ਦਿੱਲੀ ‘ਚ ਪੀਜ਼ਾ ਡਿਲਵਰੀ ਬੁਆਏ ਦੀ ਰਿਪੋਰਟ ਪਾਜ਼ਿਟਿਵ, 72 ਪਰਿਵਾਰਾਂ ਨੂੰ ਕੀਤਾ ਗਿਆ ਕੁਆਰੰਟਾਈਨ

TeamGlobalPunjab
1 Min Read

ਨਵੀਂ ਦਿੱਲੀ:  ਦਿੱਲੀ ਵਿਚ ਇਕ ਪੀਜ਼ਾ ਡਿਲਵਰੀ ਬੁਆਏ ਦੇ ਕੋਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਆਇਸੋਲੇਟ ਕੀਤਾ ਗਿਆ ਹੈ ਤਾਂ ਉਥੇ ਦੱਖਣੀ ਦਿੱਲੀ ਦੇ ਹੌਜ ਖਾਸ ਅਤੇ ਮਾਲਦੀਵ ਨਗਰ ਦੇ 72 ਪਰਿਵਾਰਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਜਿੱਥੇ ਜਿੱਥੇ ਡਿਲਵਰੀ ਬੁਆਏ ਨੇ ਪੀਜ਼ਾ ਡਿਲੀਵਰੀ ਕੀਤਾ ਸੀ ਘਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁੱਛ ਪੜਤਾਲ ਦੇ ਆਧਾਰ ‘ਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇਹ ਡਿਲਵਰੀ ਬੁਆਏ ਹੋਰ ਕਿੰਨੇ ਲੋਕਾਂ ਨੂੰ ਮਿਲਿਆ ਤਾਂ ਜੋ ਉਨ੍ਹਾਂ ਨੂੰ ਵੀ ਕੁਆਰੰਟਾਈਨ ਕੀਤਾ ਜਾ ਸਕੇ।

ਇਹ ਡਿਲਵਰੀ ਬੁਆਏ ਨਾਮੀ ਪੀਜ਼ਾ ਕੰਪਨੀ ਨਾਲ ਜੁੜਿਆ ਹੋਇਆ ਹੈ। ਦੱਖਣੀ ਦਿੱਲੀ ਦੇ ਜ਼ਿਲ੍ਹਾ ਅਧਿਕਾਰੀ ਬੀਐਮ ਮਿਸ਼ਰਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਇਆ ਡਿਲਵਰੀ ਬੁਆਏ ਨਾਮੀ ਪੀਜ਼ਾ ਕੰਪਨੀ ਦੀ ਚੇਨ ਨਾਲ ਜੁੜਿਆ ਹੋਇਆ ਹੈ। ਉਸ ਦਾ ਟੈਸਟ ਮੰਗਲਵਾਰ ਨੂੰ ਕਰਵਾਇਆ ਸੀ।

Share this Article
Leave a comment