ਨਿਊਜ਼ ਡੈਸਕ: ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (CBDT) ਦੇ ਚੇਅਰਮੈਨ ਨਿਤਿਨ ਗੁਪਤਾ ਨੇ ਕਿਹਾ ਹੈ ਕਿ ਟੈਕਸ ਰਿਫੰਡ ਕਰਨ ‘ਚ ਲੱਗਣ ਵਾਲੇ ਔਸਤ ਸਮੇਂ ‘ਚ ਕਾਫੀ ਕਮੀ ਆਈ ਹੈ। ਹੁਣ ਤੁਹਾਨੂੰ ਆਮਦਨ ਕਰ ਵਿਭਾਗ ਵੱਲੋਂ 16 ਦਿਨਾਂ ਦੇ ਅੰਦਰ ਰਿਟਰਨ ਜਾਰੀ ਕੀਤੀ ਜਾਵੇਗੀ। ਪਿਛਲੇ ਵਿੱਤੀ ਸਾਲ 2022-23 ਵਿੱਚ, 80 ਪ੍ਰਤੀਸ਼ਤ ਮਾਮਲਿਆਂ ਵਿੱਚ ਰਿਟਰਨ ਭਰਨ ਦੇ ਪਹਿਲੇ 30 ਦਿਨਾਂ ਵਿੱਚ ‘ਰਿਫੰਡ’ ਜਾਰੀ ਕੀਤੇ ਗਏ ਸਨ।
ਸੀਬੀਡੀਟੀ ਮੁਖੀ ਨੇ ਇਹ ਵੀ ਕਿਹਾ ਕਿ ਤਕਨਾਲੋਜੀ ਦੀ ਵਰਤੋਂ ਨੇ ਆਮਦਨ ਟੈਕਸ ਰਿਟਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਹੈ ਅਤੇ ਸਵੈਇੱਛਤ ਪਾਲਣਾ ਨੂੰ ਉਤਸ਼ਾਹਿਤ ਕਰਕੇ ਟੈਕਸਦਾਤਾਵਾਂ ਲਈ ‘ਕਾਰੋਬਾਰ ਕਰਨ ਦੀ ਸੌਖ’ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ। ਗੁਪਤਾ ਨੇ ਕਿਹਾ ਹੈ ਕਿ ਉਨ੍ਹਾਂ ਰਿਟਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ । ਟੈਕਸ ਰਿਫੰਡ ਦੀ ਪ੍ਰਕਿਰਿਆ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਵਿੱਤੀ ਸਾਲ 2022-23 ਵਿੱਚ, ਟੈਕਸ ਰਿਫੰਡ ਲਈ ਔਸਤ ਸਮਾਂ ਸਿਰਫ 16 ਦਿਨ ਸੀ, ਜੋ ਕਿ 2021-22 ਵਿੱਚ 26 ਦਿਨ ਸੀ।
ਇਨਕਮ ਟੈਕਸ ਵਿਭਾਗ ਵੱਲੋਂ ਆਯੋਜਿਤ ਆਨਲਾਈਨ ‘ਸੰਵਾਦ’ ਸੈਸ਼ਨ ‘ਚ ਗੁਪਤਾ ਨੇ ਕਿਹਾ ਹੈ ਕਿ ਆਈਟੀਆਰ ਫਾਈਲ ਕਰਨ ਦੇ ਇਕ ਦਿਨ ਦੇ ਅੰਦਰ ਪ੍ਰਕਿਰਿਆ ਪੂਰੀ ਹੋਣ ‘ਚ ਕਾਫੀ ਵਾਧਾ ਹੋਇਆ ਹੈ। ਇਹ ਮੁਲਾਂਕਣ ਸਾਲ 2021-22 ਵਿੱਚ 21 ਪ੍ਰਤੀਸ਼ਤ ਤੋਂ ਵੱਧ ਕੇ 2022-23 ਵਿੱਚ 42 ਪ੍ਰਤੀਸ਼ਤ ਹੋ ਗਿਆ ਹੈ। ਤਕਨਾਲੋਜੀ ਦੀ ਵਰਤੋਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਵਿਭਾਗ ਨੇ 28 ਜੁਲਾਈ, 2022 ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 22.94 ਲੱਖ ਰਿਟਰਨਾਂ ਦਾ ਨਿਪਟਾਰਾ ਕੀਤਾ ਗਿਆ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.