ਅਮਰੀਕਾ ਦੇ ਸੰਸਦ ਭਵਨ ‘ਚ ਹੋਏ ਦੰਗਿਆਂ ਦੇ ਮਾਮਲੇ ‘ਚ  2 ਦੀ ਹੋਈ ਗ੍ਰਿਫਤਾਰੀ

TeamGlobalPunjab
1 Min Read

ਵਾਸ਼ਿੰਗਟਨ – ਅਮਰੀਕਾ ਦੇ ਸੰਸਦ ਭਵਨ ‘ਚ ਹੋਏ ਭਿਆਨਕ ਹਿੰਸਾ ਤੇ ਦੰਗਿਆਂ ਦੇ ਮਾਮਲੇ ‘ਚ ਲੋੜੀਂਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੰਘੀ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਐਫਬੀਆਈ ਨੇ ਅਦਾਲਤ ‘ਚ ਪੇਸ਼ ਕੀਤੇ ਇਕ ਦਸਤਾਵੇਜ਼ ‘ਚ ਕਿਹਾ ਕਿ ਰੌਬਰਟੋ ਮਿਨੁਟਾ ਨੇ 6 ਜਨਵਰੀ ਨੂੰ ਹੋਈ ਹਿੰਸਾ ਦੌਰਾਨ ਰਾਜਧਾਨੀ ਦੀ ਸੁਰੱਖਿਆ ਨੂੰ ਤੋੜਿਆ ਸੀ ਤੇ ਪੁਲਿਸ ਅਧਿਕਾਰੀਆਂ ਨਾਲ ਗਲਤ ਬੋਲਦਿਆਂ ਦੁਰਵਿਵਹਾਰ ਕੀਤਾ ਸੀ।

 ਮਿਨੁਟਾ ਤੋਂ ਇਲਾਵਾ, 32 ਸਾਲਾ ਸਟੀਵ ਸਟਾਰਜਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸਟਾਰਜਨ ਮੌਟਾਨਾ ਦੇ ਡਿਲਨ ਦਾ ਵਸਨੀਕ ਹੈ। ਸਟਰਜਨ ‘ਤੇ ਬੈਰੀਕੇਡ ਤੋੜਨ ਤੇ ਪੁਲਿਸ ਅਧਿਕਾਰੀਆਂ’ ਤੇ ਧੱਕਾ ਕਰਨ ਦਾ ਇਲਜ਼ਾਮ ਹੈ। ਅਮਰੀਕੀ ਸੰਸਦ ਭਵਨ ਕੰਪਲੈਕਸ ‘ਚ ਹੋਈ ਹਿੰਸਾ ਵਿਚ ਕੈਪੀਟਲ ਪੁਲਿਸ ਦੇ ਇਕ ਅਧਿਕਾਰੀ ਸਣੇ ਪੰਜ ਲੋਕ ਮਾਰੇ ਗਏ ਤੇ ਦੋ ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਤੋਂ ਬਾਅਦ ਆਤਮਹੱਤਿਆ ਕਰ ਲਈ। ਹਮਲੇ ‘ਚ 300 ਤੋਂ ਵੱਧ ਲੋਕਾਂ ਖ਼ਿਲਾਫ਼ ਦੋਸ਼ ਲਗਾਏ ਗਏ ਹਨ।

TAGGED: ,
Share this Article
Leave a comment