UAE ‘ਚ ਇਮਾਰਤ ਤੋਂ ਡਿੱਗੀ 6 ਸਾਲਾ ਭਾਰਤੀ ਬੱਚੀ ਲੜ੍ਹ ਰਹ ਜ਼ਿੰਦਗੀ ਤੇ ਮੌਤ ਦੀ ਲੜ੍ਹਾਈ

TeamGlobalPunjab
1 Min Read

ਆਬੂ ਧਾਬੀ: ਯੂ.ਏ.ਈ ਦੇ ਸ਼ਾਰਜਾਹ ਵਿਚ 6 ਸਾਲਾ ਦੀ ਇਕ ਭਾਰਤੀ ਬੱਚੀ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਡਿੱਗ ਪਈ ਜਿਸ ਤੋਂ ਬਾਅਦ ਹੁਣ ਉਹ ਜ਼ਿੰਦਗੀ ਤੇ ਮੌਤ ਦੀ ਲੜ੍ਹਾਈ ਲੜ੍ਹ ਰਹੀ ਹੈ। ਮੀਡੀਆ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਨੀਵਾਰ ਦੀ ਸ਼ਾਮ ਵਾਪਰਿਆ।

ਜਿਸ ਵੇਲੇ ਇਹ ਹਾਦਸਾ ਵਾਪਰਿਆ ਉਦੋਂ ਬੱਚੀ ਆਪਣੇ ਘਰ ਵਿਚ ਖੇਡ ਰਹੀ ਸੀ ਇਸ ਦੌਰਾਨ ਉਹ ਬਾਲਕੋਨੀ ਤੋਂ ਹੇਠਾਂ ਡਿੱਗ ਪਈ। ਇਸ ਦੌਰਾਨ ਲੜਕੀ ਦੇ ਮਾਤਾ-ਪਿਤਾ ਘਰ ਵਿਚ ਹੀ ਮੌਜੂਦ ਸਨ ਪਰ ਉਹ ਇਸ ਹਾਦਸੇ ਤੋਂ ਅਣਜਾਣ ਸਨ। ਬੱਚੀ ਦੀ ਪਛਾਣ ਸਫਾ ਐੱਸ.ਏ. ਦੇ ਤੌਰ ‘ਤੇ ਹੋਈ ਹੈ।

ਅਲ ਕਾਸਿਮੀ ਹਸਪਤਾਲ ਦੇ ਮੈਡੀਕਲ ਸਟਾਫ ਨੇ ਦੱਸਿਆ ਕਿ ਕੁੜੀ ਦੇ ਸਰੀਰ ਦੇ ਸਾਰੇ ਹਿੱਸਿਆਂ ਵਿਚ ਫ੍ਰੈਕਚਰ ਹੈ। ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਬੱਚੀ ਦੀ ਦੇਖਭਾਲ ਕਰ ਰਹੀ ਹੈ ਤੇ ਉਸ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਪਿਛਲੇ ਤਿੰਨ ਮਹੀਨਿਆਂ ‘ਚ ਉੱਚੀ ਇਮਾਰਤਾਂ ਤੋਂ ਡਿੱਗਣ ਵਾਲੇ ਬੱਚਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ।

Share this Article
Leave a comment