ਦੋ ਰਾਜਧਾਨੀਆਂ ਵਿੱਚ ਹਨ ਸਭ ਤੋਂ ਵੱਧ ਵਾਹਨ ਚੋਰ

TeamGlobalPunjab
2 Min Read

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

ਨਿਊਜ਼ ਡੈਸਕ : ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੀਆਂ ਤਾਜ਼ਾ ਰਿਪੋਰਟਾਂ ਵਿੱਚ ਸਾਹਮਣੇ ਆਇਆ ਹੈ ਕਿ ਸਾਲ 2018 ਦੌਰਾਨ ਦੋ ਰਾਜਾਂ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਨਾਲੋਂ ਵਾਹਨ ਚੋਰ ਦੂਜੇ ਨੰਬਰ ‘ਤੇ ਹਨ। ਦਿੱਲੀ ਵਿੱਚ ਵਾਹਨ ਚੋਰੀਆਂ ਕਰਨ ਵਾਲੇ ਅਪਰਾਧੀ ਸਭ ਤੋਂ ਵੱਧ ਹਨ।

ਰਿਪੋਰਟਾਂ ਮੁਤਾਬਿਕ ਸਾਲ 2018 ਦੌਰਾਨ ਦਿੱਲੀ ਵਿੱਚ ਕ੍ਰਾਈਮ ਰੇਟ 237.4 ਹੈ, ਜਿਸ ਵਿੱਚ ਸਭ ਤੋਂ ਵੱਧ 46,433 ਘਟਨਾਵਾਂ ਵਾਹਨ ਚੋਰੀ ਦੀਆਂ ਹਨ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਸਿਟੀ ਬਿਊਟੀਫੁਲ ਅਖਵਾਉਣ ਵਾਲੇ ਸ਼ਹਿਰ ਚੰਡੀਗੜ੍ਹ ਦਾ, ਜਿਥੇ ਬੀਤੇ ਸਾਲ ਵਿੱਚ ਦੇਸ਼ ਵਿਚੋਂ ਦੂਜੇ ਨੰਬਰ ‘ਤੇ ਵਾਹਨ 64.7 ਚੋਰੀ ਹੋਏ ਹਨ। ਇਸ ਤਰ੍ਹਾਂ ਸ਼ਹਿਰ ਵਿੱਚ ਕੁਲ 757 ਵਾਹਨ ਚੋਰੀ ਹੋਏ। ਚੰਡੀਗੜ੍ਹ ਤੋਂ ਬਾਅਦ ਹਰਿਆਣਾ ਹੈ ਜਿਥੇ ਕ੍ਰਾਈਮ ਰੇਟ 64.1 ਹੈ। ਹਰਿਆਣਾ ਵਿੱਚ 18,194 ਵਾਹਨ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਹਨ।

- Advertisement -

ਚੰਡੀਗੜ੍ਹ ਵਿੱਚ ਦੇਸ਼ ਦੇ ਦੂਜੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨਾਲੋਂ ਸਭ ਤੋਂ ਵੱਧ ਚੋਰੀ ਦੇ ਕੇਸ ਧਾਰਾ 379 ਅਧੀਨ ਦਰਜ ਕੀਤੇ ਗਏ ਹਨ। ਰਿਪੋਰਟ ਦੇ ਅੰਕੜੇ ਦਰਸਾਉਂਦੇ ਹਨ ਕਿ ਹੋਰ ਚੋਰੀਆਂ ਦੇ ਕੇਸਾਂ ‘ਚ ਚੰਡੀਗੜ੍ਹ 46.2 ਯਾਨੀ ਸਭ ਤੋਂ ਵੱਧ ਚੌਥੇ ਨੰਬਰ ‘ਤੇ ਹੈ। ਬੀਤੇ ਸਾਲ ਸ਼ਹਿਰ ਵਿੱਚ 54 ਚੋਰੀ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਦਿੱਲੀ, ਮਹਾਰਾਸ਼ਟਰ ਅਤੇ ਮਿਜ਼ੋਰਮ ਚੰਡੀਗੜ੍ਹ ਤੋਂ ਵੀ ਅੱਗੇ ਹਨ। ਚੰਡੀਗੜ੍ਹ ਦੇਸ਼ ਦੇ ਰਾਜਾਂ ਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿੱਚੋਂ ਕਰਾਈਮ ਰੇਟ 16.6 ਹੈ ਯਾਨੀ ਡਕੈਤੀ ਦੇ ਕੇਸਾਂ ‘ਚ ਚੌਥੇ ਨੰਬਰ ‘ਤੇ ਹੈ। ਮਿਜ਼ੋਰਮ, ਹਰਿਆਣਾ ਅਤੇ ਦਿੱਲੀ ਵਿੱਚ ਡਕੈਤੀ ਦੇ ਕੇਸ ਚੰਡੀਗੜ੍ਹ ਨਾਲੋਂ ਵੱਧ ਦਰਜ ਹੋਏ ਹਨ।

ਸ਼ਹਿਰ ਵਿੱਚ 194 ਕੇਸਾਂ ਵਿਚੋਂ 54 ਘਟਨਾਵਾਂ ਦਿਨ ਦਿਹਾੜੇ ਅਤੇ 140 ਰਾਤ ਵੇਲੇ ਵਾਪਰੀਆਂ ਹਨ। ਡਕੈਤੀਆਂ ਦੇ ਕੇਸਾਂ ਵਿੱਚ ਚੰਡੀਗੜ੍ਹ, ਮਹਾਰਾਸ਼ਟਰ ਅਤੇ ਦਿੱਲੀ ਤੋਂ ਤੀਜੇ ਨੰਬਰ ‘ਤੇ ਆਉਂਦਾ ਹੈ। ਚੰਡੀਗੜ੍ਹ ਵਿੱਚ ਲੁੱਟ ਦੀਆਂ 58 ਘਟਨਾਵਾਂ ਵਾਪਰੀਆਂ। ਇਸ ਤਰ੍ਹਾਂ ਲੁੱਟ ਦਾ ਕਰਾਈਮ ਰੇਟ 5 ਪ੍ਰਤੀਸ਼ਤ ਸੀ।

Share this Article
Leave a comment