ਅਮਰੀਕਾ ‘ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੀ ਗ੍ਰਿਫਤਾਰੀ ਦਾ ਮਾਮਲਾ ਸੁਲਝਿਆ

Prabhjot Kaur
3 Min Read

ਨਿਊਯਾਰਕ: ਅਮਰੀਕਾ ਦੇ ਨੋਰਥ ਕੈਰੋਲੀਨਾ ਸਥਿਤ ਯੂਨੀਵਰਸਿਟੀ ‘ਚ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਕਿਰਪਾਨ ਪਾਉਣ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਵਲੋਂ ਜਾਂਚ ਤੋਂ ਬਾਅਦ ਉਸ ਨੂੰ ਛੱਡ ਤਾਂ ਦਿੱਤਾ ਗਿਆ ਪਰ ਉਸ ਦੀ ਕਿਰਪਾਨ ਆਪਣੇ ਕੋਲ ਰੱਖ ਲਈ ਸੀ। ਸਿੱਖ ਸੰਗਠਨਾਂ ਦੇ ਦਖਲ ਅਤੇ ਇਤਰਾਜ਼ ਪ੍ਰਗਟ ਕਰਨ ‘ਤੇ ਹੁਣ ਅਮਰੀਕੀ ਸੁਰੱਖਿਆ ਏਜੰਸੀਆਂ ਨੇ ਉਸ ਨੌਜਵਾਨ ਨੂੰ ਉਸ ਦੀ ਕਿਰਪਾਨ ਵੀ ਵਾਪਸ ਦੇ ਦਿੱਤੀ।

ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਨੌਜਵਾਨ ਨਾਲ ਵਾਪਰੀ ਇਸ ਘਟਨਾ ‘ਤੇ ਇਤਰਾਜ਼ ਪ੍ਰਗਟ ਕੀਤਾ ਹੈ। ਇਹ ਘਟਨਾ 22 ਸਤੰਬਰ ਦੀ ਦੱਸੀ ਜਾ ਰਹੀ ਹੈ। ਅਮਰੀਕਾ ਦੇ ਨੋਰਥ ਕੈਰੋਲੀਨ ਸਥਿਤ ਯੂਨੀਵਰਸਿਟੀ ਵਿੱਚ ਸਿੱਖ ਨੌਜਵਾਨ ਨੂੰ ਕਿਰਪਾਨ ਪਾ ਕੇ ਆਉਣ ਤੋਂ ਰੋਕਿਆ ਗਿਆ। ਸੁਰੱਖਿਆ ਏਜੰਸੀਆਂ ਨੇ ਉਸ ਨੂੰ ਕਿਰਪਾਨ ਉਤਾਰ ਕੇ ਦੇਣ ਲਈ ਕਿਹਾ, ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਇਸ ‘ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਇਸ ਤੋਂ ਬਾਅਦ ਮਾਮਲਾ ਭਖਣ ‘ਤੇ ਅਮਰੀਕੀ ਪੁਲਿਸ ਨੇ ਉਸ ਸਿੱਖ ਨੌਜਵਾਨ ਨੂੰ ਤਾਂ ਛੱਡ ਦਿੱਤਾ, ਪਰ ਉਸ ਦੀ ਕਿਰਪਾਨ ਆਪਣੇ ਕੋਲ ਰੱਖ ਲਈ। ਸਿੱਖ ਸੰਗਠਨਾਂ ਦੇ ਦਖਲ ਅਤੇ ਇਤਰਾਜ਼ ਪ੍ਰਗਟ ਕਰਨ ‘ਤੇ ਸ਼ਨਿਵਾਰ ਦੇਰ ਸ਼ਾਮ ਪੁਲਿਸ ਨੇ ਉਸ ਨੌਜਵਾਨ ਦੀ ਕਿਰਪਾਨ ਵੀ ਉਸ ਨੂੰ ਵਾਪਸ ਕਰ ਦਿੱਤੀ।

ਇਸ ਸਬੰਧੀ ਉਸ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ, ਨਾਲ ਹੀ ਉਸ ਨੂੰ ਉਨ੍ਹਾਂ ਸਾਰੇ ਲੋਕਾਂ ਅਤੇ ਸਿੱਖ ਸੰਗਠਨਾਂ ਦਾ ਧੰਨਵਾਦ ਕੀਤਾ, ਜਿਨਾਂ ਨੇ ਪੁਲਿਸ ਕੋਲੋਂ ਉਸ ਨੂੰ ਛਡਾਉਣ ਅਤੇ ਉਸ ਦੀ ਕਿਰਪਾਨ ਵਾਪਸ ਕਰਾਉਣ ਵਿੱਚ ਮਦਦ ਕੀਤੀ।

- Advertisement -

ਇਸ ਸਿੱਖ ਨੌਜਵਾਨ ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਇੱਕ ਸ਼ਿਕਾਇਤ ਤੋਂ ਬਾਅਧ ਗ੍ਰਿਫ਼ਤਾਰ ਕੀਤਾ ਸੀ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਵੇਲੇ ਉਹ ਯੂਨੀਵਰਸਿਟੀ ਕੈਂਪਸ ਵਿੱਚ ਬੈਠਾ ਸੀ। ਪੁਲਿਸ ਨੇ ਗ੍ਰਿਫ਼ਤਾਰਤੀ ਤੋਂ ਬਾਅਦ ਉਸ ਨੂੰ ਜਾਣਕਾਰੀ ਦਿੱਤੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ 911 ਤੇ ਫੋਨ ਕਰਕੇ ਸ਼ਿਕਾਇਤ ਕੀਤੀ ਸੀ। ਉਸ ਨੂੰ ਇਸ ਲਈ ਹਿਰਾਸਤ ਵਿੱਚ ਲਿਆ ਗਿਆ, ਕਿਉਂਕਿ ਪੁਲਿਸ ਅਧਿਕਾਰੀ ਉਸ ਦੀ ਕਿਰਪਾਨ ਉਤਰਵਾਉਣਾ ਚਾਹੁੰਦਾ ਸੀ ਅਤੇ ਉਸ ਸਿੱਖ ਨੌਜਵਾਨ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ।

Share this Article
Leave a comment