ਵਾਸ਼ਿੰਗਟਨ: ਅਮਰੀਕਾ ਵਿੱਚ ਲੋਕਾਂ ਨੇ ਦੇਸ਼ ਦੇ ਇੱਕ ਹਿੱਸੇ ਨੂੰ ਵੇਚਣ ਦੀ ਅਨੋਖੀ ਮੰਗ ਕੀਤੀ ਹੈ। ਇੱਕ ਵੈਬਸਾਈਟ ‘ਤੇ ਲੋਕਾਂ ਨੇ ਕਿਹਾ ਹੈ ਕਿ ਅਮਰੀਕਾ ‘ਤੇ ਕਰਜ ਵਧਦਾ ਜਾ ਰਿਹਾ ਹੈ। ਇਸਨੂੰ ਘੱਟ ਕਰਨ ਲਈ ਮੋਂਟਾਨਾ ਰਾਜ ਕੈਨੇਡਾ ਨੂੰ ਵੇਚ ਦੇਣਾ ਚਾਹੀਦਾ ਹੈ। ਲੋਕਾਂ ਨੇ ਇਸ ਦੀ ਕੀਮਤ ਇੱਕ ਟ੍ਰਿਲੀਅਨ ਡਾਲਰ (ਲਗਭਗ 71 ਲੱਖ ਕਰੋੜ ਰੁਪਏ) ਤੈਅ ਕੀਤੀ ਹੈ।
ਪਟੀਸ਼ਨ ਵਿੱਚ ਕਿਹਾ ਮੋਂਟਾਨਾ ਸਾਡੇ ਲਈ ਬੇਕਾਰ
ਪਟੀਸ਼ਨ change.org ਵੈਬਸਾਈਟ ‘ਤੇ ਪਾਈ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਮੋਂਟਾਨਾ ਸਾਡੇ ਲਈ ਬੇਕਾਰ ਹੈ ਇਸਨੂੰ ਵੇਚ ਦੇਣਾ ਚਾਹੀਦਾ ਹੈ । ਇਸ ਨਾਲ ਅਮਰੀਕਾ ਦੇ ਕਰਜ ‘ਚੋਂ 71 ਲੱਖ ਕਰੋੜ ਰੁਪਏ ਦੀ ਰਿਕਵਰੀ ਹੋ ਜਾਵੇਗੀ । ਦੱਸ ਦੇਈਏ ਅਮਰੀਕਾ ‘ਤੇ 22 ਟ੍ਰਿਲੀਅਨ ਡਾਲਰ ( ਕਰੀਬ 1500 ਲੱਖ ਕਰੋੜ ) ਦਾ ਕਰਜ਼ ਹੈ ।
ਪਟੀਸ਼ਨ ‘ਚ ਕਿਹਾ ਗਿਆ ਕਿ ਕੈਨੇਡਾ ਨੂੰ ਬਸ ਇੰਨਾ ਦੱਸ ਦਿਓ ਕਿ ਇਸ ਰਾਜ ਵਿੱਚ ਬਿਵਰ (beaver) ਕਾਫ਼ੀ ਰਹਿੰਦੇ ਹਨ। ਕੁੱਝ ਹੋਰ ਲੋਕਾਂ ਨੇ ਵੈਬਸਾਈਟ ‘ਤੇ ਕਿਹਾ ਕਿ ਮੋਂਟਾਨਾ ਦੀ ਜਨਸੰਖਿਆ ਕਾਫ਼ੀ ਘੱਟ ਹੈ ਅਤੇ ਉੱਥੇ ਦੇ ਕਈ ਲੋਕ ਆਪਣੇ ਆਪ ਨੂੰ ਅਮਰੀਕਾ ਨਾਲੋਂ ਵੱਖ ਮੰਨਦੇ ਹਨ।
ਇੱਕ ਲੱਖ ਦੀ ਆਬਾਦੀ ਵਾਲੇ ਇਸ ਰਾਜ ਨੂੰ ਵੱਖ ਕਰਨ ਲਈ ਹਾਲੇ ਤੱਕ ਲਗਭਗ 7000 ਲੋਕ ਪਟੀਸ਼ਨ ‘ਤੇ ਸਾਈਨ ਕਰ ਚੁਕੇ ਹਨ। ਹਾਲਾਂਕਿ, ਸੋਸ਼ਲ ਮੀਡੀਆ ‘ਤੇ ਕਈ ਲੋਕ ਇਸ ਨੂੰ ਰਾਜ ਨੂੰ ਵੱਖ ਕਰਨ ਦੀ ਕੋਸ਼ਿਸ਼ ਅਤੇ ਬੇਇੱਜਤੀ ਦੱਸ ਰਹੇ ਹਨ। ਉਥੇ ਹੀ, ਕੁੱਝ ਲੋਕਾਂ ਨੇ ਕਿਹਾ ਹੈ ਕਿ ਟਰੰਪ ਸ਼ਾਸਨ ਤੋਂ ਮੁਕਤੀ ਲਈ ਮੋਂਟਾਨਾ ਨੂੰ ਕੈਨੇਡਾ ਦੇ ਨਾਲ ਚਲੇ ਜਾਣਾ ਚਾਹੀਦਾ ਹੈ।