ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਕਿਹਾ- ਦੋ ਹਿੰਦੋਸਤਾਨ ਬਣਾ ਦਿੱਤੇ ਇੱਕ ਅਮੀਰਾਂ ਦਾ ਤੇ ਦੂਜਾ ਗਰੀਬਾਂ ਦਾ’

TeamGlobalPunjab
1 Min Read

ਨਵੀਂ ਦਿੱਲੀ— ਸੰਸਦ ‘ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਭਾਸ਼ਣ ‘ਤੇ ਧੰਨਵਾਦ ਦੇ ਮਤੇ ‘ਤੇ ਚਰਚਾ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ।  ਉਨ੍ਹਾਂ ਕਿਹਾ ਕਿ ਹਿੰਦੋਸਤਾਨ ਦੇ 84 ਫੀਸਦੀ ਲੋਕਾਂ ਦੀ ਆਮਦਨੀ ਘਟੀ ਹੈ ਅਤੇ ਉਹ ਤੇਜ਼ੀ ਨਾਲ ਗਰੀਬੀ ਵੱਲ ਵਧ ਰਹੇ ਹਨ। 27 ਕਰੋੜ ਲੋਕਾਂ ਨੂੰ ਅਸੀਂ ਗਰੀਬੀ ਤੋਂ ਕੱਢਿਆ ਸੀ ਤੇ ਐੱਨ. ਡੀ. ਏ. ਸਰਕਾਰ ਨੇ 23 ਕਰੋੜ ਲੋਕਾਂ ਨੂੰ ਗਰੀਬੀ ਵੱਲ ਧੱਕ ਦਿੱਤਾ।

ਰਾਹੁਲ ਗਾਂਧੀ ਨੇ ਕਿਹਾ ਕਿ 2021 ਵਿਚ ਤਿੰਨ ਕਰੋੜ ਨੌਜਵਾਨਾਂ ਨੇ ਰੁਜ਼ਗਾਰ ਗੁਆਇਆ ਹੈ, 50 ਸਾਲ ਤੋਂ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਅੱਜ ਹਿੰਦੂਸਤਾਨ ਵਿਚ ਹੈ। ਤੁਸੀਂ ਮੇਕ ਇੰਨ ਇੰਡੀਆ, ਸਟਾਰਟਅਪ ਇੰਡੀਆ ਦੀ ਗੱਲ ਕੀਤੀ ਪਰ ਜੋ ਰੁਜ਼ਗਾਰ ਸਾਡੇ ਨੌਜਵਾਨਾਂ ਨੂੰ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲਿਆ ਤੇ ਜੋ ਸੀ ਉਹ ਗਾਇਬ ਹੋ ਗਿਆ।ਇੱਕ ਅਮੀਰਾਂ ਦਾ ਹਿੰਦੋਸਤਾਨ ਤੇ ਦੂਜਾ ਗਰੀਬਾਂ ਦਾ ਹਿੰਦੋਸਤਾਨ। ਇਨ੍ਹਾਂ ਦੋਵੇਂ ਹਿੰਦੋਸਤਾਨਾਂ ਦੇ ਵਿਚ ਖਾਈ ਵਧਦੀ ਜਾ ਰਹੀ ਹੈ। ਗਰੀਬ ਹਿੰਦੋਸਤਾਨ ਕੋਲ ਅੱਜ ਰੋਜ਼ਗਾਰ ਨਹੀਂ ਹੈ।

Share this Article
Leave a comment