ਨਵੀਂ ਦਿੱਲੀ- ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਘੋਸ਼ਣਾ ਕੀਤੀ ਕਿ ਯੁੱਧ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਯੂਕਰੇਨ ਤੋਂ ਰੋਮਾਨੀਆ ਦੇ ਰਸਤੇ ਕੱਢਿਆ ਜਾਵੇਗਾ। ਇਸ ਤੋਂ ਬਾਅਦ ਇੱਕ ਨਿਊਜ਼ ਏਜੰਸੀ ਨੇ ਸ਼ੁੱਕਰਵਾਰ ਦੇਰ ਰਾਤ ਰਿਪੋਰਟ ਦਿੱਤੀ ਕਿ 470 ਤੋਂ ਵੱਧ ਭਾਰਤੀ ਵਿਦਿਆਰਥੀਆਂ ਦਾ ਪਹਿਲਾ ਜੱਥਾ ਸੁਸੇਵਾ ਬਾਰਡਰ ਕ੍ਰਾਸਿੰਗ ਰਾਹੀਂ ਰੋਮਾਨੀਆ ਪਹੁੰਚਿਆ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਸੁਸੇਵਾ ‘ਚ ਸਾਡੀ ਟੀਮ ਵਿਦਿਆਰਥੀਆਂ ਨੂੰ ਇੱਥੋਂ ਬੁਖਾਰੇਸਟ ਲੈ ਕੇ ਜਾਵੇਗੀ।
ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਲਈ ਦੋ ਉਡਾਣਾਂ ਚਲਾਏਗੀ। ਉਨ੍ਹਾਂ ਨੇ ਕਿਹਾ ਕਿ ਸੜਕ ਰਾਹੀਂ ਯੂਕਰੇਨ-ਰੋਮਾਨੀਆ ਸਰਹੱਦ ‘ਤੇ ਪਹੁੰਚਣ ਵਾਲੇ ਭਾਰਤੀ ਨਾਗਰਿਕਾਂ ਨੂੰ ਭਾਰਤ ਸਰਕਾਰ ਦੇ ਅਧਿਕਾਰੀ ਬੁਖਾਰੇਸਟ ਲੈ ਜਾਣਗੇ ਤਾਂ ਜੋ ਉਨ੍ਹਾਂ ਨੂੰ ਏਅਰ ਇੰਡੀਆ ਦੀਆਂ ਦੋ ਉਡਾਣਾਂ ਰਾਹੀਂ ਵਾਪਸ ਲਿਆਂਦਾ ਜਾ ਸਕੇ। ਯੂਕਰੇਨ ਨੇ ਵੀਰਵਾਰ ਸਵੇਰੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ। ਇਸ ਲਈ ਭਾਰਤ ਨੂੰ ਆਪਣੇ ਨਾਗਰਿਕਾਂ ਨੂੰ ਰੋਮਾਨੀਆ ਰਾਹੀਂ ਵਾਪਸ ਲਿਆਉਣਾ ਪਵੇਗਾ।
Today afternoon more than 470 students will exit the Ukraine and enter Romania through the Porubne-Siret Border. We are moving Indians located at the border to neighbouring countries for onward evacuation. Efforts are underway to relocate Indians coming from the hinterland. pic.twitter.com/iLFTWHifpm
— India in Ukraine (@IndiainUkraine) February 25, 2022
- Advertisement -
ਅਧਿਕਾਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਦੀ ਇੱਕ ਉਡਾਣ ਸ਼ੁੱਕਰਵਾਰ ਨੂੰ ਰਾਤ ਕਰੀਬ 9 ਵਜੇ ਦਿੱਲੀ ਤੋਂ ਰਵਾਨਾ ਹੋਣੀ ਸੀ, ਜਦਕਿ ਦੂਜੀ ਸ਼ੁੱਕਰਵਾਰ ਰਾਤ ਕਰੀਬ 10.25 ਵਜੇ ਮੁੰਬਈ ਤੋਂ ਰਵਾਨਾ ਹੋਣੀ ਸੀ। ਏਅਰ ਇੰਡੀਆ ਦੀਆਂ ਇਹ ਦੋ ਉਡਾਣਾਂ ਅੱਜ ਬੁਖਾਰੇਸਟ ਤੋਂ ਭਾਰਤ ਲਈ ਰਵਾਨਾ ਹੋਣਗੀਆਂ। ਇਸ ਤੋਂ ਪਹਿਲਾਂ, ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਰੂਪ ਨਾਲ ਦੇਸ਼ ਲਿਆਉਣ ਲਈ ਰੋਮਾਨੀਆ ਅਤੇ ਹੰਗਰੀ ਰਾਹੀਂ ਨਿਕਾਸੀ ਰੂਟ ਸਥਾਪਤ ਕਰਨ ‘ਤੇ ਕੰਮ ਕਰ ਰਿਹਾ ਹੈ।
ਭਾਰਤੀ ਅਧਿਕਾਰੀਆਂ ਦੀਆਂ ਟੀਮਾਂ ਯੂਕਰੇਨ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਵਉਜ਼ਹੋਰੋਡ ਨੇੜੇ ਚੋਪ-ਜ਼ਾਹੋਨੀ ਹੰਗੇਰੀਅਨ ਸਰਹੱਦ,ਚੇਰਨੀਤਸੀ ਨੇੜੇ ਪੋਰਬਨੇ-ਸਿਰੇਟ ਰੋਮਾਨੀਆ ਦੀ ਸਰਹੱਦ ‘ਤੇ ਰਿਸੀਵ ਕਰ ਰਹੀਆਂ ਹਨ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਨਾਗਰਿਕਾਂ, ਖਾਸ ਤੌਰ ‘ਤੇ ਵਿਦਿਆਰਥੀਆਂ ਨੂੰ, ਜੋ ਇਨ੍ਹਾਂ ਸਰਹੱਦੀ ਚੌਕੀਆਂ ਦੇ ਨੇੜੇ ਰਹਿੰਦੇ ਹਨ, ਨੂੰ ਵਿਦੇਸ਼ ਮੰਤਰਾਲੇ ਦੀਆਂ ਟੀਮਾਂ ਨਾਲ ਸੰਪਰਕ ਵਿੱਚ ਰਹਿਣ ਅਤੇ ਸੰਗਠਿਤ ਢੰਗ ਨਾਲ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ। ਉਪਰੋਕਤ ਰੂਟ ਚਾਲੂ ਹੋਣ ਤੋਂ ਬਾਅਦ, ਆਪਣੇ ਤੌਰ ‘ਤੇ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਸਰਹੱਦੀ ਚੌਕੀਆਂ ‘ਤੇ ਅੱਗੇ ਵਧਣ ਦੀ ਸਲਾਹ ਦਿੱਤੀ ਜਾਵੇਗੀ। ਭਾਰਤੀ ਦੂਤਾਵਾਸ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪਾਸਪੋਰਟ, ਨਕਦੀ (ਅਮਰੀਕੀ ਡਾਲਰ ਵਿੱਚ), ਹੋਰ ਜ਼ਰੂਰੀ ਵਸਤੂਆਂ ਅਤੇ ਕੋਵਿਡ-19 ਟੀਕਾਕਰਨ ਸਰਟੀਫਿਕੇਟ ਆਪਣੇ ਨਾਲ ਸਰਹੱਦੀ ਚੌਕੀਆਂ ‘ਤੇ ਲੈ ਕੇ ਜਾਣ।
ਭਾਰਤੀ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ”ਭਾਰਤੀ ਝੰਡੇ ਦਾ ਪ੍ਰਿੰਟ ਆਉਟ ਲੈਣ ਅਤੇ ਯਾਤਰਾ ਦੌਰਾਨ ਵਾਹਨਾਂ ਅਤੇ ਬੱਸਾਂ ‘ਤੇ ਪ੍ਰਮੁੱਖਤਾ ਨਾਲ ਚਿਪਕਾਉਣ।” ਅਧਿਕਾਰੀਆਂ ਨੇ ਕਿਹਾ ਕਿ ਲਗਭਗ 20,000 ਭਾਰਤੀ, ਮੁੱਖ ਤੌਰ ‘ਤੇ ਵਿਦਿਆਰਥੀ, ਇਸ ਸਮੇਂ ਯੂਕਰੇਨ ਵਿੱਚ ਫਸੇ ਹੋਏ ਹਨ। ਯੂਕਰੇਨ ਦੀ ਰਾਜਧਾਨੀ ਕੀਵ ਅਤੇ ਰੋਮਾਨੀਆ ਦੀ ਸਰਹੱਦੀ ਚੌਕੀ ਵਿਚਕਾਰ ਦੂਰੀ ਲਗਭਗ 600 ਕਿਲੋਮੀਟਰ ਹੈ ਅਤੇ ਸੜਕ ਦੁਆਰਾ ਸਫ਼ਰ ਕਰਨ ਵਿੱਚ ਸਾਢੇ 8 ਤੋਂ 11 ਘੰਟੇ ਲੱਗਦੇ ਹਨ। ਬੁਖਾਰੇਸਟ ਰੋਮਾਨੀਅਨ ਚੈਕ ਪੁਆਇੰਟ ਤੋਂ ਲਗਭਗ 500 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਸੜਕ ਦੁਆਰਾ ਇੱਥੇ ਪਹੁੰਚਣ ਲਈ 7 ਤੋਂ 9 ਘੰਟੇ ਲੱਗਦੇ ਹਨ। ਕੀਵ ਅਤੇ ਹੰਗਰੀ ਦੀ ਸਰਹੱਦੀ ਚੌਕੀ ਵਿਚਕਾਰ ਦੂਰੀ ਲਗਭਗ 820 ਕਿਲੋਮੀਟਰ ਹੈ ਅਤੇ ਇਸ ਨੂੰ ਸੜਕ ਦੁਆਰਾ ਪੂਰਾ ਕਰਨ ਲਈ 12-13 ਘੰਟੇ ਲੱਗਦੇ ਹਨ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.