ਪੰਜਾਬ ਦੇ ਜੀਐਸਟੀ ਤੇ ਵੈਟ ਦੀ ਕੁਲੈਕਸ਼ਨ ਰਾਸ਼ੀ ‘ਚ ਹੋਇਆ ਵਾਧਾ

TeamGlobalPunjab
3 Min Read

ਚੰਡੀਗੜ੍ਹ :- ਪੰਜਾਬ ਨੂੰ ਇਸ ਸਾਲ ਜਨਵਰੀ ਮਹੀਨੇ ਦੌਰਾਨ ਜੀਐਸਟੀ, ਵੈਟ ਤੇ ਸੀਐਸਟੀ ਤੋਂ ਕੁੱਲ 1733.95 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ ਜਦਕਿ ਪਿਛਲੇ ਸਾਲ ਜਨਵਰੀ 2020 ‘ਚ ਇਹ ਮਾਲੀਆ 1646.4 ਕਰੋੜ ਰੁਪਏ ਸੀ। ਇਸ ਤਰ੍ਹਾਂ ਜਨਵਰੀ ਮਹੀਨੇ ‘ਚ ਕੁੱਲ ਮਾਲੀਏ ‘ਚ ਪਿਛਲੇ ਸਾਲ ਦੇ ਮੁਕਾਬਲੇ 5.32 ਫੀਸਦੀ ਵਾਧਾ ਹੋਇਆ।
ਪੰਜਾਬ ਦਾ ਜਨਵਰੀ 2021 ਮਹੀਨੇ ਦੌਰਾਨ ਕੁੱਲ ਜੀਐਸਟੀ ਮਾਲੀਆ 1185.96 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਮਹੀਨੇ ਦਾ ਕੁੱਲ ਜੀਐਸਟੀ ਮਾਲੀਆ 1194.81 ਕਰੋੜ ਸੀ, ਜੋ ਕਿ ਪਿਛਲੇ ਸਾਲ ਨਾਲੋਂ 0.74 ਫੀਸਦੀ ਦਾ ਘਾਟਾ ਦਰਸਾਉਂਦਾ ਹੈ।
ਪੰਜਾਬ ਦੇ ਕਰ ਕਮਿਸ਼ਨਰ ਦਫਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪ੍ਰੈਲ ਤੋਂ ਜਨਵਰੀ, 2021 ਦੌਰਾਨ ਪੰਜਾਬ ਦਾ ਕੁੱਲ ਜੀਐਸਟੀ ਮਾਲੀਆ 9066.96 ਕਰੋੜ ਰੁਪਏ ਸੀ ਜਦਕਿ ਪਿਛਲੇ ਸਾਲ ਇਨ੍ਹਾਂ 10 ਮਹੀਨਿਆਂ ਦੇ ਸਮੇਂ ਦੌਰਾਨ ਕੁੱਲ ਜੀਐਸਟੀ ਮਾਲੀਆ 10,562.51 ਕਰੋੜ ਰੁਪਏ ਸੀ। ਇਸ ਤਰ੍ਹਾਂ 14 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਵਰੀ 2021 ਦੇ ਮਹੀਨੇ ਸੁਰੱਖਿਅਤ ਮਾਲੀਆ 2403 ਕਰੋੜ ਹੈ ਜਿਸ ਚੋਂ ਪੰਜਾਬ ਸੂਬੇ ਨੇ 1185.96 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋ ਕਿ ਕੁੱਲ ਸੁਰੱਖਿਅਤ ਮਾਲੀਏ ਦਾ ਕਰੀਬ 49.35 ਫੀਸਦੀ ਬਣਦਾ ਹੈ। ਇਸ ਤਰ੍ਹਾਂ ਜਨਵਰੀ 2021 ਦੇ ਮਹੀਨੇ ਲਈ ਬਕਾਇਆ ਮੁਆਵਜ਼ੇ ਦੀ ਰਕਮ 1217.04 ਕਰੋੜ ਰੁਪਏ ਹੈ ਜੋ ਕਿ ਹਾਲੇ ਤਕ ਪ੍ਰਾਪਤ ਨਹੀਂ ਹੋਈ। ਇਸੇ ਤਰ੍ਹਾਂ ਅਪਰੈਲ ਤੋਂ ਜਨਵਰੀ 2021 ਦੇ ਸਮੇਂ ਦੌਰਾਨ ਮੁਆਵਜ਼ੇ ਦੀ ਰਕਮ 8253 ਕਰੋੜ ਰੁਪਏ ਬਣਦੀ ਹੈ ਜੋ ਕਿ ਭਾਰਤ ਸਰਕਾਰ ਵੱਲ ਬਾਕਾਇਆ ਪਈ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਰਾਸ਼ਟਰੀ ਕੁੱਲ ਜੀਐਸਟੀ ਮਾਲੀਆ ਸੰਗ੍ਰਹਿ ਜਨਵਰੀ 2021 ਦੇ ਮਹੀਨੇ ਦੌਰਾਨ 1,19,847 ਕਰੋੜ ਰੁਪਏ ਹੈ ਜਦੋਂ ਕਿ ਪਿਛਲੇ ਸਾਲ ਜਨਵਰੀ 2020 ਦੇ ਮਹੀਨੇ ਦੌਰਾਨ ਕੁੱਲ ਰਾਸ਼ਟਰੀ ਜੀਐਸਟੀ ਦਾ ਮਾਲੀਆ 1,10,828 ਕਰੋੜ ਰੁਪਏ ਇਕੱਤਰ ਹੋਇਆ। ਇਸ ਤਰ੍ਹਾਂ 8 ਫੀਸਦੀ ਵਾਧਾ ਦਰਜ ਹੋਇਆ। ਜਨਵਰੀ 2021 ਲਈ ਕੌਮੀ ਐਸਜੀਐਸਟੀ ਕੁੱਲ 48,385 ਕਰੋੜ ਰੁਪਏ ਇਕੱਤਰ ਹੋਇਆ ਜਿਸ ‘ਚ ਪੰਜਾਬ ਦਾ ਯੋਗਦਾਨ 2.5 ਫੀਸਦੀ ਰਿਹਾ।
ਉਨ੍ਹਾਂ ਅੱਗੇ ਦੱਸਿਆ ਕਿ ਜੀ.ਐਸ.ਟੀ. ਤੋਂ ਇਲਾਵਾ ਪੰਜਾਬ ਸੂਬੇ ਨੂੰ ਵੈਟ ਤੇ ਸੀਐਸਟੀ ਤੋਂ ਵੀ ਟੈਕਸ/ਮਾਲੀਆ ਪ੍ਰਾਪਤ ਹੁੰਦਾ ਹੈ। ਵੈਟ ਅਤੇ ਸੀਐਸਟੀ ਇਕੱਤਰ ਕਰਨ ‘ਚ ਪ੍ਰਮੁੱਖ ਯੋਗਦਾਨ ਕਰਨ ਵਾਲੇ ਉਤਪਾਦ ਸ਼ਰਾਬ ਤੇ ਪੰਜ ਪੈਟਰੋਲੀਅਮ ਉਤਪਾਦ ਹਨ। ਜਨਵਰੀ 2021 ਦੇ ਮਹੀਨੇ ‘ਚ ਵੈਟ ਅਤੇ ਸੀਐਸਟੀ ਦੀ ਕੁਲੈਕਸ਼ਨ 547.99 ਕਰੋੜ ਰੁਪਏ ਹੈ, ਜਦੋਂ ਕਿ ਪਿਛਲੇ ਸਾਲ ਜਨਵਰੀ 2020 ਦੇ ਮਹੀਨੇ ਲਈ ਇਹੋ ਕੁਲੈਕਸ਼ਨ 451.59 ਕਰੋੜ ਰੁਪਏ ਸੀ। ਇਸ ਤਰ੍ਹਾਂ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 21.34 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਬੁਲਾਰੇ ਨੇ ਅੱਗੇ ਦੱਸਿਆ ਕਿ ਅਪਰੈਲ ਤੋਂ ਜਨਵਰੀ 2021 ਲਈ ਵੈਟ ਤੇ ਸੀਐਸਟੀ ਕੁੱਲ ਮਾਲੀਆ 5022.01 ਕਰੋੜ ਰੁਪਏ ਰਿਹਾ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਕੁੱਲ ਮਾਲੀਆ 4589.18 ਕਰੋੜ ਰੁਪਏ ਸੀ, ਜੋ ਕਿ 9.43 ਫੀਸਦੀ ਦਾ ਵਾਧਾ ਦਰਸਾਉਂਦਾ ਹੈ।

TAGGED: ,
Share this Article
Leave a comment