ਹੁਣ ਯੂਕੇ ‘ਚ 18 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਲਈ ਜੂਏ ਦਾ ਇਸ਼ਤਿਹਾਰ ਨਹੀਂ ਦੇ ਸਕਣਗੀਆਂ ਮਸ਼ਹੂਰ ਹਸਤੀਆਂ

TeamGlobalPunjab
2 Min Read

ਲੰਡਨ- ਯੂਕੇ ਨੇ ਅਜਿਹੇ ਜੂਏ ਦੇ ਇਸ਼ਤਿਹਾਰਾਂ ਦੇ ‘ਤੇ ਪਾਬੰਦੀ ਲਗਾ ਦਿੱਤੀ ਹੈ ਜੋ 18 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਵਿੱਚ ਪ੍ਰਸਿੱਧ ਹਨ। ਮਸ਼ਹੂਰ ਹਸਤੀਆਂ ਹੁਣ ਇਸ ਵਿੱਚ ਇੰਡੋਰਸ ਨਹੀਂ ਕਰ ਸਕਣਗੀਆਂ। ਬ੍ਰਿਟੇਨ ਦੀ ਸਾਇੰਸ ਸਟੈਂਡਰਡ ਅਥਾਰਟੀ (ਏ.ਐੱਮ.ਏ.) ਨੇ ਮੰਗਲਵਾਰ ਨੂੰ ਨਵੇਂ ਸਖ਼ਤ ਨਿਯਮ ਜਾਰੀ ਕੀਤੇ ਹਨ, ਜੋ ਅਕਤੂਬਰ ਤੋਂ ਲਾਗੂ ਹੋਣਗੇ। ਇਸ ਵਿੱਚ ਕਿਹਾ ਗਿਆ ਹੈ ਕਿ ਨੌਜਵਾਨਾਂ ਅਤੇ ਕਮਜ਼ੋਰ ਦਰਸ਼ਕਾਂ ਨੂੰ ਜੂਏ ਦੀ ਲਤ ਤੋਂ ਬਚਾਉਣ ਦੀ ਲੋੜ ਹੈ।

ਜੂਏ ਦੇ ਇਸ਼ਤਿਹਾਰਾਂ ਦਾ ਦਰਸ਼ਕਾਂ ‘ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਖਾਸ ਤੌਰ ‘ਤੇ ਜੇਕਰ ਵੱਡੀਆਂ ਹਸਤੀਆਂ, ਖਿਡਾਰੀ, ਸੋਸ਼ਲ ਮੀਡੀਆ ਪ੍ਰਭਾਵਕ ਆਦਿ ਇਸ ਵਿੱਚ ਸ਼ਾਮਲ ਹੁੰਦੇ ਹਨ। ਤਾਂ ਇਸ ਨਾਲ ਲੋਕਾਂ ਦਾ ਨੁਕਸਾਨ ਹੁੰਦਾ ਹੈ। ਇਹਨਾਂ ਮਸ਼ਹੂਰ ਹਸਤੀਆਂ ਦੀ 18 ਸਾਲ ਤੋਂ ਘੱਟ ਉਮਰ ਦੇ ਦਰਸ਼ਕਾਂ ਦੇ ਦਿਲਾਂ ਵਿੱਚ ਡੂੰਘੀ ਪਹੁੰਚ ਹੁੰਦੀ ਹੈ।

ਫੁੱਟਬਾਲ ਕਲੱਬ ਮੈਨਚੈਸਟਰ ਯੂਨਾਈਟਿਡ ਦੇ ਕ੍ਰਿਸਟੀਆਨੋ ਰੋਨਾਲਡੋ, ਚੇਲਸੀ ਦੇ ਮੈਨੇਜਰ ਜੋਸ ਮੋਰਿੰਹੋ ਅਜਿਹੇ ਇਸ਼ਤਿਹਾਰਾਂ ਵਿੱਚ ਨਜ਼ਰ ਆਏ ਹਨ। ਇਸ ਦੇ ਖਿਲਾਫ਼ ਬ੍ਰਿਟੇਨ ਦੀ ਇਸ਼ਤਿਹਾਰਾਂ ਦੀ ਕਮੇਟੀ ਨੇ ਏ.ਐੱਸ.ਏ. ਨੂੰ ਪੱਤਰ ਲਿਖਿਆ ਹੈ। ਉਸ ਨੇ ਇਨ੍ਹਾਂ ਇਸ਼ਤਿਹਾਰਾਂ ਨੂੰ ਨੈਤਿਕ ਨਿਯਮਾਂ ਦੇ ਵਿਰੁੱਧ ਦੱਸਿਆ ਸੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਕਿਸ਼ੋਰਾਂ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਲਈ ਨਹੀਂ ਬਣਾਇਆ ਜਾਣਾ ਚਾਹੀਦਾ।

ਇਸ ਤੋਂ ਪਹਿਲਾਂ, ਯੂਕੇ ਸਰਕਾਰ ਨੇ ਸਵੇਰੇ 5.30 ਵਜੇ ਤੋਂ ਰਾਤ 9.00 ਵਜੇ ਤੱਕ ਟੀਵੀ ਆਦਿ ‘ਤੇ ਜੰਕ ਫੂਡ ਦੇ ਇਸ਼ਤਿਹਾਰਾਂ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਜੰਕ ਫੂਡ ਇਸ਼ਤਿਹਾਰਾਂ ਨਾਲ ਸਬੰਧਤ ਇਹ ਨਿਯਮ ਜਨਵਰੀ ਤੋਂ ਲਾਗੂ ਹਨ। ਇਸ ਮਨਾਹੀ ਦਾ ਇਹੀ ਮਕਸਦ ਹੈ ਕਿ ਬੱਚਿਆਂ ਨੂੰ ਗੈਰ-ਸਿਹਤਮੰਦ ਭੋਜਨ ਦਾ ਸਾਹਮਣਾ ਘੱਟ ਕਰਨਾ ਚਾਹੀਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment