ਕੋਹਰੇ ਤੋਂ ਬਾਅਦ ਪਵੇਗੀ ਮੌਸਮ ਦੀ ਨਵੀਂ ਮਾਰ, ਕੜਾਕੇ ਦੀ ਠੰਢ ਵਿਚਾਲੇ ਮੀਂਹ ਦੇ ਆਸਾਰ

Prabhjot Kaur
1 Min Read

ਨਵੀਂ ਦਿੱਲੀ: ਦੇਸ਼ ਦੇ ਉੱਤਰੀ ਖੇਤਰ ‘ਚ ਹੱਡ ਚੀਰਵੀਂ ਠੰਡ ਅਤੇ ਸੰਘਣੀ ਧੁੰਦ ਦੀ ਸਥਿਤੀ ਬਣੀ ਹੋਈ ਹੈ। ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸਵੇਰੇ ਸੰਘਣੀ ਧੁੰਦ ਛਾਈ ਰਹੀ। ਤ੍ਰੇਲ ਦੀਆਂ ਬੂੰਦਾਂ ਮੀਂਹ ਵਾਂਗ ਡਿੱਗਦੀਆਂ ਰਹੀਆਂ। ਰਾਜਧਾਨੀ ਦਿੱਲੀ ਲਗਾਤਾਰ 5ਵੇਂ ਦਿਨ ਕਈ ਪਹਾੜੀ ਇਲਾਕਿਆਂ ਨਾਲੋਂ ਠੰਢੀ ਰਹੀ।

ਭਾਰਤੀ ਮੌਸਮ ਵਿਭਾਗ (IMD) ਨੇ ਮੰਗਲਵਾਰ ਤੋਂ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਠੰਡ ਅਤੇ ਧੁੰਦ ਘਟਣ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਦੇ ਡਾਇਰੈਕਟਰ ਜਨਰਲ ਡਾ. ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ, 10 ਜਨਵਰੀ ਨੂੰ ਤਾਪਮਾਨ ਹੌਲੀ-ਹੌਲੀ ਵਧੇਗਾ। ਉਥੇ ਹੀ ਮੰਗਲਵਾਰ ਸਵੇਰੇ ਰਾਸ਼ਟਰੀ ਰਾਜਧਾਨੀ ‘ਚ ਸਵੇਰੇ ਧੁੰਦ ਅਤੇ ਠੰਡ ਕਾਰਨ ਦਿੱਲੀ-ਕਾਠਮੰਡੂ, ਦਿੱਲੀ-ਜੈਪੁਰ, ਦਿੱਲੀ-ਸ਼ਿਮਲਾ, ਦਿੱਲੀ-ਦੇਹਰਾਦੂਨ, ਦਿੱਲੀ-ਚੰਡੀਗੜ੍ਹ-ਕੁੱਲੂ ਉਡਾਣਾਂ ‘ਚ ਦੇਰੀ ਹੋਈ।

ਸੋਮਵਾਰ ਨੂੰ ਆਗਰਾ, ਲਖਨਊ, ਬਠਿੰਡਾ ਸਣੇ ਕਈ ਥਾਵਾਂ ‘ਤੇ ਵਿਜ਼ੀਬਿਲਟੀ ਜ਼ੀਰੋ ‘ਤੇ ਆ ਗਈ। ਦਿੱਲੀ ਦੇ ਸਫਦਰਜੰਗ ਅਤੇ ਰਿੱਜ ‘ਚ ਵਿਜ਼ੀਬਿਲਟੀ 25 ਮੀਟਰ ਰਿਕਾਰਡ ਕੀਤੀ ਗਈ। ਸੰਘਣੀ ਧੁੰਦ ਕਾਰਨ ਰੇਲ ਸੰਚਾਲਨ ਵੀ ਪ੍ਰਭਾਵਿਤ ਹੋਇਆ ਹੈ। ਸੋਮਵਾਰ ਨੂੰ 82 ਐਕਸਪ੍ਰੈਸ ਟਰੇਨਾਂ ਸਮੇਤ 267 ਟਰੇਨਾਂ ਨੂੰ ਰੱਦ ਕਰਨਾ ਪਿਆ। ਰਾਜਧਾਨੀ ਸਣੇ 170 ਟਰੇਨਾਂ ਇਕ ਤੋਂ ਸੱਤ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਸਨ।

Share this Article
Leave a comment