆਪਣੇ ਹਲਕੇ ਵਿੱਚ ਨੰਗੇ ਪੈਰੀਂ ਚੋਣ ਪ੍ਰਚਾਰ ਕਰ ਰਹੇ ਹਨ।

ਦਲਵੀਰ ਸਿੰਘ ਗੋਲਡੀ ਦਾ ਕਹਿਣਾ ਹੈ ਕਿ, ‘ਮੇਰੇ ਲੋਕ ਮੇਰੇ ਲਈ ਭਗਵਾਨ ਦੇ ਬਰਾਬਰ ਹਨ। ਇਸ ਲਈ ਮੈਂ ਨੰਗੇ ਪੈਰੀਂ ਘਰ ਘਰ ਜਾ ਕੇ ਚੋਣ ਪ੍ਰਚਾਰ ਕਰ ਰਿਹਾ ਹਾਂ।’ ਦਲਵੀਰ ਗੋਲਡੀ ਨੇ ਕਿਹਾ ਕਿ, ‘ਲੋਕਾਂ ਕੋਲ ਮੈਨੂੰ ਨੰਗੇ ਪੈਰੀਂ ਆਉਣ ‘ਚ ਕੋਈ ਮੁਸ਼ਕਲ ਨਹੀਂ ਹੈ, ਨੰਗੇ ਪੈਰ ਜ਼ਰੂਰ ਆ ਰਿਹਾਂ ਪਰ ਲੋਕਾਂ ਦਾ ਭਰਪੂਰ ਸਮਰਥਨ ਵੀ ਮਿਲ ਰਿਹਾ ਹੈ।’

ਦੂਜੇ ਪਾਸੇ ਵਿਧਾਨ ਸਭਾ ਹਲਕਾ ਧੂਰੀ ਤੋਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ। ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਵੀ ਹਨ। ਦਲਵੀਰ ਗੋਲਡੀ ਦੇ ਨੰਗੇ ਪੈਰੀਂ ਚੋਣ ਪ੍ਰਚਾਰ ‘ਤੇ ਤੰਜ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ, ਮੈਂ ਹਾਲ ਹੀ ਵਿੱਚ ਇਸ ਹਲਕੇ ਤੋਂ ਨਾਮਜ਼ਦਗੀ ਭਰੀ ਹੈ ਤੇ ਧੂਰੀ ਦਾ ਵਿਧਾਇਕ ਨੰਗੇ ਪੈਰ ਚੱਲ ਰਿਹਾ ਹੈ। ਭਗਵੰਤ ਮਾਨ ਨੇ ਦਲਵੀਰ ਗੋਲਡੀ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ‘ਠੰਢ ਬਹੁਤ ਹੈ ਚੋਣਾਂ ਵਿੱਚ ਜਿੱਤ ਹਾਰ ਹੁੰਦੀ ਰਹਿੰਦੀ ਹੈ ਤੁਸੀਂ ਨੰਗੇ ਪੈਰੀਂ ਪ੍ਰਚਾਰ ਨਾ ਕਰੋ ਐਵੇਂ ਠੰਢ ਲੱਗ ਜਾਵੇਗੀ।’

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

- Advertisement -

Share this Article
Leave a comment