Union Budget 2023: Income Tax ‘ਚ ਸਭ ਤੋਂ ਵੱਡੀ ਛੋਟ, ਜਾਣੋ ਕੀ ਹੋਏ ਬਦਲਾਅ

Prabhjot Kaur
2 Min Read

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੱਧ ਵਰਗ ਦੇ ਨਾਗਰਿਕਾਂ ਲਈ ਬਜਟ ਵਿੱਚ ਵੱਡਾ ਐਲਾਨ ਕੀਤਾ ਹੈ। ਹੁਣ ਸਰਕਾਰ 7 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲਵੇਗੀ। ਹੁਣ ਤੱਕ 5 ਲੱਖ ਰੁਪਏ ਤੋਂ ਵੱਧ ਦੀ ਆਮਦਨ ‘ਤੇ ਟੈਕਸ ਦੇਣਾ ਪੈਂਦਾ ਸੀ। ਇਸ ਤੋਂ ਇਲਾਵਾ ਸਰਕਾਰ ਨੇ ਟੈਕਸ ਸਲੈਬ ਵਿੱਚ ਵੀ ਬਦਲਾਅ ਕੀਤਾ ਹੈ।

ਆਸਾਨ ਸ਼ਬਦਾਂ ‘ਚ ਸਮਝੋ ਨਵਾਂ ਟੈਕਸ ਸਲੈਬ

ਜੇਕਰ ਤੁਹਾਡੀ ਆਮਦਨ 7 ਲੱਖ ਜਾਂ ਇਸ ਤੋਂ ਘੱਟ ਹੈ ਤਾਂ ਤੁਹਾਨੂੰ ਇਸ ‘ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਜੇਕਰ ਤੁਹਾਡੀ ਆਮਦਨ 7 ਲੱਖ ਤੋਂ ਵੱਧ ਹੈ ਤਾਂ ਹੀ ਤੁਸੀਂ ਟੈਕਸ ਦੇ ਘੇਰੇ ਵਿੱਚ ਆਉਗੇ। ਉਦਾਹਰਣ ਵਜੋਂ ਮੰਨ ਲਵੋ ਤੁਹਾਡੀ ਆਮਦਨ 9 ਲੱਖ ਰੁਪਏ ਹੈ। ਅਜਿਹੇ ‘ਚ ਤੁਹਾਨੂੰ ਕੁੱਲ 45 ਹਜ਼ਾਰ ਰੁਪਏ ਦਾ ਟੈਕਸ ਦੇਣਾ ਪਵੇਗਾ। ਤੁਹਾਡੀ ਆਮਦਨ ਦੇ 3 ਲੱਖ ਰੁਪਏ ਟੈਕਸ ਮੁਕਤ ਹੋਣਗੇ। 3 ਤੋਂ 6 ਲੱਖ ਰੁਪਏ ਤੱਕ ਦੀ ਆਮਦਨ ‘ਤੇ ਪੰਜ ਫੀਸਦੀ ਯਾਨੀ 15,000 ਰੁਪਏ ਟੈਕਸ ਲੱਗੇਗਾ। 6 ਤੋਂ 9 ਲੱਖ ਰੁਪਏ ਦੀ ਆਮਦਨ ‘ਤੇ 10 ਫੀਸਦੀ ਯਾਨੀ 30 ਹਜ਼ਾਰ ਰੁਪਏ ਟੈਕਸ ਲੱਗੇਗਾ। ਇਸ ਤਰ੍ਹਾਂ ਤੁਹਾਡੀ ਕੁੱਲ ਟੈਕਸ ਦੇਣਦਾਰੀ 45 ਹਜ਼ਾਰ ਰੁਪਏ ਹੋ ਜਾਵੇਗੀ।

ਨਵੇਂ ਟੈਕਸ ਸਲੈਬ ਦੇ ਫਾਇਦੇ

- Advertisement -

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਖੁਦ ਵੀ ਨਵੇਂ ਟੈਕਸ ਸਲੈਬ ਦੇ ਲਾਭਾਂ ਨੂੰ ਸੂਚੀਬੱਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ 9 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲਿਆਂ ਨੂੰ 60,000 ਰੁਪਏ ਟੈਕਸ ਦੇਣਾ ਪੈਂਦਾ ਸੀ। ਹੁਣ ਇਨ੍ਹਾਂ ਲੋਕਾਂ ਨੂੰ 25 ਫੀਸਦੀ ਤੱਕ ਦਾ ਲਾਭ ਮਿਲੇਗਾ। ਅਜਿਹੇ ਲੋਕਾਂ ਨੂੰ ਹੁਣ ਸਿਰਫ 45 ਹਜ਼ਾਰ ਰੁਪਏ ਦਾ ਟੈਕਸ ਦੇਣਾ ਪਵੇਗਾ। ਇਸੇ ਤਰ੍ਹਾਂ ਪਹਿਲਾਂ 15 ਲੱਖ ਰੁਪਏ ਤੱਕ ਦੀ ਆਮਦਨ ‘ਤੇ 1 ਲੱਖ 87 ਹਜ਼ਾਰ 500 ਰੁਪਏ ਦਾ ਟੈਕਸ ਲਗਾਇਆ ਜਾਂਦਾ ਸੀ। ਹੁਣ 20 ਫੀਸਦੀ ਦੇ ਲਾਭ ਨਾਲ ਅਜਿਹੇ ਲੋਕਾਂ ਨੂੰ ਟੈਕਸ ਵਜੋਂ ਸਿਰਫ 1 ਲੱਖ 50 ਹਜ਼ਾਰ ਰੁਪਏ ਦੇਣੇ ਪੈਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment