BIG NEWS : ‘ਮੈਂ ਕਾਂਗਰਸ ‘ਚ ਨਹੀਂ ਰਹਾਂਗਾ, ਨਾ ਹੀ ਭਾਜਪਾ ‘ਚ ਸ਼ਾਮਲ ਹੋਵਾਂਗਾ’ : ਕੈਪਟਨ

TeamGlobalPunjab
2 Min Read

ਕੈਪਟਨ ਨੇ ਨਵਜੋਤ ਸਿੱਧੂ ਨੂੰ ਇਕ ਵਾਰ ਫਿਰ ਲਿਆ ਲੰਮੇਂ ਹੱਥੀਂ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਦੋ ਦਿਨਾਂ ਦੌਰੇ ਤੋਂ ਬਾਅਦ ਵੀਰਵਾਰ ਸ਼ਾਮ ਚੰਡੀਗੜ੍ਹ ਪਹੁੰਚੇ। ਕੈਪਟਨ ਦੇ ਸਵਾਗਤ ਲਈ ਕਾਂਗਰਸ ਦੇ ਐਮ.ਪੀ. ਮੁਹੰਮਦ ਸਦੀਕ ਹਵਾਈ ਅੱਡੇ ‘ਤੇ ਪਹੁੰਚੇ ਹੋਏ ਸਨ। ਹਵਾਈ ਅੱਡੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਇੱਕ ਵਾਰ ਫਿਰ ਤੋਂ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਛੱਡ ਰਹੇ ਹਨ। ਪਰ ਨਾਲ ਹੀ ਕੈਪਟਨ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਵੀ ਇਨਕਾਰ ਕੀਤਾ ਹੈ।

 

- Advertisement -

 ਕਾਂਗਰਸ ਤੋਂ ਕੀ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ, ਇਹ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ “ਮੈਂ ਆਪਣਾ ਅਸਤੀਫ਼ਾ ਸਹੀ ਸਮੇਂ ‘ਤੇ ਸੋਨੀਆ ਗਾਂਧੀ ਨੂੰ ਭੇਜਾਂਗਾ।”

ਦਿੱਲੀ ਫੇਰੀ ਬਾਰੇ ਪੁੱਛੇ ਸਵਾਲ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਰੱਖਿਆ ਦੇ ਕਈ ਮੁੱਦੇ ਸਨ, ਜਿਨ੍ਹਾਂ ਬਾਰੇ ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਐਨਐਸਏ ਅਜੀਤ ਡੋਭਾਲ  ਨਾਲ ਗੱਲ ਕੀਤੀ ਹੈ।

ਉਨਾਂ ਕਿਹਾ ਕਿ ਪੰਜਾਬ ‘ਚ ਬੀਤੇ 4 ਸਾਲਾਂ ਦੌਰਾਨ ਜੋ ਕੁਝ ਮੈਂ ਵੇਖਿਆ ਹੈ ਇਸ ਬਾਰੇ ਉਨ੍ਹਾਂ ਨੂੰ ਦੱਸਿਆ ਹੈ। ਡਰੋਨ ਰੋਜ਼ ਆ ਰਹੇ ਹਨ। ਜਿਹੜੇ ਫੜੇ ਗਏ ਹਨ, ਉਹ ਠੀਕ ਹੈ, ਪਰ ਜਿਹੜੇ ਨਹੀਂ ਫੜੇ ਗਏ, ਉਨ੍ਹਾਂ ਨੂੰ ਇਸ ਬਾਰੇ ਦੱਸਿਆ ਹੈ ਕਿ ਉਹ ਕਿੱਥੇ ਜਾ ਰਹੇ ਹਨ।

ਨਵਜੋਤ ਸਿੰਘ ਸਿੱਧੂ ਉੱਤੇ ਇਕ ਵਾਰ ਫਿਰ ਤੋਂ ਨਿਸ਼ਾਨਾ ਸਾਧਦੇ ਹੋਏ ਕੈਪਟਨ ਨੇ ਠੋਕ ਕੇ ਕਿਹਾ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਸਿੱਧੂ ਪੰਜਾਬ ਲਈ ਸਹੀ ਆਦਮੀ ਨਹੀਂ ਹੈ। ਉਹ ਜਿੱਥੇ ਵੀ ਲੜਦਾ ਹੈ, ਮੈਂ ਉਸਨੂੰ ਜਿੱਤਣ ਨਹੀਂ ਦੇਵਾਂਗਾ ।

 

ਉਨ੍ਹਾਂ ਕਿਹਾ ਕਿ ਸਿੱਧੂ ਦਾ ਕੰਮ ਪਾਰਟੀ ਨੂੰ ਚਲਾਉਣਾ ਹੈ। ਚਰਨਜੀਤ ਚੰਨੀ ਦਾ ਕੰਮ ਸਰਕਾਰ ਚਲਾਉਣਾ ਹੈ। ਗੱਲਬਾਤ ਇੱਕ ਦੂਜੇ ਨਾਲ ਹੁੰਦੀ ਹੈ ਪਰ ਅੰਤਿਮ ਫੈਸਲਾ ਮੁੱਖ ਮੰਤਰੀ ਵੱਲੋਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਅਤੇ ਏਜੀ ਨੂੰ ਹਟਾਉਣ ਦਾ ਫੈਸਲਾ ਮੁੱਖ ਮੰਤਰੀ ਦੇ ਹੱਥ ਹੈ। ਉਨ੍ਹਾਂ ਕਿਹਾ ਕਿ ਪਾਰਟੀ ਮੁਖੀ ਅਹੁਦੇਦਾਰਾਂ ਨੂੰ ਤਾਇਨਾਤ ਕਰਨ, ਹਟਾਉਣ ਅਤੇ ਬਦਲਣ ਵਿੱਚ ਕੋਈ ਕੰਮ ਨਹੀਂ ਕਰਦੇ।

 

Share this Article
Leave a comment