ਨੌਜਵਾਨ ਬੱਚਾ ਪੈਦਾ ਕਰਨ ਵਿੱਚ ਸੀ ਅਸਮਰਥ? ਘਰ ਦੇ ਪਾ ਰਹੇ ਸਨ ਵਿਆਹ ਲਈ ਦਬਾਅ, ਫਿਰ ਅੱਧੀ ਰਾਤ ਨੂੰ ਘਰ ਵਿੱਚ ਬਿਜਲੀ ਵਾਂਗ ਚੱਲੀਆਂ ਗੋਲੀਆਂ ਤੇ ਵਿਛ ਗਏ ਲਾਸ਼ਾਂ ਦੇ ਢੇਰ

TeamGlobalPunjab
3 Min Read

ਮੋਗਾ : ਸੂਬੇ ਅੰਦਰ ਆਤਮ-ਹੱਤਿਆਵਾਂ ਅਤੇ ਕਤਲ ਦੇ ਮਾਮਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ। ਜਿਸ ਦੇ ਚਲਦਿਆਂ ਅੱਜ ਆਤਮ ਹੱਤਿਆ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਕਿ ਦੇਖਣ, ਸੁਣਨ ਅਤੇ ਪੜ੍ਹਨ ਵਾਲਿਆਂ ਦੇ ਹੱਥ ਪੈਰ ਸੁੰਨ ਹੋ ਗਏ ਹਨ। ਦਰਅਸਲ ਇਹ ਮਾਮਲਾ ਹੈ ਮੋਗਾ ਜਿਲ੍ਹੇ ਦੇ ਪਿੰਡ ਨੱਥੂਰਾਮ ਗਰਬੀ ਦਾ ਜਿੱਥੇ ਇੱਕ ਪਰਿਵਾਰ ਦੇ 5 ਜੀਆਂ ਦੀ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ  ਇੱਕ ਵਿਅਕਤੀ ਨੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ। ਪੁਲਿਸ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮ੍ਰਿਤਕ ਵੱਲੋਂ ਇੱਕ ਆਤਮ ਹੱਤਿਆ ਨੋਟ ਵੀ ਛੱਡਿਆ ਗਿਆ ਹੈ ਜਿਸ ਵਿੱਚ ਉਸ ਨੇ ਇਸ ਸਭ ਦਾ ਕਾਰਨ ਸੈਕਸ ਕਮਜੋਰੀ ਦੱਸਿਆ ਹੈ ਤੇ ਪੁਲਿਸ ਅਨੁਸਾਰ ਉਹ ਅੱਗੇ ਬੱਚਾ ਪੈਦਾ ਕਰਨ ਵਿੱਚ ਅਸਮਰਥ ਹੈ। ਜਿਸ ਕਾਰਨ ਉਹ ਇਸ ਲਈ ਤਣਾਅ ਵਿੱਚ ਸੀ ਕਿਉਂਕਿ ਉਹ ਇਸ ਹਾਲਤ ਵਿੱਚ ਨਾ ਤਾਂ ਜਿੰਦਾ ਰਹਿ ਸਕਦਾ ਸੀ ਤੇ ਨਾ ਹੀ ਇਸ ਲਈ ਮਰ ਸਕਦੇ ਸੀ ਕਿਉਂਕਿ ਉਸ ਦੇ ਪਰਿਵਾਰ ਵਾਲੇ ਉਸ ਤੋਂ ਬਿਨਾਂ ਜਿੰਦਾ ਰਹਿਣਗੇ। ਲਿਹਾਜਾ ਉਹ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਮਾਰ ਕੇ ਆਤਮ ਹੱਤਿਆ ਕਰ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸੰਦੀਪ ਸਿੰਘ ਉਰਫ ਸੰਨੀ ਦਾ ਆਉਂਦੀ ਜਨਵਰੀ ਨੂੰ ਵਿਆਹ ਪੱਕਾ ਕੀਤਾ ਗਿਆ ਸੀ ਤੇ ਇਸ ਗੱਲ ਨੂੰ ਲੈ ਕੇ ਉਸ ਦੇ ਘਰ ਵਿੱਚ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇੱਧਰ ਸੰਦੀਪ ਬੇਹੱਦ ਤਣਾਅ ਵਿੱਚ ਸੀ ਕਿ ਵਿਆਹ ਤੋਂ ਬਾਅਦ ਜੇਕਰ ਉਹ ਆਪਣਾ ਪਰਿਵਾਰ ਅੱਗੇ ਵਧਾਉਣ ਵਿੱਚ ਨਾਕਾਮ ਰਿਹਾ ਤਾਂ ਉਸ ਦਾ ਕੀ ਬਣੇਗਾ? ਪੁਲਿਸ ਅਨੁਸਾਰ ਇਸੇ ਤਣਾਅ ਦੇ ਮਹੌਲ ਵਿੱਚ ਸੰਦੀਪ ਨੇ ਆਪਣੇ ਮਾਮੇ ਦੇ ਘਰੋਂ ਉਸ ਦਾ ਰਿਵਾਲਵਰ ਚੋਰੀ ਕੀਤਾ ਤੇ ਉਸ ਨੂੰ ਆਪਣੇ ਘਰ ਲਕੋ ਲਿਆ। ਜਾਣਕਾਰੀ ਮੁਤਾਬਕ ਬੀਤੀ ਰਾਤ ਸੰਦੀਪ ਬਿਲਕੁਲ ਉਸੇ ਤਰ੍ਹਾਂ ਤਿਆਰ ਹੋਇਆ ਜਿਸ ਤਰ੍ਹਾਂ ਉਹ ਮੰਗਣੀ ਵਾਲੇ ਦਿਨ ਤਿਆਰ ਹੋਇਆ ਸੀ ਤੇ ਇਸ ਤੋਂ ਬਾਅਦ ਉਸ ਨੇ 18 ਪੰਨਿਆ ਦਾ ਇੱਕ ਆਤਮ ਹੱਤਿਆ ਨੋਟ ਲਿਖਿਆ ਤੇ ਬਾਅਦ ਲੁਕਾ ਕੇ ਰੱਖੇ ਚੋਰੀ ਕੀਤੇ ਹੋਏ ਰਿਵਾਲਵਰ ਨਾਲ ਉਸ ਨੇ ਘਰ ਵਿੱਚ ਸੁੱਤੇ ਪਏ ਉਸ ਦੇ ਮਾਤਾ ਪਿਤਾ, ਦਾਦੀ ਸਣੇ ਆਪਣੀ ਵਿਆਹੀ ਹੋਈ ਭੈਣ ਅਤੇ ਉਸ ਦੀ 3 ਸਾਲਾ ਬੱਚੀ ਨੂੰ ਗੋਲੀਆਂ ਮਾਰ ਕੇ ਮਾਰਨ ਤੋਂ ਬਾਅਦ ਖੁਦ ਆਪ ਵੀ ਆਤਮ ਹੱਤਿਆ ਕਰ ਲਈ। ਪੁਲਿਸ ਅਨੁਸਾਰ ਇਸ ਘਟਨਾ ਦੌਰਾਨ ਸੰਦੀਪ ਦੇ ਦਾਦੇ ਦੀ ਜਾਨ ਇਸ ਲਈ ਬਚ ਗਈ ਕਿਉਂਕਿ ਗੋਲੀਆਂ ਦੀ ਅਵਾਜ ਸੁਣ ਕੇ ਉਸ ਦਾ ਦਾਦਾ ਛੁਪ ਕੇ ਬੈਠ ਗਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਸੰਦੀਪ ਨੇ ਆਪਣੇ ਸੁਸਾਇਡ ਨੋਟ ਵਿੱਚ ਲਿਖਿਆ ਹੈ ਕਿ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੇ ਵਿਆਹ ਲਈ ਦਬਾਅ ਪਾਇਆ ਜਾ ਰਿਹਾ ਸੀ, ਪਰ ਉਹ ਆਪਣਾ ਪਰਿਵਾਰ ਅੱਗੇ ਵਧਾਉਣ ‘ਚ ਅਸਮਰਥ ਹੈ ਇਸ ਕਰਕੇ ਹੀ ਉਸ ਨੇ ਇਹ ਕਦਮ ਚੁੱਕਿਆ ਹੈ।

Share this Article
Leave a comment